ਇਸਤਰੀ ਅਤੇ ਮਰਦ ਦੀ ਬਰਾਬਰੀ ਦਾ ਪ੍ਰਤੀਕ ਹੈ ਕੇਂਦਰ ਸਰਕਾਰ ਦਾ ਫ਼ੈਸਲਾ : ਮੱਟੂ/ਵੀਨਾ/ਸੁਨੀਤਾ ਬਾਬੂ/ਪ੍ਰਿ. ਮਨਮੀਤ ਕੌਰ 

0
33

 

ਅੰਮ੍ਰਿਤਸਰ 26 ਦਸੰਬਰ ( ਰਾਜਿੰਦਰ ਧਾਨਿਕ) : ਔਰਤਾਂ ਦੇ ਵਿਆਹ ਦੀ ਉਮਰ 18 ਤੋਂ ਵਧਾ ਕੇ 21 ਸਾਲ ਕੀਤੇ ਜਾਣ ਤੇ ਕੇਂਦਰ ਸਰਕਾਰ ਦੇ ਫ਼ੈਸਲੇ ਦੀ ਸਲਾਘਾ ਕਰਦਿਆਂ ਜ਼ਿਲ੍ਹੇ ਦੀ ਨਾਮਵਰ ਸਮਾਜ ਸੇਵੀ ਸੰਸਥਾ ਮਾਣ ਧੀਆਂ ਤੇ’ ਸਮਾਜ ਭਲਾਈ ਸੋਸਾਇਟੀ (ਰਜਿ) ਅੰਮ੍ਰਿਤਸਰ ਦੇ ਪ੍ਰਧਾਨ ਅਤੇ ਪ੍ਰਸਿੱਧ ਸਮਾਜ ਸੇਵਕ ਗੁਰਿੰਦਰ ਸਿੰਘ ਮੱਟੂ (ਇੰਡੀਆ ਬੁੱਕ ਰਿਕਾਰਡ ਹੋਲਡਰ) ਤੋਂ ਇਲਾਵਾ ਸ਼੍ਰੀਮਤੀ ਵੀਨਾ (ਲਾਇਬ੍ਰੇਰੀ ਰੀਸਟਰੋਰ ਸੀਨੀਅਰ ਸੈਕੰਡਰੀ ਸਮਾਰਟ ਸਕੂਲ,ਲੜਕੀਆਂ,ਜੰਡਿਆਲਾ ਗੁਰੂ),ਪ੍ਰਿੰਸੀਪਲ ਸੁਨੀਤਾ ਬਾਬੂ ਨੈਸ਼ਨਲ ਐਵਾਰਡੀ ਅਤੇ (ਵਿੱਦਿਅਕ ਸਲਾਹਕਾਰ), ਪ੍ਰਿੰਸੀਪਲ ਮਨਮੀਤ ਕੌਰ (ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਛੇਹਰਟਾ) ਨੇ ਸਾਂਝੇ ਤੌਰ ਤੇ ਕਿਹਾ ਕਿ 1929 ‘ ਚ ਲੜਕੀਆਂ ਦੇ ਵਿਆਹ ਦੀ ਘੱਟੋ ਘੱਟ ਉਮਰ 14 ਸਾਲ ਤੈਅ ਕੀਤੀ ਗਈ ਸੀ ਅਤੇ 1978 ‘ ਚ ਉਸ ਨੂੰ 18 ਸਾਲ ਕਰ ਦਿੱਤਾ ਗਿਆ ਸੀ । ਭਾਰਤ ‘ ਚ ਤਾਂ ਲੜਕੇ – ਲੜਕੀਆਂ ਦੇ ਵਿਆਹ ਉਨ੍ਹਾਂ ਦੇ ਗਰਭ ‘ ਚ ਰਹਿੰਦੇ ਹੋਏ ਹੀ ਤੈਅ ਹੋ ਜਾਇਆ ਕਰਦੇ ਸਨ । ਇਸ ਬਾਲ-ਵਿਆਹ ਦੀ ਭੈੜੀ ਪ੍ਰਥਾ ਦਾ ਵਿਰੋਧ ਆਰੀਆ ਸਮਾਜ ਨੇ ਖੁੱਲ੍ਹ ਕੇ ਕੀਤਾ , ਜਿਸ ਦੇ ਸਿੱਟੇ ਵਜੋਂ 1929 ‘ ਚ ਸ਼ਾਰਦਾ ਐਕਟ ਦਾ ਜਨਮ ਹੋਇਆ ਸੀ । ਹੁਣ ਜੋ ਫੈਸਲਾ ਹੋਇਆ ਹੈ , ਉਹ ਇਸਤਰੀ ਮਰਦ ਬਰਾਬਰੀ ਦਾ ਪ੍ਰਤੀਕ ਹੈ । ਜੇਕਰ ਲੜਕਿਆਂ ਦੇ ਵਿਆਹ ਦੀ ਘੱਟੋ – ਘੱਟ ਉਮਰ 21 ਸਾਲ ਹੈ ਤਾਂ ਲੜਕੀਆਂ ਦੀ ਵੀ ਉਹੀ ਉਮਰ ਕਿਉਂ ਨਾ ਹੋਵੇ ? ਔਰਤਾਂ ਨੂੰ ਮਰਦਾਂ ਤੋਂ ਕਮਜ਼ੋਰ ਕਿਉਂ ਸਮਝਿਆ ਜਾਵੇ । ਅਜੇ ਵੀ ਦੇਸ਼ ਦੀਆਂ 23-24 ਫੀਸਦੀ ਔਰਤਾਂ ਦਾ ਵਿਆਹ 18 ਸਾਲ ਤੋਂ ਪਹਿਲਾਂ ਹੀ ਹੋ ਜਾਂਦਾ ਹੈ । ਜਦੋਂ ਤੋਂ ਲੜਕੀਆਂ ਦੇ ਵਿਆਹ ਦੀ ਉਮਰ ਵਧੀ ਹੈ ,ਦੇਸ਼ ਚ ਪੈਦਾ ਹੋਣ ਵਾਲੇ ਬੱਚਿਆਂ ਦੀ ਗਿਣਤੀ ਕਾਫੀ ਘਟੀ ਹੈ ਅਤੇ ਪੈਦਾ ਹੁੰਦੇ ਹੀ ਮਰਨ ਵਾਲੇ ਬੱਚਿਆਂ ਦੀ ਗਿਣਤੀ ਵੀ ਘਟੀ ਹੈ । ਉਨ੍ਹਾਂ ਦੀ ਸਿਹਤ ਵੀ ਵਧੀਆ ਹੈ । ਲੜਕੀਆਂ ਦੇਰ ਨਾਲ ਵਿਆਹ ਕਰਦੀਆਂ ਹਨ ਤਾਂ ਉਨ੍ਹਾਂ ਦੀ ਸਿੱਖਿਆ ਦਾ ਪੱਧਰ ਵੀ ਉੱਚਾ ਹੁੰਦਾ ਹੈ ਅਤੇ ਉਨ੍ਹਾਂ ਦਾ ਰੋਜ਼ਗਾਰ ਵੀ । ਉਨ੍ਹਾਂ ਦਾ ਆਤਮਵਿਸ਼ਵਾਸ ਵੀ ਜ਼ਿਆਦਾ ਹੋਵੇਗਾ l ਭਾਰਤ ਸ਼ਾਇਦ ਦੁਨੀਆ ਦਾ ਇਕੋ – ਇਕ ਪਹਿਲਾ ਦੇਸ਼ ਹੋਵੇਗਾ ਜਿੱਥੇ ਲੜਕੀਆਂ ਦੇ ਵਿਆਹ ਦੀ ਉਮਰ 21 ਸਾਲ ਹੋਵੇਗੀ | ਚੀਨ ‘ਚ 20 ਸਾਲ ਹੈ, ਅਮਰੀਕਾ,ਫਰਾਂਸ,ਜਰਮਨੀ, ਜਾਪਾਨ ਆਦਿ ‘ਚ ਇਹ 18 ਸਾਲ ਹੈ । ਰੂਸ ‘ ਚ 16 ਸਾਲ ਅਤੇ ਈਰਾਨ ‘ ਚ 13 ਸਾਲ ਹੈ । ਭਾਰਤ ‘ ਚ ਜੇਕਰ ਕਰੋੜਾਂ ਲੋਕ ਇਸ ਮਰਿਆਦਾ ਦੀ ਪਾਲਣਾ ਕਰਨ ਤਾਂ ਉਸ ਨੂੰ ਵਿਸ਼ਵ-ਗੁਰੂ ਬਣਨ ’ਚ ਵੱਧ ਦੇਰ ਨਹੀਂ ਲੱਗੇਗੀ । ਸਰਕਾਰ ਦਾ ਇਹ ਸਹੀ ਕਦਮ ਹੈ , ਇਸ ਨਾਲ ਕੁੜੀਆਂ ਨੂੰ ਅੱਗੇ ਵਧਣ ਦਾ ਮੌਕਾ ਮਿਲੇਗਾ, 18 ਸਾਲ ਦੀ ਉਮਰ ਵਿੱਚ ਲੜਕੀਆਂ ਪੜਾਈ ਆਦਿ ਕਰਣ ਦੇ ਚਲਦੇ ਆਪਣੇ ਪੈਰਾਂ ਤੇ ਖੜੀ ਨਹੀਂ ਹੋ ਪਾਉਂਦੀਆਂ ਹਨ । ਕਈ ਵਾਰ ਨੌਕਰੀ ਆਦਿ ਦੀ ਤਿਆਰੀ ਵੀ ਨਹੀਂ ਕਰ ਪਾਉਂਦੀਆਂ ਹਨ l ਪਰਿਵਾਰ ਦੇ ਲੋਕ ਵੀ ਉਮਰ ਹੋਣ ਦਾ ਹਵਾਲਾ ਦੇ ਕੇ ਵਿਆਹ ਦਾ ਦਬਾਅ ਬਣਾਉਣ ਲੱਗਦੇ ਹਨ । 21 ਸਾਲ ਦੀ ਉਮਰ ਕਾਫ਼ੀ ਸੱਮਝਦਾਰੀ ਭਰੀ ਹੁੰਦੀ ਹੈ , ਅਜਿਹੇ ਵਿੱਚ ਲੜਕੀਆਂ ਨੂੰ ਆਪਣੇ ਕੈਰੀਅਰ ਦੇ ਪ੍ਰਤੀ ਫ਼ੈਸਲਾ ਲੈਣ ਦਾ ਮੌਕਾ ਵੀ ਮਿਲ ਸਕੇਂਗਾ। ਇਸ ਕਰਕੇ ਓਹਨਾ ਨੇ ਕੇਂਦਰ ਸਰਕਾਰ ਦੇ ਫ਼ੈਸਲਾ ਨੂੰ ਸਹੀ ਦੱਸਿਆ ਹੈ ਕਿ ਇਹ ਸਮੇਂ ਦੀ ਮੰਗ ਵੀ ਸੀ ।18 ਸਾਲ ਵਿੱਚ ਕੁੜੀਆਂ ਮਿਚੋਰ ਨਹੀਂ ਹੁੰਦੀਆਂ ਹਨ ਪੜ੍ਹਨ-ਲਿਖਣ ਲਈ ਘੱਟ ਤੋਂ ਘੱਟ 20 ਤੋਂ 21 ਸਾਲ ਦੀ ਉਮਰ ਬਿਹਤਰ ਹੈ।ਸਕਿਲਡ ਲਈ ਵੀ 18 ਸਾਲ ਦੀ ਉਮਰ ਬਹੁਤ ਘੱਟ ਹੁੰਦੀ ਹੈ ਔਰਤਾਂ ਲਈ ਇਹ ਇੱਕ ਵੱਡੀ ਸਮੱਸਿਆ ਸੀ । ਲੇਕਿਨ ,18 ਤੋਂ 21 ਸਾਲ ਹੋਣ ਤੇ ਹੁਣ ਕਨੂੰਨ ਦਾ ਉਨ੍ਹਾਂ ਨੂੰ ਡਰ ਰਹੇਗਾ । ਮੈਨੂੰ ਬਹੁਤ ਖੁਸ਼ੀ ਹੋਈ ਹੈ ਕੇ ਸਰਕਾਰ ਨੇ ਕੁੜੀਆਂ ਦੇ ਹਿੱਤ ਵਿੱਚ ਇੰਨਾ ਅਹਿਮ ਫੈਸਲਾ ਕੀਤਾ ਹੈ।ਕੁੜੀਆਂ ਹੁਣ ਆਪਣੀ ਪੜਾਈ ਪੂਰੀ ਕਰਕੇ ਅੱਗੇ ਵਧਣਗੀਆਂ ਅਤੇ ਆਪਣੇ ਬਾਰੇ ਸਹੀ ਤੇ ਚੰਗੇ ਫੈਸਲੇ ਲੈ ਸਕਣਗੀਆਂ।ਇਹ ਕਨੂੰਨ ਜਲਦੀ ਤੋਂ ਜਲਦੀ ਬਣਾ ਦਿੱਤਾ ਜਾਵੇ ਜਿਸ ਨਾਲ ਕੁੜੀਆਂ ਪੜਾਈ ਪੂਰੀ ਕਰਕੇ ਆਪਣੇ ਪੈਰਾਂ ਤੇ ਖੜੀਆਂ ਹੋ ਸਕਣਗੀਆਂ l ਅਸੀਂ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕਰਦਾ ਹਾਂ l

NO COMMENTS

LEAVE A REPLY