ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਬਲਾਕ ਬੁਢਲਾਡਾ ਵੱਲੋਂ ਕਰਵਾਈ ਗਈ ਮਹੀਨਾਵਾਰ ਮੀਟਿੰਗ

0
17

ਬੁਢਲਾਡਾ, 4 ਨਵੰਬਰ (ਦਵਿੰਦਰ ਸਿੰਘ ਕੋਹਲੀ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਬੁਢਲਾਡਾ ਦੀ ਮਹੀਨਾਵਾਰ ਮੀਟਿੰਗ ਕਲਰਾਂ ਵਾਲੀ ਮਾਤਾ ਮੰਦਰ ਵਿਖੇ ਬਲਾਕ ਪ੍ਰਧਾਨ ਡਾ.ਗੁਰਜੀਤ ਸਿੰਘ ਬਰ੍ਹੇ ਦੀ ਪ੍ਰਧਾਨਗੀ ਹੇਠ ਹੋਈ। ਸਟੇਜ ਦੀ ਕਾਰਵਾਈ ਡਾ.ਮੇਜਰ ਸਿੰਘ ਗੋਬਿੰਦਪੁਰਾ ਨੇ ਆਰੰਭ ਕੀਤੀ। ਡਾਕਟਰ ਸਾਥੀਆਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਲਗਵਾਈ। ਬੁਲਾਰੇ ਡਾ.ਰੁਲਦੂ ਸਿੰਘ ਰੋਲੀ, ਡਾ.ਵਕੀਲ ਖਾਨ, ਡਾ.ਜਗਦੇਵ ਖਾਨ, ਡਾ.ਸਿਸਨ ਗੋਇਲ ਗੁਰਨੇ, ਡਾ.ਰਜਿੰਦਰ ਸਿੰਘ ਬੀਰੋਕੇ ਆਦਿ ਨੇ ਆਪਣੇ-ਆਪਣੇ ਬਿਮਾਰੀਆਂ ਸਬੰਧੀ ਵਿਚਾਰ ਪੇਸ਼ ਕੀਤੇ। ਡਾ.ਗੁਰਜੀਤ ਸਿੰਘ ਬਰ੍ਹੇ ਬਲਾਕ ਪ੍ਰਧਾਨ ਨੇ ਵੱਖ-ਵੱਖ ਬਿਮਾਰੀਆਂ ਸਬੰਧੀ ਅਤੇ ਉਹਨਾਂ ਦੀ ਰੋਕਥਾਮ ਬਾਰੇ ਵਿਚਾਰ ਪੇਸ਼ ਕੀਤੇ ਅਤੇ ਡਾਕਟਰ ਸਾਥੀਆਂ ਨੂੰ ਇਕਜੁੱਟ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਆਏ ਹੋਏ ਸਾਰੇ ਮੈਂਬਰਾਂ ਦਾ ਮੀਟਿੰਗ ਵਿੱਚ ਪਹੁੰਚਣ ਤੇ ਧੰਨਵਾਦ ਕੀਤਾ। ਇਸ ਤੋਂ ਇਲਾਵਾ ਡਾ.ਗਮਦੂਰ ਸਿੰਘ ਸੈਕਟਰੀ,ਡਾ.ਪਵਨ ਜੈਨ, ਡਾ.ਨਛੱਤਰ ਸੇਖੋਂ, ਡਾ.ਬੂਟਾ ਸਿੰਘ,ਡਾ.ਜਗਸੀਰ ਸਿੰਘ,ਡਾ. ਰਾਮ ਸਿੰਘ,ਡਾ.ਨਾਇਬ ਸਿੰਘ ਅਹਿਮਦਪੁਰ ਅਤੇ ਡਾ.ਰਮਨਦੀਪ ਕੌਰ ਆਦਿ ਨੇ ਹਾਜਰੀ ਲਵਾਈ

NO COMMENTS

LEAVE A REPLY