ਬੇਰੁਜ਼ਗਾਰੀ ਮੰਹਿਗਾਈ ਵਿਰੁੱਧ ਵਿਸ਼ਾਲ ਸੰਘਰਸ਼ ਹੀ ਬਾਬਾ ਭਕਨਾ ਦਾ ਰਾਹ –ਬੰਤ ਬਰਾੜ

0
16

 

ਬਾਬਾ ਭਕਨਾ ਦੇ ਜਨਮ ਦਿਨ ਤੇ ਕਾਮਰੇਡਾਂ ਵਲੋਂ ਵਿਸ਼ਾਲ ਕਾਨਫ਼ਰੰਸ

ਅੰਮ੍ਰਿਤਸਰ 4 ਜਨਵਰੀ (ਰਾਜਿੰਦਰ ਧਾਨਿਕ) :  ਗਦਰ ਪਾਰਟੀ ਦੇ ਬਾਨੀ ਪ੍ਰਧਾਨ, ਉੱਘੇ ਦੇਸ਼ ਭਗਤ, ਕਮਿਊਨਿਸਟ ਲਹਿਰ ਦੇ ਸਿਰ ਕੱਢ ਆਗੂ ਤੇ ਅਜ਼ਾਦੀ ਲਹਿਰ ਵੇਲੇ ਕੁੱਲ ਹਿੰਦ ਕਿਸਾਨ ਸਭਾ ਦੇ ਕੌਮੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਜੀ ਦਾ ਜਨਮ ਦਿਨ ਹਰ ਸਾਲ ਦੀ ਤਰ੍ਹਾਂ ਪਿੰਡ ਭਕਨਾ ਵਿਖੇ ਭਾਰਤੀ ਕਮਿਊਨਿਸਟ ਪਾਰਟੀ ਵਲੋਂ ਪੂਰੀ ਸ਼ਾਨੋ ਸ਼ੌਕਤ ਨਾਲ ਕਾਮਰੇਡ ਸੁਖਚੈਨ ਸਿੰਘ, ਗੁਰਦੀਪ ਸਿੰਘ ਗਿੱਲ ਵਾਲੀ, ਸੀਮਾ ਸੋਹਲ, ਗੁਰਦਿਆਲ ਸਿੰਘ ਖਡੂਰ ਸਾਹਿਬ, ਨਰਿੰਦਰ ਬੱਲ

ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਇਸ ਲੋਕਾਂ ਦੇ ਵਿਸ਼ਾਲ ਇੱਕਠ ਨੂੰ ਸੰਬੋਧਨ ਕਰਦਿਆਂ ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾਈ ਸਕੱਤਰ ਕਾਮਰੇਡ ਬੰਤ ਬਰਾੜ ਨੇ ਕਿਹਾ ਕਿ ਬਾਬਾ ਜੀ ਮਜਦੂਰਾਂ ਕਿਸਾਨਾਂ ਤੇ ਹੋਰ ਮਿਹਨਤਕਸ਼ ਜਨਤਾ ਦੇ ਹਕੀਕੀ ਆਗੂ ਸਨ। ਉਹਨਾਂ ਗਦਰ ਪਾਰਟੀ ਦਾ ਮੁੱਢ ਬੰਨਕੇ ਦੇਸ਼ ਦੀ ਸੰਪੂਰਣ ਅਜ਼ਾਦੀ ਦਾ ਨਾਹਰਾ ਬੁਲੰਦ ਕੀਤਾ। ਅੱਜ ਦੇਸ਼ ਵਿੱਚ ਅਥਾਹ ਬੇਰੁਜ਼ਗਾਰੀ, ਮਹਿੰਗਾਈ ਰਾਹੀਂ ਲੋਕਾਂ ਦਾ ਕਚੂੰਬਰ ਕੱਢਿਆ ਜਾ ਰਿਹਾ ਹੈ। ਅਡਾਨੀ ਅੰਬਾਨੀ ਜਿਹੇ ਕਾਰਪੋਰੇਟ ਘਰਾਣੇ ਲੋਕਾਂ ਦਾ ਲਹੂ ਪੀ ਕੇ ਆਪਣੀ ਜਾਇਦਾਦ ਰਾਤੋ ਰਾਤ ਦੁੱਗਣੀ ਕਰ ਰਹੇ ਹਨ। ਮੋਦੀ ਸਰਕਾਰ ਇਹਨਾਂ ਕਾਰਪੋਰੇਟ ਘਰਾਣਿਆਂ ਦੀ ਰਾਖੀ ਕਰਨ ਲਈ ਤੇ ਲੋਕਾਂ ਦਾ ਧਿਆਨ ਪਾਸੇ ਕਰਨ ਲਈ ਸਾਰੇ ਦੇਸ਼ ਵਿੱਚ ਫਿਰਕੂ ਵੰਡ ਪਾ ਕੇ ਲੋਕਾਂ ਨੂੰ ਹਿੰਦੂ ਮੁਸਲਮਾਨ ਸਿੱਖ ਇਸਾਈ ਦੇ ਨਾ ਲੜਾ ਰਹੀ ਹੈ। ਦੇਸ਼ ਦੇ ਲੋਕਾਂ ਦੀ ਜਾਇਦਾਦ ਵਾਲੇ ਜਨਤਕ ਅਦਾਰੇ ਕੌਡੀਆਂ ਦੇ ਭਾਅ ਕਾਰਪੋਰੇਟ ਘਰਾਣਿਆਂ ਨੂੰ ਲੁਟਾਏ ਜਾ ਰਹੇ ਹਨ। ਸੋ ਅੱਜ ਬੇਰੁਜ਼ਗਾਰੀ, ਮਹਿੰਗਾਈ ਤੇ ਫਿਰਕਾਪ੍ਰਸਤੀ ਵਿਰੁੱਧ ਕਿਸਾਨ ਅੰਦੋਲਨ ਵਾਂਗ ਵੱਡੇ ਸੰਘਰਸ਼ ਵਿੱਢਣ ਦੀ ਲੋੜ ਹੈ ਤਾਂ ਮੋਦੀ ਸਰਕਾਰ ਨੂੰ ਲਾਂਭੇ ਕੀਤਾ ਜਾ ਸਕੇ। ਇਸ ਮੌਕੇ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾਈ ਆਗੂ ਲਖਬੀਰ ਸਿੰਘ ਨਿਜ਼ਾਮਪੁਰ, ਪੰਜਾਬ ਇਸਤਰੀ ਸਭਾ ਦੀ ਜਨਰਲ ਸਕੱਤਰ ਭੈਣ ਜੀ ਰਜਿੰਦਰਪਾਲ, ਦੇਸ਼ ਭਗਤ ਯਾਦਗਾਰ ਕਮੇਟੀ ਵਲੋਂ ਪ੍ਰਧਾਨ ਅਜਮੇਰ ਸਿੰਘ ਤੇ ਮੀਤ ਪ੍ਰਧਾਨ ਸੀਤਲ ਸਿੰਘ ਸੰਘਾ, ਕਮਿਊਨਿਸਟ ਆਗੂ ਬਲਵਿੰਦਰ ਸਿੰਘ ਦੁਧਾਲਾ ਤੇ ਕਾਮਰੇਡ ਦਵਿੰਦਰ ਸੋਹਲ ਨੇ ਕਿਹਾ ਕਿ ਅੱਜ ਕਿਸਾਨਾਂ ਮਜਦੂਰਾਂ ਦੇ ਸਾਂਝੇ ਤੇ ਵੱਡੇ ਸੰਘਰਸ਼ ਕਰ ਕੇ ਹੀ ਪੂੰਜੀਵਾਦੀ ਨਿਜ਼ਾਮ ਤੋਂ ਖਹਿੜਾ ਛੁਡਾਇਆ ਜਾ ਸਕਦਾ ਹੈ। ਜਿੱਥੇ ਬੇਰੁਜ਼ਗਾਰੀ ਕਾਰਣ ਜਵਾਨ ਮੁੰਡੇ ਕੁੜੀਆਂ ਨਸ਼ਿਆਂ ਤੇ ਹੋਰ ਗਲਤ ਰੁਝਾਨਾਂ ਦਾ ਸ਼ਿਕਾਰ ਬਣ ਰਹੇ ਹਨ। ਨਸ਼ਿਆਂ ਦਾ ਬਜ਼ਾਰ ਸ਼ਰੇਆਮ ਚੱਲ ਰਿਹਾ ਹੈ ਸਮੇਂ ਦੀਆਂ ਸਰਕਾਰਾਂ ਸੁੱਤੀਆਂ ਪਈਆਂ ਹਨ। ਇਸ ਮੌਕੇ ਬਲਕਾਰ ਸਿੰਘ ਵਲਟੋਹਾ ਨੇ ਮੰਗ ਕੀਤੀ ਕਿ ਘੱਟੋ ਘੱਟ ਮਜ਼ਦੂਰੀ 26000/- ਰੁਪਏ ਤਹਿ ਕੀਤੀ ਜਾਵੇ, ਹਰ ਮੁੰਡੇ ਕੁੜੀ ਨੂੰ ਰੁਜ਼ਗਾਰ ਦੀ ਗਰੰਟੀ ਕੀਤੀ ਜਾਵੇ।ਹਰ ਬੱਚੇ ਨੂੰ ਮੁਫ਼ਤ ਤੇ ਲਾਜ਼ਮੀ ਸਿੱਖਿਆ ਦੇਣ ਦਾ ਵਧੀਆ ਪ੍ਰਬੰਧ ਕੀਤਾ ਜਾਵੇ।ਛੋਟੇ ਤੇ ਦਰਮਿਆਨੇ ਕਿਸਾਨਾਂ ਨੂੰ ਵੱਡੀਆਂ ਰਿਆਇਤਾਂ ਦਿੱਤੀਆਂ ਜਾਣ ਤਾਂ ਕਿ ਪੰਜਾਬ ਦੀ ਖੇਤੀ ਨੂੰ ਸਹੀ ਸੇਧ ਦਿੱਤੀ ਜਾ ਸਕੇ। ਇਸ ਮੌਕੇ ਲੋਕਾਂ ਰੋਸ ਜਾਹਰ ਕੀਤਾ ਕਿ ਬਾਬਾ ਭਕਨਾ ਦੇ ਪਿੰਡ ਚੋਂ ਲੰਘਦੀ ਘਰਿੰਡਾ ਭਕਨਾ ਢੰਡ ਕਸੇਲ ਸੜਕ ਦੀ ਬਹੁਤ ਬੁਰੀ ਹਾਲਤ ਹੈ ਸਰਕਾਰ ਇਸਨੂੰ ਤੁਰੰਤ ਬਣਾਵੇ। ਨਹਿਰੀ ਪਾਣੀ ਆਉਣਾ ਯਕੀਨੀ ਬਣਾਇਆ ਜਾਵੇ। ਇਸ ਮੌਕੇ ਮਾਸਟਰ ਸਿੰਘ ਸ਼ਾਮਨਗਰ ਦੀ ਨਾਟਕ ਟੀਮ ਵਲੋਂ ਦੇਸ਼ ਭਗਤੀ ਤੇ ਲੋਕ ਪੱਖੀ ਨਾਟਕਾਂ ਗੀਤਾਂ ਰਾਹੀਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਲੰਗਰ ਦਾ ਸ਼ਾਨਦਾਰ ਪ੍ਰਬੰਧ ਕਾਮਰੇਡ ਗੁਰਬਿੰਦਰ ਸਿੰਘ ਸੋਹਲ, ਸਵਿੰਦਰ ਸਿੰਘ ਬਿੱਲਾ ਤੇ ਕਾਮਰੇਡ ਜਗਤਾਰ ਸਿੰਘ, ਗੁਰਬਿੰਦਰ ਕਸੇਲ,ਗੁਰਬੀਰ ਗੰਡੀਵਿੰਡ ਦੀ ਦੇਖਰੇਖ ਹੇਠ ਚੱਲਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਮਰੇਡ ਤਾਰਾ ਸਿੰਘ ਖਹਿਰਾ,ਹਰਦੇਵ ਸਿੰਘ ਭਕਨਾ, ਸਰਬਜੀਤ ਸਿੰਘ ਭੱਲਾ ਭਕਨਾ, ਪੂਰਨ ਸਿੰਘ ਮਾੜੀਮੇਘਾ, ਬਲਕਾਰ ਸਿੰਘ ਦੁਧਾਲਾ, ਪ੍ਰਿੰਸੀਪਲ ਬਲਦੇਵ ਸਿੰਘ ਲੁਹਾਰਕਾ ਕਲਾਂ, ਗੁਰਬਿੰਦਰ ਸਿੰਘ ਕਸੇਲ, ਗੁਰਬੀਰ ਗੰਡੀਵਿੰਡ, ਗੁਰਮੁੱਖ ਸ਼ੇਰਗਿੱਲ, ਮੰਗਲ ਸਿੰਘ ਖੁਜਾਲਾ, ਹੁਸ਼ਿਆਰ ਸਿੰਘ ਝੰਡੇਰ, ਜਸਵੰਤ ਰਾਏ, ਬਲਜਿੰਦਰ ਵਡਾਲੀ, ਜਸਬੀਰ ਸਿੰਘ ਭਕਨਾ, ਜਸਪਾਲ ਸਿੰਘ ਚੱਕ ਮੁਕੰਦ, ਮਨਜੀਤ ਬਾਸਰਕੇ ਨੇ ਵੀ ਹਾਜ਼ਰੀ ਲਵਾਈ।

NO COMMENTS

LEAVE A REPLY