ਚੇਅਰਮੈਨ ਲੱਕੀ ਦੇ ਯਤਨਾਂ ਸਦਕਾ ਬਟਾਲਾ ਰੋਡ ਵਾਸੀਆਂ ਨੂੰ ਬਿਜਲੀ ਦੀਆਂ ਹਾਈਟੈਨਸ਼ਨ ਤਾਰਾਂ ਤੋਂ ਮਿਲੇਗੀ ਰਾਹਤ

0
18

ਬਿਜਲੀ ਬੋਰਡ ਨੂੰ ਸੌਂਪਿਆ 13 ਲੱਖ ਰੁਪਏ ਦਾ ਚੈਕ
ਅੰਮ੍ਰਿਤਸਰ, 7 ਜਨਵਰੀ (ਪਵਿੱਤਰ ਜੋਤ) : ਪਿਛਲੇ ਕਾਫੀ ਸਾਲਾਂ ਤੋਂ ਬਟਾਲਾ ਰੋਡ ਦੀਆਂ ਕਲੋਨੀਆਂ ਚਾਂਦ ਐਵੀਨਿਊ, ਗਲੀ ਬਾਂਕੇ ਬਿਹਾਰੀ ਅਤੇ ਵਿਸ਼ਾਲ ਵਿਹਾਰ ਕਲੋਨੀ ਵਾਸੀਆਂ ਨੁੂੰ ਉਨ੍ਹਾਂ ਦੀਆਂ ਘਰਾਂ ਦੀਆਂ ਛੱਤਾਂ ਉਪਰ ਦੀ ਲੰਘਣ ਵਾਲੀਆਂ ਬਿਜਲੀ ਦੀਆਂ ਹਾਈਟੈਨਸ਼ਨ ਤਾਰਾਂ ਤੋਂ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਰਿਹਾ ਸੀ ਅਤੇ ਕਈ ਕੀਮਤੀ ਜਾਨਾਂ ਵੀ ਚਲੀਆਂ ਗਈਆਂ ਸਨ। ਇਸ ਸਬੰਧੀ ਉਪਰਾਲਾ ਕਰਦੇ ਹੋਏ ਚੇਅਰਮੈਨ ਯੋਜਨਾ ਬੋਰਡ ਸ੍ਰ ਰਾਜ ਕੰਵਲਪ੍ਰੀਤ ਸਿੰਘ ਲੱਕੀ ਦੇ ਯਤਨਾਂ ਸਦਕਾ ਇਨ੍ਹਾਂ ਕਲੋਨੀ ਵਾਸੀਆਂ ਨੂੰ ਰਾਹਤ ਮਿਲੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰ ਲੱਕੀ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਸਾਰਾ ਮਸਲਾ ਵਿੱਤ ਮੰਤਰੀ ਪੰਜਾਬ ਸ੍ਰ ਮਨਪ੍ਰੀਤ ਸਿੰਘ ਬਾਦਲ ਦੇ ਧਿਆਨ ਵਿੱਚ ਲਿਆਂਦਾ ਸੀ ਜਿੰਨਾਂ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ 13 ਲੱਖ ਰੁਪਏ ਦੀ ਰਾਸ਼ੀ ਨੂੰ ਮਨਜੂਰ ਕਰ ਦਿੱਤਾ ਸੀ ਜਿਸ ਦਾ ਕਿ ਚੈਕ ਅੱਜ ਐਸ:ਡੀ:ਓ ਰਾਕੇਸ਼ ਸ਼ਰਮਾ ਬਿਜਲੀ ਵਿਭਾਗ ਨੂੰ ਸੌਂਪ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਹੁਣ ਬਿਜਲੀ ਵਿਭਾਗ ਵੱਲੋਂ ਜਲਦ ਹੀ ਲੋਕਾਂ ਦੀਆਂ ਘਰਾਂ ਤੋਂ ਲੰਘਣ ਵਾਲੀਆਂ 11 ਕੇ:ਵੀ ਬਿਜਲੀ ਦੀਆਂ ਹਾਈਟੈਨਸ਼ਨ ਤਾਰਾਂ ਨੂੰ ਹਟਾਇਆ ਜਾਵੇਗਾ। ਇਸ ਮੌਕੇ ਇਲਾਕਾ ਵਾਸੀਆਂ ਵੱਲੋਂ ਸ੍ਰ ਲੱਕੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ਅਤੇ ਇਕ ਸੁਰ ਵਿੱਚ ਕਿਹਾ ਗਿਆ ਕਿ ਅਸੀਂ ਇਨ੍ਹਾਂ ਬਿਜਲੀ ਦੀਆਂ ਤਾਰਾਂ ਤੋਂ ਕਾਫੀ ਪ੍ਰੇਸ਼ਾਨ ਸੀ ਅਤੇ ਸਾਡੇ ਘਰ ਦੇ ਬੱਚੇ ਵੀ ਛੱਤ ਉਪਰ ਨਹੀਂ ਜਾ ਸਕਦੇ ਪਰ ਹੁਣ ਇਹ ਤਾਰਾਂ ਹਟਣ ਨਾਲ ਕਾਫੀ ਰਾਹਤ ਮਿਲੇਗੀ।
ਇਸ ਮੌਕੇ ਉਪ ਅੰਕੜਾ ਸਹਾਇਕ ਸ੍ਰ ਚਰਨਦੀਪ ਸਿੰਘ, ਸ੍ਰੀ ਅਸ਼ਵਨੀ ਕੁਮਾਰ, ਸ੍ਰੀ ਰਵਿੰਦਰ ਕੁਮਾਰ ਸ਼ਰਮਾ, ਸ੍ਰੀ ਰਾਜੀਵ ਭਾਟੀਆ, ਸ੍ਰੀ ਸੁਭਾਸ਼ ਸਹਿਗਲ, ਸ੍ਰੀ ਸਮੀਰ ਸਹਿਗਲ ਅਤੇ ਸ੍ਰੀ ਪ੍ਰਿੰਸ ਵਰਮਾ ਹਾਜਰ ਸਨ।

NO COMMENTS

LEAVE A REPLY