ਪੰਜਾਬ ਸਰਕਾਰ ਪੰਜਾਬ ਨੂੰ ਕੰਗਾਲ ਕੰਗਾਲ ਕਰਨ ਤੇ ਤੁਲੀ : ਚੁੱਘ

0
22

ਅੰਮ੍ਰਿਤਸਰ 18 ਨਵੰਬਰ (ਪਵਿੱਤਰ ਜੋਤ) : ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਪੰਜਾਬ ਸਰਕਾਰ ਜੋ ਬਦਲਾਅ ਦੀ ਗੱਲ ਕਰਦੀ ਸੀ, ਅਸਲ ਵਿੱਚ ਬਦਲ ਗਈ ਹੈ, ਸਰਕਾਰ ਕਹਿੰਦੀ ਸੀ ਕਿ ਅਸੀਂ ਪੰਜਾਬ ਵਿੱਚ ਸੱਤਾ ਵਿੱਚ ਆਉਂਦੇ ਹੀ ਪੰਜਾਬ ਨੂੰ ਕਰਜ਼ਾ ਮੁਕਤ ਕਰਾਂਗੇ, ਹਰ ਔਰਤ ਨੂੰ ਘਰ ਵਿੱਚ 1000 ਰੁਪਏ ਪ੍ਰਤੀ ਮਹੀਨਾ ਦੇਵਾਂਗੇ ਅਤੇ ਇਹੀ ਸਰਕਾਰ ਜਦੋਂ ਤੋਂ ਸੱਤਾ ਵਿੱਚ ਆਈ ਹੈ, ਤਕਰੀਬਨ 25000 ਕਰੋੜ ਦਾ ਕਰਜ਼ਾ ਲਿਆ ਹੈ, ਜੇਕਰ 6 ਮਹੀਨਿਆਂ ਵਿੱਚ 25000 ਕਰੋੜ ਲਿਆ ਜਾਵੇ ਤਾਂ 1 ਸਾਲ ਵਿੱਚ 50000 ਕਰੋੜ ਅਤੇ ਅਗਲੇ 5 ਸਾਲਾਂ ਵਿੱਚ 2.5 ਲੱਖ ਕਰੋੜ ਹੋ ਜਾਵੇਗਾ, ਜੇਕਰ ਰਿਪੋਰਟਾਂ ਇਹ ਸੱਚ ਹੈ ਕਿ ਅਕਤੂਬਰ ‘ਚ 4400 ਕਰੋੜ, ਨਵੰਬਰ ‘ਚ 5800 ਕਰੋੜ ਅਤੇ ਅਕਤੂਬਰ ‘ਚ 4500 ਕਰੋੜ ਰੁਪਏ, ਪਿਛਲੇ ਤਿੰਨ ਮਹੀਨਿਆਂ ‘ਚ 14700 ਕਰੋੜ ਰੁਪਏ ਲਏ ਗਏ ਹਨ।
ਇਹ ਲੋਕ ਪੰਜਾਬ ਨੂੰ ਕਿੱਥੇ ਲੈ ਕੇ ਜਾਣਗੇ, ਨਾ ਹੀ ਇਹ ਲੋਕ ਅਮਨ-ਕਾਨੂੰਨ ਦੀ ਸਥਿਤੀ ਨੂੰ ਸੰਭਾਲਣ ਦੇ ਸਮਰੱਥ ਹਨ।
ਮੁੱਖ ਮੰਤਰੀ ਪੰਜਾਬ ਛੱਡਕੇ ਗੁਜਰਾਤ ਜਾ ਰਹੇ ਹਨ ਅਤੇ ਰਾਜ ਦੀ ਕਾਨੂੰਨ ਵਿਵਸਥਾ ਤੇ ਕਹਿੰਦੇ ਹਨ ਕਿ ਛੋਟੀ-ਛੋਟੀ ਗੱਲਾਂ ਹੁੰਦੀਆਂ ਰਹਿੰਦੀਆਂ ਹਨ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਅਪਰਾਧਾਂ ਦੀ ਗੱਲ ਕਰਦੇ ਹਨ, ਪਰ ਇਹ ਲੋਕ ਪੰਜਾਬ ਦੇ ਹਾਲਾਤ ਵਿਗਾੜ ਰਹੇ ਹਨ, ਪੰਜਾਬ ਨੂੰ ਕੰਗਾਲ ਕਰ ਰਹੇ ਹਨ।

NO COMMENTS

LEAVE A REPLY