ਜਲੰਧਰ ਲੋਕ ਸਭਾ ਚੋਣਾਂ ਵਿੱਚ ਓ.ਬੀ.ਸੀ ਮੋਰਚੇ ਦਾ ਚੋਣ ਪ੍ਰਚਾਰ ਕਾਬਲੇ-ਤਾਰੀਫ਼ ਰਿਹਾ- ਰਜਿੰਦਰ ਬਿੱਟਾ

0
51

 

ਅੰਮ੍ਰਿਤਸਰ,8 ਮਈ (ਪਵਿੱਤਰ ਜੋਤ)- ਲੋਕ ਸਭਾ ਜਿਮਨੀ ਚੋਣਾ ਜਲੰਧਰ ਤੋਂ ਭਾਜਪਾ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਦੇ ਹੱਕ ਦੇ ਭਾਜਪਾ ਓ.ਬੀ.ਸੀ ਮੋਰਚਾ ਪੰਜਾਬ ਦੇ ਜਿਲਿਆਂ ਦੀਆਂ ਟੀਮਾਂ ਵੱਲੋਂ ਡੱਟ ਕੇ ਚੋਣ ਪ੍ਰਚਾਰ ਕੀਤਾ ਗਿਆ। ਚੋਣ ਪ੍ਰਚਾਰ ਦੇ ਆਖਰੀ ਦਿਨ ਪੰਜਾਬ ਪ੍ਰਧਾਨ ਰਜਿੰਦਰ ਬਿੱਟਾ ਦੀ ਰਹਿਨੁਮਾਈ ਹੇਠ ਨਕੋਦਰ ਦੇ ਅਧੀਨ ਪੈਂਦੇ ਪਿੰਡਾਂ ਦੇ ਵਿੱਚ ਓ.ਬੀ.ਸੀ ਮੋਰਚਾ ਦੇ ਅਹੁਦੇਦਾਰਾਂ ਅਤੇ ਵਰਕਰਾਂ ਵੱਲੋਂ ਘਰ ਘਰ ਜਾ ਕੇ ਭਾਜਪਾ ਦੇ ਹੱਕ ਵਿੱਚ ਵੋਟਾਂ ਪਾਉਣ ਲਈ ਅਪੀਲ ਕੀਤੀ ਗਈ।

ਪ੍ਰਧਾਨ ਰਜਿੰਦਰ ਬਿੱਟਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ,ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਵੋਟਰਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਜ਼ਿਮਨੀ ਚੋਣਾਂ ਵਿੱਚ ਭਾਜਪਾ ਦਾ ਉਮੀਦਵਾਰ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਪੂਰੀ ਟੱਕਰ ਦੇ ਰਿਹਾ ਹੈ। ਪੇਂਡੂ ਇਲਾਕਿਆਂ ਵਿੱਚ ਵੀ ਭਾਜਪਾ ਦਾ ਆਧਾਰ ਕਾਫੀ ਜ਼ਿਆਦਾ ਵੱਧਿਆ ਹੈ। ਜਿਸ ਤੋਂ ਪ੍ਰਤੀਕ ਹੋ ਰਿਹਾ ਹੈ ਕੇ 10 ਮਈ ਤੋਂ ਬਾਅਦ ਮਿਲਣ ਵਾਲੇ ਨਤੀਜਿਆਂ ਵਿੱਚ ਭਾਜਪਾ ਦਾ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ। ਇਸ ਮੌਕੇ ਤੇ ਰਾਮ ਸਿੰਘ ਧੀਮਾਨ, ਦੀਪਕ ਸ਼ਰਮਾ, ਮੁਨੀਸ਼ ਕੁਮਾਰ,ਕੰਵਲਜੀਤ ਸਿੰਘ ਸੰਨੀ,ਵਰਮਾ ਜੀ,ਗਗਨ ਪਾਲ ਸਿੰਘ,ਅਰਵਿੰਦਰ ਵੜੈਚ, ਹਰਪਾਲ ਸਿੰਘ,ਰਾਜ ਕੁਮਾਰ ਰਿੰਕੂ,ਹਰਪ੍ਰੀਤ ਸਿੰਘ ਧੁੰਨਾ, ਹਰਸਿਮਰਨ ਸਿੰਘ ਲੱਕੀ ਵੱਡੀ ਗਿਣਤੀ ਵਿੱਚ ਪੰਜਾਬ ਅਤੇ ਵੱਖ ਜ਼ਿਲ੍ਹਿਆਂ ਦੇ ਅਹੁਦੇਦਾਰ ਅਤੇ ਵਰਕਰ ਵੀ ਮੌਜੂਦ ਸਨ।

NO COMMENTS

LEAVE A REPLY