“ਗੁਰੂ ਮੇਹਰ ਸੇਵਾ ਸੁਸਾਇਟੀ” ਨੇ ਸਲਾਨਾਂ ਅੱਠਵਾਂ ਸਮਾਗਮ ਕਰਵਾਇਆ

0
10

ਅੰਮ੍ਰਿਤਸਰ 9 ਫਰਵਰੀ (ਰਾਜਿੰਦਰ ਧਾਨਿਕ) : ਪਵਿੱਤਰ ਬਾਣੀ ਦੇ “ਕੁਦਰਤਿ ਕੇ ਸਭ ਬੰਦੇ” ਵਾਕ ਦੀ ਧਾਰਨੀ ਅਤੇ ਭਾਈ ਕਨ੍ਹਈਆ ਸਿੰਘ ਜੀ ਦੇ ਪਾਏ ਪੂਰਨਿਆਂ ਤੇ ਚੱਲ ਰਹੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਐਨ ਜੀ ਓ “ਗੁਰੂ ਮੇਹਰ ਸੇਵਾ ਸੁਸਾਇਟੀ” ਦਾ ਬੀਤੇ ਦਿਨੀਂ ਸਲਾਨਾਂ ਅੱਠਵਾਂ ਸਮਾਗਮ ਹੋਇਆ। ਸੁਸਾਇਟੀ ਦੇ ਸੰਸਥਾਪਕ ਗਗਨਦੀਪ ਸਿੰਘ ਖਾਲਸਾ ਨੇ ਦੱਸਿਆ ਕਿ ਪਿੱਛਲੇ ਅੱਠ ਸਾਲਾਂ ਤੋਂ ਸੁਸਾਇਟੀ ਮਾਨਵਤਾ ਦੀ ਸੇਵਾ ਅਤੇ ਭਲਾਈ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਸੁਸਾਇਟੀ ਵੱਲੋਂ ਹੁਣ ਤੱਕ ਲਗਭਗ ਛੇ ਹਜ਼ਾਰ ਦੇ ਕਰੀਬ ਯੁਨਿਟ ਖੂਨ ਲੋੜਵੰਦਾਂ ਨੂੰ ਉਪਲਬੱਧ ਕਰਵਾਇਆ ਹੈ। ਗਗਨਦੀਪ ਸਿੰਘ ਖਾਲਸਾ ਨੇ ਦੱਸਿਆ ਕਿ ਉਹਨਾਂ ਨੇ ਖ਼ੁਦ ਪੰਜਾਹ ਵਾਰ ਖ਼ੂਨਦਾਨ ਕੀਤਾ ਹੈ ਅਤੇ ਉਹਨਾਂ ਦੀ ਸੁਸਾਇਟੀ ਵਿਚ ਤੀਹ ਵਾਰ ,ਪੰਜੀ ਵਾਰ,ਵੀਹ ਵਾਰ ਖ਼ੂਨਦਾਨ ਕਰਨ ਵਾਲੇ ਕਾਫੀ ਸਾਰੇ ਜੁਝਾਰੂ ਆਗੂ ਹਨ। ਸੁਸਾਇਟੀ ਦੇ ਪ੍ਰਧਾਨ ਇਸ਼ਾਨ ਰਾਮਗੜ੍ਹੀਆ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ,ਲੋੜਵੰਦ ਪਰਿਵਾਰਾਂ ਨੂੰ ਰਾਸ਼ਨ, ਲੋੜਵੰਦ ਬੱਚਿਆਂ ਨੂੰ ਸਕੂਲਾਂ ਦੀਆਂ ਫੀਸਾਂ, ਵਰਦੀਆਂ, ਕਿਤਾਬਾਂ, ਲੜਕੀਆਂ ਨੂੰ ਸਿਲਾਈ ਮਸ਼ੀਨਾਂ, ਧੁੰਦ ਵਿੱਚ ਬਚਾਅ ਸੜਕਾਂ ਤੇ ਰਿਫਲੈਕਟਰ ਲਗਾਉਣੇ, ਮਰੀਜ਼ਾਂ ਨੂੰ ਦਵਾਈਆਂ ਅਤੇ ਹੋਰ ਵੀ ਕਈ ਤਰ੍ਹਾਂ ਦੀਆਂ ਸੇਵਾਵਾਂ ਨਿਭਾਈਆਂ ਜਾਂਦੀਆਂ ਹਨ। ਸੁਸਾਇਟੀ ਦੇ ਸੀਨੀਅਰ ਆਗੂ ਡਾ.ਪ੍ਰਭਜੀਤ ਸਿੰਘ ਵੇਰਕਾ, ਠਾਣੇਦਾਰ ਕੰਵਲਜੀਤ ਸਿੰਘ,ਪਾਲ ਹੁੰਦਲ ਕਨੇਡਾ,ਖਜਾਨਚੀ ਸਾਗਰ ਪੁਰੀ ਨੇ ਕਿਹਾ ਕਿ ਕਰੋਨਾ ਕਾਲ ਦੌਰਾਨ ਸੁਸਾਇਟੀ ਨੇ ਪੁਲਿਸ ਪ੍ਰਸ਼ਾਸਨ ਨਾਲ ਮਿਲ ਕੇ ਲੌਕਡਾਉਨ ਦੇ ਦਿਨਾਂ ਵਿੱਚ ਲਗਾਤਾਰ ਬਵਿੰਜਾ ਦਿਨ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਹਰ ਰੋਜ਼ ਲੰਗਰ ਪਹੁੰਚਾਉਣ ਅਤੇ ਰਾਸ਼ਨ ਪਹੁੰਚਾਉਣ ਦੀ ਸੇਵਾ ਵੀ ਨਿਭਾਈ ਹੈ। ਸਾਹਿਬਪ੍ਰੀਤ ਸਿੰਘ,ਅਭੀਸ਼ੇਕ ਮਲਹੋਤਰਾ,ਰੌਬੀ ਕਨੇਡਾ, ਮਨਪ੍ਰੀਤ ਸਿੰਘ ਕਨੇਡਾ, ਗੁਰਪ੍ਰੀਤ ਸਿੰਘ ਸਫ਼ਰੀ,ਤਰਜਦੀਪ ਸਿੰਘ ਹਰਿ ਜੀ ਖਾਲਸਾ ਅਤੇ ਹੋਰ ਜੁਝਾਰੂ ਆਗੂਆਂ ਨੇ ਦੱਸਿਆ ਕਿ ਸੁਸਾਇਟੀ ਨੂੰ ਜ਼ਿਲਾ ਪੱਧਰੀ ਅਤੇ ਰਾਜ ਪੱਧਰੀ ਕਈ ਮੌਕਿਆਂ ਤੇ ਸਨਮਾਨ ਪ੍ਰਾਪਤ ਹੋਇਆ ਹੈ। ਉਹਨਾਂ ਕਿਹਾ ਕਿ ਸੁਸਾਇਟੀ ਵੱਲੋਂ ਭਵਿੱਖ ਵਿੱਚ ਹੋਰ ਵੀ ਉਪਰਾਲੇ ਕੀਤੇ ਜਾਣਗੇ ਤਾਂ ਜੋ ਲੋੜਵੰਦਾਂ ਦੀ ਜ਼ਿਆਦਾ ਤੋਂ ਜ਼ਿਆਦਾ ਸਹਾਇਤਾ ਕੀਤੀ ਜਾ ਸਕੇ।

NO COMMENTS

LEAVE A REPLY