ਜਿਮਨਾਸਟਿਕ ਜਿਲ੍ਹਾ ਚੈਂਪੀਅਨਸ਼ਿਪ ਚ ਦੂਜਾ ਸਥਾਨ ਹਾਸਿਲ ਕਰ ਸਕੂਲ ਦਾ ਨਾਂ ਕੀਤਾ ਰੌਸ਼ਨ

0
18

ਅੰਮ੍ਰਿਤਸਰ 16 ਨਵੰਬਰ (ਪਵਿੱਤਰ ਜੋਤ) : ਰਾਯਨ ਇੰਟਰਨੈਸ਼ਨਲ ਸਕੂਲ , ਅੰਮ੍ਰਿਤਸਰ ਦੇ ਚੇਅਰਮੈਨ ਸਰ ਡਾ.ਏ.ਐਫ.ਪਿੰਟੋ ਅਤੇ ਡਾਇਰੈਕਟਰ ਮੈਡਮ ਡਾ. ਗ੍ਰੇਸ ਪਿੰਟੋ ਦੀ ਅਗਵਾਈ ਹੇਠ ਸਕੂਲ ਦੀਆਂ ਤਿੰਨ ਵਿਦਆਰਥੀਆਂ ਜੈਸਮੀਨ (ਜਮਾਤ ਚੌਥੀ ਡੀ) ਸੀਰਤ ਕੌਰ (ਜਮਾਤ ਚੌਥੀ ਬੀ) ਸਮਾਇਰਾ (ਜਮਾਤ ਪੰਜਵੀ ਬੀ) ਨੇ ਜਿਮਨਾਸਟਿਕ ਜਿਲ੍ਹਾ ਚੈਂਪੀਅਨਸ਼ਿਪ ਵਿੱਚ ਭਾਗ ਲਿਆ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ।ਇਹ ਮੁਕਾਬਲਾ ਭਵਨਸ ਐਸ ਐਲ ਪਬਲਿਕ ਸਕੂਲ ਵਿੱਚ 12 ਅਤੇ 13 ਨਵੰਬਰ ਨੂੰ ਕਰਵਾਇਆ ਗਿਆ ਸੀ। ਸਕੂਲ ਦੀ ਮੁੱਖ ਅਧਿਆਪਕਾ ਸ੍ਰੀਮਤੀ ਕੰਚਨ ਮਲਹੋਤਰਾ ਨੇ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਸਕਾਰਾਤਮਕ ਸੋਚ ਦੇ ਨਾਲ ਹਰ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਦਾ ਸੰਦੇਸ਼ ਦਿੱਤਾ।

NO COMMENTS

LEAVE A REPLY