ਸਿਹਤ ਵਿਭਾਗ ਮਿਆਰੀ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ ਹੈ: ਸਿਵਲ ਸਰਜਨ
ਅੰਮ੍ਰਿਤਸਰ 8 ਦਸੰਬਰ (ਪਵਿੱਤਰ ਜੋਤ): ਡਾ ਚਰਨਜੀਤ ਸਿੰਘ ਸਿਵਲ ਸਰਜਨ ਅੰਮ੍ਰਿਤਸਰ ਡਾ ਚਰਨਜੀਤ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਦਫਤਰ ਸਿਵਲ ਸਰਜਨ ਅੰਮ੍ਰਿਤਸਰ ਵਿਖੇੇ ਸਿਹਤ ਵਿਭਾਗ ਦੇ ਕੰਮਾਂ ਦੀ ਸਮੀਖਿਆ ਲਈ ਅਹਿਮ ਮੀਟਿੰਗ ਕੀਤੀ ਗਈ ।ਜਿਸ ਵਿਚ ਸਮੂਹ ਬਲਾਕ ਐਕਸਟੈਂਸ਼ਨ ਐਜੁਕੇਟਰ ਸ਼ਾਮਿਲ ਹੋਏ। ਇਸ ਦੌਰਾਣ ਜਿਲਾ੍ਹ ਪਰਿਵਾਰ ਭਲਾਈ ਅਫਸਰ ਡਾ ਜਸਪ੍ਰੀਤ ਸ਼ਰਮਾਂ ਵਲੋ ਕਿਹਾ ਕਿ ਸਿਹਤ ਵਿਭਾਗ ਮਿਆਰੀ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ ਹੈ। ਇਸ ਲਈ ਉਹਨਾਂ ਨੇ ਜਿਲੇ ਭਰ ਦੇ ਸਮੂਹ ਬਲਾਕ ਐਕਸਟੈਂਸ਼ਨ ਐਜੁਕੇਟਰਾਂ ਨੂੰ ਕਿਹਾ ਕਿ ਜਿਲੇ੍ਹ ਭਰ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਮਿਆਰੀ ਅਤੇ ੳੱੁਚ ਪੱਧਰੀ ਸਿਹਤ ਸਹੂਲਤਾਂ ਦੇਣਾਂ ਯਕੀਨੀਂ ਬਣਾਇਆ ਜਾਵੇ ਅਤੇ ਆਈ.ਈ.ਸੀ./ਬੀ.ਸੀ.ਸੀ. ਗਤੀਵਿਧੀਆਂ ਤੇਜ ਕੀਤੀਆਂ ਜਾਣ, ਤਾ ਜੋ ਲੋਕਾਂ ਨੂੰ ਜਰੂਰੀ ਸਿਹਤ ਸਹੂਲਤਾਂ ਜਿਵੇਂ ਕਿ ਜੱਚਾ-ਬੱਚਾ ਸਿਹਤ ਸੰਭਾਲ, ਜਣੇਪਾ ਸੁਵਿਧਾਵਾਂ, ਜਨਣੀ ਸਿਸ਼ੂ ਸੁਰੱਖਿਆ ਪਰੋਗਰਾਮ, ਜੇ.ਐਸ.ਵਾਈ., ਪਰਿਵਾਰ ਨਿਯੋਜਨ, ਟੀਕਾਕਰਣ ਸੁਵਿਧਾਵਾਂ, ਮਲੇਰੀਆ/ਡੇਂਗੂ, ਗੈਰ ਸੰਚਾਰੀ ਬੀਮਾਰੀਆਂ, ਟੀ.ਬੀ.ਦਾ ਮੁਫਤ ਇਲਾਜ, ਕੋਹੜ ਰੋਗ ਸੰਬਧੀ ਇਲਾਜ ਦੀਆਂ ਸੁਵਿਧਾਵਾਂ, ਸ਼ਹਿਰ ਭਰ ਵਿਚ ਸਾਫ ਸੁਥਰਾ ਅਤੇ ਮਿਆਰੀ ਖਾਦ ਪਦਾਰਥਾਂ ਦੀ ਵਿਕਰੀ, ਕੋਟਪਾ ਐਕਟ ਦੀ ਸਖਤੀ ਨਾਲ ਪਾਲਣਾਂ, ਨੈਸ਼ਨਲ ਬਲਾਈਂਡਨੈਸ ਕੰਟਰੋਲ ਪ੍ਰੋਗਰਾਮ, ਦੰਦਾਂ ਦੀ ਦੇਖਭਾਲ ਲਈ ਉਰਲ ਹੈਲਥ, ਵੱਖ-ਵੱਖ ਪ੍ਰੋਗਰਾਮਾਂ ਸੰਬਧੀ ਜਾਗਰੂਕਤਾ ਕੈਂਪ, ਆਦੀ ਪ੍ਰਦਾਨ ਕੀਤੀਆਂ ਜਾ ਸਕਣ। ਇਸ ਮੌਕੇ ਤੇ ਮਾਸ ਮੀਡੀਆਂ ਅਫਸਰ ਰਾਜ ਕੌਰ, ਡਿਪਟੀ ਐਮ.ਈ.ਆਈ.ਉ. ਅਮਰਦੀਪ ਸਿੰਘ, ਸੁਰਡੈਂਟ ਸੰਜੀਵ ਸ਼ਰਮਾਂ, ਰਾਜਬੀਰ ਕੌਰ ਅਤੇ ਸਮੂਹ ਸਟਾਫ ਹਾਜਰ ਸਨ।