ਬੁਢਲਾਡਾ, 17 ਮਾਰਚ (ਦਵਿੰਦਰ ਸਿੰਘ ਕੋਹਲੀ) : ਲੋਕਾਂ ਨੂੰ ਸਿਹਤਮੰਦ ਜੀਵਨ ਜਿਉਣ ਦਾ ਪੱਧਰ ਉੱਚਾ ਚੁੱਕਣ ਲਈ ਸਿਹਤ ਵਿਭਾਗ , ਮਾਨਸਾ ਵੱਲੋ ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਹੁਕਮਾਂ ਅਨੁਸਾਰ ਮਾਣਯੋਗ ਸਿਹਤ ਮੰਤਰੀ ਡਾ. ਬਲਵੀਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਡਿਪਟੀ ਕਮਿਸ਼ਨਰ ਬਲਦੀਪ ਕੌਰ ਅਤੇ ਸਿਵਲ ਸਰਜਨ ਮਾਨਸਾ ਡਾ. ਅਸ਼ਵਨੀ ਕੁਮਾਰ ਦੀ ਅਗਵਾਈ ਵਿਚ ਸਮੇਂ-ਸਮੇਂ ਤੇ ਐਕਸਟੈਸ਼ਨ ਲੈਕਚਰ ਕਰਵਾਏ ਜਾਂਦੇ ਹਨ ਅਤੇ ਲੋੜ ਅਨੁਸਾਰ ਘਰੋ-ਘਰੀ , ਸਕੂਲਾਂ ਅਤੇ ਸੱਥਾਂ ਵਿਚ ਜਾ ਕੇ ਅਤੇ ਸਿਹਤ ਸੰਸਥਾਵਾਂ ਵਿਚ ਆਏ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ। ਪੰਜਾਬ ਵਿਚੋਂ ਬਿਮਾਰੀਆਂ ਦੇ ਖਾਤਮੇ ਲਈ ਸੁਹਿਰਦ ਹੋਏ ਸਿਹਤ ਵਿਭਾਗ ਵੱਲੋਂ ਜਿਥੇ ਸਰਕਾਰੀ ਹਸਪਤਾਲਾਂ ਵਿਚ ਮਾਹਿਰ ਡਾਕਟਰਾਂ ਰਾਹੀਂ ਲੋਕਾਂ ਦੀਆਂ ਬਿਮਾਰੀਆਂ ਨੂੰ ਜੜੋਂ ਪੁੱਟਣ ਦਾ ਕਾਰਜ ਕੀਤਾ ਜਾ ਰਿਹਾ ਹੈ, ਉਥੇ ਹੁਣ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਤਾਂ ਜੇ ਆਮ ਲੋਕ ਤੰਦਰੁਸਤ ਜਿੰਦਗੀ ਜਿਉਣ। ਇਸੇ ਲੜੀ ਵਿਚ ਰਾਸ਼ਟਰੀ ਅੰਨਾਪਣ ਕੰਟਰੋਲ ਪ੍ਰੋਗਰਾਮ ਪ੍ਰੋਗਰਾਮ ਅਧੀਨ ਸਬੰਧੀ ਗਲੋਕੋਮਾ ਪ੍ਰਤੀ ਆਮ ਲੋਕਾਂ ਜਾਗਰੂਕ ਕਰਨ ਲਈ ਡਾ. ਗੁਰਚੇਤਨ ਪ੍ਰਕਾਸ਼ ਐਸ.ਐਮ.ਓ. ਬੁਢਲਾਡਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਕਰਵਾਏ ਗਏ ਇਸ ਪ੍ਰੋਗਰਾਮ ਦੌਰਾਨ ਹਰਬੰਸ ਲਾਲ ਬੀ.ਈ.ਈ. ਦੀ ਵੱਲੋਂ ਐਸ.ਡੀ.ਐਚ. ਬੁਢਲਾਡਾ ਵਿਖੇ ਇੱਕ ਜਾਗਰੂਕਤਾ ਸੈਸ਼ਨ ਲਗਾਇਆ ਗਿਆ। ਇਸ ਮੌਕੇ ਹਰਬੰਸ ਲਾਲ ਬੀ.ਈ.ਈ. ਬੁਢਲਾਡਾ ਨੇ ਕਿਹਾ ਕਿ ਭਾਰਤ ‘ਚ ਗਲੋਕੋਮਾ ਸਥਾਈ ਨੇਤਰਹੀਣਤਾ ਦੇ ਮੁੱਖ ਕਾਰਨਾਂ ‘ਚੋਂ ਇਕ ਅਹਿਮ ਕਾਰਨ ਹੈ। ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਪੰਜਾਬ ਭਰ ਦੀਆਂ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ‘ਚ 12 ਤੋਂ 18 ਮਾਰਚ ਤੱਕ ਵਿਸ਼ਵ ਗਲੋਕੋਮਾ ਜਾਗਰੂਕਤਾ ਹਫਤਾ ਮਨਾਇਆ ਜਾ ਰਿਹਾ ਹੈ। ਗਲੋਕੋਮਾ ਦੇ ਲੱਛਣਾਂ ਬਾਰੇ ਦੱਸਦਿਆ ਉਨ੍ਹਾਂ ਕਿਹਾ ਕਿ ਮਰੀਜ ਦੀਆਂ ਅੱਖਾਂ ਦਾ ਪ੍ਰੈਸ਼ਰ ਵਧਣ ਕਾਰਣ ਨਜ਼ਰ ਦਾ ਘੇਰਾ (ਵਿਜ਼ਨ) ਹੌਲੀ-ਰੌਲੀ ਘੱਟ ਜਾਂਦੀ ਹੈ ਜਦਕਿ ਮਰੀਜ਼ ਦੀ ਵਿਚਾਰ ਅਖੀਰ ਤੱਕ ਨਾਲ ਰਹਿੰਦੀ ਹੈ। ਮਰੀਜ਼ ਨੂੰ ਇਸ ਦੇ ਨੁਕਸਾਨ ਬਾਰੇ ਬਿਲਕੁੱਲ ਵੀ ਪਤਾ ਨਹੀ ਲਗਦਾ ਪਰ ਇਸਦੇ ਲੱਛਣ ਦਿਸਣ ਲੱਗ ਜਾਂਦੇ ਹਨ ਜਿਵੇਂ ਕਿ ਅਸਧਾਰਣ ਸਿਰ ਦਰਦ ਜਾਂ ਅੱਖਾਂ ‘ਚ ਦਰਦ, ਪੜਨ ਵਾਲੀਆਂ ਔਰਤਾਂ ਦਾ ਵ ਵਾਰ ਬਦਲਣਾ ਪ੍ਰਕਾਸ਼ ਦੇ ਆਲੇ ਦੁਆਲੇ ਰੰਗਦਾਰ ਚੱਕਰ ਦਿਸਣਾ। ਉਨ੍ਹਾਂ ਕਿਹਾ ਕਿ ਕਾਲਾ ਮੋਤੀਆ ਕਾਰਣ ਇੱਕ ਵਾਰ ਨਜ਼ਰ ਚਲੀ ਜਾਵੇ ਤਾਂ ਦੁਬਾਰਾ ਨਹੀਂ ਮਿਲਦੀ। ਗਲੋਕੋਮਾ ਦਾ ਦਵਾਈਆਂ ਅਤੇ ਆਪਰੇਸ਼ਨ ਨਾਲ ਇਲਾਜ ਮੁਮਕਿਨ ਹੈ। ਉਨਾਂ ਨੇ ਦੱਸਿਆ ਕਿ ਵੱਧ ਉਮਰ ਵਾਲੈ ਲੋਕ, ਬਲੱਡ ਪ੍ਰੇਸ਼ਰ , ਸ਼ੂਗਰ ਦੇ ਰੋਗੀ ਜਾਂ ਫਿਰ ਜਿਸਦੀ ਨਜ਼ਰ ਅਚਾਨਕ ਬਹੁਤ ਘੱਟ ਗਈ ਹੈ। ਉਨਾਂ ਨੂੰ ਤੁਰੰਤ ਅੱਖਾਂ ਦੀ ਜਾਂਚ ਤੁਰੰਤ ਮਾਹਿਰ ਡਾਕਟਰ ਕੋਲੋ ਕਰਵਾਉਣੀ ਚਾਹੀਦੀ ਹੈ ਅਤੇ ਨਾਲ ਹੀ ਸਮੇਂ-ਸਮੇਂ ਤੇ ਅੱਖਾਂ ਦੀ ਮੁਕੰਮਲ ਜਾਂਚ ਤੇ ਪਰਦੇ ਦੀ ਜਾਂਚ ਵੀ ਕਰਵਾਉਂਦੇ ਰਹਿਣਾ ਚਾਹੀਦਾ ਹੈ ਤਾਂ ਜੋ ਕਾਲਾ ਮੋਤੀਆ ਵਰਗੇ ਰੋਗਾਂ ਤੋਂ ਬਚਿਆ ਜਾ ਸਕੇ। ਉਨਾਂ ਕਿਹਾ ਕਿ ਇਸ ਬਿਮਾਰੀ ਪ੍ਰਤੀ ਜਾਗਰੂਕ ਕਰਨ ਲਈ ਹੈਲਥ ਐਂਡ ਵੈਲਨਸ ਸੈਂਟਰ ਤੇ ਗਲੋਕੋਮਾ ਪ੍ਰਤੀ ਵੱਖ-ਵੱਖ ਜਾਗਰੂਕ ਗਤੀਵਿਧੀਆਂ ਵੀ ਕੀਤੀਆਂ ਜਾ ਰਹੀਆਂ ਹਨ। ਸਰਕਾਰ ਵੱਲੋਂ ਹੋਰਨਾਂ ਬਿਮਾਰੀਆਂ ਦੇ ਨਾਲ ਗਲੋਕੋਮਾ ਦੀ ਰੋਕਥਾਮ ਲਈ ਵੀ ਵਿਸ਼ੇਸ਼ ਉਪਰਾਲੇ ਆਰੰਭੇ ਗਏ ਹਨ। ਇਸ ਲਈ ਸਰਕਾਰੀ ਸਿਹਤ ਸਹੂਲਤਾਂ ਦਾ ਵੱਧ ਤੋਂ ਵੱਧ ਲਾਹਾ ਉਠਾਉਣਾ ਚਾਹੀਦਾ ਹੈ। ਇਹ ਜਾਗਰੂਕਤਾ ਲੈਕਚਰ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਜਾਰੀ ਰਹਿਣਗੇ। ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਗੁਰਪਾਲ ਸਿੰਘ , ਗੁਰਜੰਟ ਸਿੰਘ , ਅਮਨਦੀਪ ਸਿੰਘ ਨੇ ਵਿਸ਼ੇਸ਼ ਸਹਿਯੋਗ ਦਿੱਤਾ।