ਬੁਢਲਾਡਾ, 10 ਜਨਵਰੀ (ਦਵਿੰਦਰ ਸਿੰਘ ਕੋਹਲੀ)-ਜ਼ਿਲ੍ਹਾ ਰੂਰਲ ਯੂਥ ਕਲੱਬਜ਼ ਅਤੇ ਐਂਟੀ ਕਰੱਪਸ਼ਨ ਐਸੋਸੀਏਸ਼ਨ ਜ਼ਿਲ੍ਹਾ ਮਾਨਸਾ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ 15 ਹੋਣਹਾਰ ਧੀਆਂ ਨੂੰ 11 ਜਨਵਰੀ ਨੂੰ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ ਜ਼ਿਲ੍ਹਾ ਮਾਨਸਾ ਵਿਖੇ ਹੋਣ ਵਾਲੇ ਸਮਾਗਮ ਦੌਰਾਨ ਸਨਮਾਨਿਤ ਕਰਨ ਦਾ ਐਲਾਨ ਕੀਤਾ ਹੈ।ਇਸ ਮੌਕੇ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਜ਼ਿਲ੍ਹਾ ਮਾਨਸਾ ਦੀ ਚੈਅਰਮੈਨ ਜੀਤ ਦਹੀਆ ਅਤੇ ਰੂਰਲ ਯੂਥ ਕਲੱਬਜ਼ ਐਸੋਸੀਏਸ਼ਨ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਰਜਿੰਦਰ ਵਰਮਾ ਨੇ ਦੱਸਿਆ ਕਿ ਇਸ ਵਾਰ ਜਿਨ੍ਹਾਂ ਧੀਆਂ ਦਾ ਸਨਮਾਨ ਕੀਤਾ ਜਾ ਰਿਹਾ ਹੈ।ਉਨ੍ਹਾਂ ਨੇ ਪੰਜਾਬ ਪੱਧਰ’ਤੇ ਆਪਣੇ ਜਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ।
ਐਸੋਸੀਏਸ਼ਨ ਵੱਲੋਂ ਪੰਜਾਬੀ ਭਾਸ਼ਾ ਦੀ ਪ੍ਰਫੱਲਤਾਂ ਲਈ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਜ਼ਿਲ੍ਹਾ ਭਾਸ਼ਾ ਅਫ਼ਸਰ ਮਾਨਸਾ,ਪੰਜਾਬ ਸਕੇਟਿੰਗ ਵਿੱਚੋਂ ਦੋ ਤਗ਼ਮੇ ਜਿੱਤਣ ਵਾਲੀ ਨਿਧਿਮਾ,ਪੀ.ਐਚ.ਡੀ.ਡਾਕਟਰ ਰਾਜਭੁਪਿੰਦਰ ਕੌਰ,ਹਰਜੀਤ ਕੋਰ,ਰਾਣੀ ਸ਼ਰਮਾ ਅਧਿਆਪਿਕਾਂ, ਸਮਾਜ ਸੇਵਾ ਖੇਤਰ ਵਿੱਚੋ ਸਰੋਜ ਰਾਣੀ, ਯੂਨੀਵਰਸਿਟੀ’ਚ ਗੋਲਡ ਮੈਡਲ ਹਾਸਲ ਕਰਨ ਵਾਲੀ ਅਨੀਤਾ ਰਾਣੀ,ਸਾਹਿਤ ਖੇਤਰ ਵਿੱਚ ਡਾ ਬਲਜਿੰਦਰ ਕੋਰ,ਵੀਰਪਾਲ ਕੋਰ,ਗੁਰਮੇਲ ਕੌਰ ਜੋਸ਼ੀ,ਨੀਟ ਪ੍ਰੀਖਿਆ ਚੋਂ ਚੰਗਾ ਰੈਂਕ ਹਾਸਲ ਕਰਨ ਵਾਲੀ ਸੁਹਾਨੀ,ਪੰਜਾਬ ਭਰ ਵਿੱਚੋਂ ਬਾਰਵੀਂ ਕਲਾਸ ਵਿੱਚੋਂ ਦੂਸਰਾ ਸਥਾਨ ਹਾਸਲ ਕਰਨ ਵਾਲੀ ਅਰਸ਼ਪ੍ਰੀਤ,ਪੈਟਰੋਲ ਪੰਪ ਤੇ ਕੰਮ ਕਰਕੇ ਪਰਿਵਾਰ ਦਾ ਸਹਾਰਾ ਬਣੀ ਮਨਪ੍ਰੀਤ ਕੌਰ ਅਤੇ ਪੜ੍ਹਾਈ ਦੇ ਨਾਲ ਆਟੋ ਚਲਾ ਕੇ ਹੋਰਨਾਂ ਲਈ ਪ੍ਰੇਰਣਾ ਬਣੀ ਕੁਲਦੀਪ ਕੌਰ,ਫੌਕ ਡਾਂਸ ਵਿੱਚ ਸਟੇਟ ਜੇਤੂ ਗੁਰਦੀਪ ਕੌਰ ਅਤੇ ਗਗਨਦੀਪ ਕੋਰ ਐਡਵੋਕੈਟ ਦਾ ਸਨਮਾਨ ਕੀਤਾ ਜਾਵੇਗਾ।
ਇਸ ਮੌਕੇ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਜ਼ਿਲ੍ਹਾ ਮਾਨਸਾ ਦੇ ਮੀਡੀਆ ਇੰਚਾਰਜ ਦਵਿੰਦਰ ਸਿੰਘ ਕੋਹਲੀ, ਬਿੱਕਰ ਮੰਘਾਣੀਆ,ਅਮਨਦੀਪ ਸ਼ਰਮਾਂ ਅਤੇ ਹਰਦੀਪ ਸਿੱਧੂ ਨੇ ਕਿਹਾ ਕਿ ਇਹ ਇਕ ਬਹੁਤ ਵਧੀਆ ਕਾਰਜ ਹੈ।ਜਿਸ ਨਾਲ ਵੱਖ-ਵੱਖ ਖੇਤਰਾਂ ਵਿੱਚ ਪ੍ਰਾਪਤੀਆਂ ਵਾਲੇ ਬੱਚਿਆਂ ਦੀ ਹੌਂਸਲਾ ਅਫ਼ਜਾਈ ਹੁੰਦੀ ਹੈ।ਇਸ ਮੌਕੇ ਬਲਾਕ ਪ੍ਰਧਾਨ ਮੱਖਣ ਸਿੰਘ ਬੁਢਲਾਡਾ,ਸੋਨੀ ਭੀਖੀ,ਰਜਿੰਦਰ ਕੌਰ ਫਫੜੇ ਭਾਈਕੇ,ਪ੍ਰਧਾਨ ਦਰਸ਼ਨ ਸਿੰਘ ਹਾਕਮਵਾਲਾ,ਗੁਰਪ੍ਰੀਤ ਸਿੰਘ ਹੀਰਕੇ,ਨਵੀ ਪ੍ਰਧਾਨ ਗੁਰਪ੍ਰੀਤ ਅਚਾਨਕ,ਰਣਪ੍ਰੀਤ ਰਾਣਾ,ਜਸਵੀਰ ਕੌਰ ਬਿਰਦੀ,ਡਿੰਪਲ ਫਰਮਾਹੀ ਆਦਿ ਹਾਜਰ ਸਨ।