ਵਿਧਾਨ ਸਭਾ ਚੋਣਾਂ ਦੇ ਦੌਰਾਨ ਭਾਜਪਾ ਉਮੀਦਵਾਰ ਦੇ ਅੱਗੇ ਨਹੀਂ ਟਿਕਣਗੇ ਵਿਰੋਧੀ-ਲਵਲੀਨ ਵੜੈਚ

0
41

ਸੁਖਮਿੰਦਰ ਪਿੰਟੂ , ਕਪਿਲ ਸ਼ਰਮਾ , ਸੁਸ਼ੀਲ ਸ਼ਰਮਾ ਨੇ ਬੂਥ ਇੰਚਾਰਜਾਂ ਨੂੰ ਕੀਤਾ ਪ੍ਰੇਰਿਤ
_____
ਅੰਮ੍ਰਿਤਸਰ,3 ਜਨਵਰੀ ()-ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਲਕਾ ਨਾਰਥ ਵਿੱਚ ਭਾਜਪਾ ਵਰਕਰਾਂ ਨੇ ਆਪਣੀ ਰਫ਼ਤਾਰ ਤੇਜ਼ ਕਰ ਦਿੱਤੀ ਹੈ। ਜਿਸ ਨੂੰ ਲੈ ਕੇ ਲਗਾਤਾਰ ਵੱਖ-ਵੱਖ ਇਲਾਕਿਆਂ ਵਿੱਚ ਬੂਥ ਪੱਧਰ ਤੇ ਬੈਠਕਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਜਿਸ ਤੇ ਚਲਦਿਆਂ ਵਾਰਡ ਨੰਬਰ 13 ਦੀ ਇੰਚਾਰਜ ਲਵਲੀਨ ਵੜੈਚ ਦੀ ਦੇਖ-ਰੇਖ ਵਿਚ ਬੈਠਕ ਆਯੋਜਿਤ ਕੀਤੀ ਗਈ। ਜਿਸ ਵਿਚ ਹਲਕਾ ਨੌਰਥ ਤੋਂ ਦਾਅਵੇਦਾਰ ਸੁਖਮਿੰਦਰ ਸਿੰਘ ਪਿੰਟੂ,ਮੰਡਲ ਪ੍ਰਧਾਨ ਕਪਿਲ ਸ਼ਰਮਾ,ਸੀਨੀਅਰ ਭਾਜਪਾ ਆਗੂ ਸੁਸ਼ੀਲ ਸ਼ਰਮਾ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਬੈਠਕ ਦੇ ਦੌਰਾਨ ਸੁਖਵਿੰਦਰ ਪਿੰਟੂ,ਕਪਿਲ ਸ਼ਰਮਾ,ਲਵਲੀਨ ਵੜੈਚ,ਸੁਸ਼ੀਲ ਸ਼ਰਮਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ। ਆਉਣ ਵਾਲੇ ਦਿਨਾਂ ਵਿਚ ਕਾਂਗਰਸ ਅਕਾਲੀ ਦਲ ਬਾਦਲ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਆਪਣੀਆਂ ਪਾਰਟੀਆਂ ਦੀਆਂ ਨੀਤੀਆਂ ਤੋਂ ਦੁਖੀ ਹੋ ਕੇ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ। ਜਿਸ ਤੋਂ ਜਾਹਿਰ ਹੈ ਕਿ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣਨ ਦੇ ਪੂਰੇ ਆਸਾਰ ਦੇਖਦਿਆਂ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਨੇ 5 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਵੱਧ ਚੜ੍ਹ ਕੇ ਰੈਲੀ ਲਈ ਪ੍ਰੇਰਿਤ ਵੀ ਕੀਤਾ। ਉਨ੍ਹਾਂ ਨੇ ਕਿਹਾ ਨਰਿੰਦਰ ਮੋਦੀ ਦੀ ਰੈਲੀ ਵਿਰੋਧੀ ਪਾਰਟੀ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਵੇਗੀ। ਵਾਰਡ ਨੰਬਰ 13 ਦੇ ਸਮੂਹ ਬੂਥਾਂ ਇੰਚਾਰਜ ਨੂੰ ਆਉਣ ਵਾਲੇ ਇਕ ਹਫ਼ਤੇ ਦੇ ਵਿੱਚ ਘੱਟੋ ਘੱਟ 20 ਮੈਂਬਰੀ ਕਮੇਟੀ ਬਣਾਉਣ ਲਈ ਵੀ ਪ੍ਰੇਰਿਤ ਕੀਤਾ। ਬੂਥ ਇੰਚਾਰਜਾਂ ਨੇ ਭਰੋਸਾ ਦਿੰਦੇ ਹੋਏ ਕਿਹਾ ਕਿ ਕਿ ਉਹ ਭਾਜਪਾ ਉਮੀਦਵਾਰ ਨੂੰ ਜਿਤਾਉਣ ਵਿੱਚ ਕੋਈ ਵੀ ਕਸਰ ਨਹੀਂ ਛੱਡਣਗੇ। ਘਰ ਘਰ ਦੇ ਵਿੱਚ ਜਾ ਕੇ ਭਾਜਪਾ ਦੀਆਂ ਲੋਕ ਹਿਤੈਸ਼ੀ ਅਤੇ ਵਿਰੋਧੀ ਪਾਰਟੀ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਜੱਗ ਜਾਹਿਰ ਕਰਨਗੇ। ਬੈਠਕ ਦੇ ਦੌਰਾਨ ਡਾਕਟਰ ਦਲਜੀਤ ਸਿੰਘ ਅਰੋੜਾ,ਗੁਲਸ਼ਨ ਕੁਮਾਰ,ਦਲਬੀਰ ਪੁੰਧੀਰ, ਨੀਲਮ ਕੰਡਿਆਲ,ਸੋਨੀਆ ਜੀ,ਸਾਹਿਲ ਸ਼ਰਮਾ, ਸ਼ੁਭਮ ਵਰਮਾ,ਰਮੇਸ਼ ਚੋਪੜਾ,ਸੂਰਜ ਕੁਮਾਰ,ਰਾਮ ਜੀ ਅਵਤਾਰ ਸਿੰਘ,ਸ਼ਾਂਤੀ ਸਰੂਪ ਹੈਪੀ,ਜਸਪਾਲ ਸਿੰਘ, ਐਡਵੋਕੇਟ ਸੰਜੀਤ ਕੰਡਿਆਲ, ਜਗਦੇਵ ਜੀ,ਮਨੋਜ ਬੰਟੀ,ਪਵਿੱਤਰਜੋਤ,ਬਵੇਂਯ ਕੋਹਲੀ,ਰਜਿੰਦਰ ਸਿੰਘ ਰਾਵਤ ਵੀ ਮੌਜੂਦ ਸਨ।

NO COMMENTS

LEAVE A REPLY