ਬੁਢਲਾਡਾ, 2 ਸਤੰਬਰ (ਦਵਿੰਦਰ ਸਿੰਘ ਕੋਹਲੀ) : ਅਜ ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਲੋੜਵੰਦ ਬੱਚੀ ਨੂੰ ਸਮਾਨ ਦਿਤਾ ਗਿਆ ਸਮਾਨ ਦੇਣ ਵਿਚ ਭਾਈ ਗੁਰਪਿਆਰ ਸਿੰਘ ਭਾਈ ਕੁਲਵੰਤ ਸਿੰਘ ਹਾਂਗਕਾਂਗ ਵਲੋਂ ਸਹਿਯੋਗ ਦਿੱਤਾ ਗਿਆ।ਇਸ ਭਲਾਈ ਦੇ ਕੰਮਾ ਦੇ ਨਾਲ ਹੋਰ ਲੋੜਵੰਦਾ ਦੀ ਵੀ ਸਹਾਇਤਾ ਕੀਤੀ ਜਾਂਦੀ ਹੈ।ਜਿਵੇਂ ਕਿ ਫੀਸ,ਇਲਾਜ ਲਈ ਮੱਦਦ, ਲੋੜਵੰਦਾ ਦਾ ਵਿਆਹ, ਬੱਚਿਆਂ ਦੀ ਮਦਦ ਕਰਨਾ।ਮਾਸਟਰ ਕੁਲਵੰਤ ਸਿੰਘ ਜੀ ਅਤੇ ਸਾਰੇ ਮੈਂਬਰ ਹਰ ਵਕਤ ਮਦਦ ਲਈ ਤਿਆਰ ਹਨ। ਇਸੇ ਤਰਾਂ ਜਿਸ ਸਮਾਜ ਵਿਚ ਸਿਹਤ ਅਤੇ ਸਿੱਖਿਆ ਸਹੂਲਤ ਚੰਗੀ ਅਤੇ ਸਸਤੀ ਹੋਵੇ ਉਹੀ ਸਮਾਜ ਤਰੱਕੀ ਕਰਦਾ ਹੈ। ਪਰ ਇੱਥੇ ਦੋਨਾਂ ਸਹੂਲਤਾਂ ਦੀ ਘਾਟ ਹੈ। ਇਸੇ ਕਰਕੇ ਅਨੇਕਾਂ ਮਰੀਜ਼ ਇਲਾਜ ਵਲੋਂ ਮਰ ਰਹੇ ਹਨ। ਅਨੇਕਾਂ ਬੱਚੇ ਪੜ੍ਹਾਈ ਵਲੋਂ ਮਾਰ ਖਾ ਰਹੇ ਹਨ। ਸਥਾਨਕ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਇਹਨਾਂ ਦੋਨਾਂ ਪੱਖਾਂ ਤੋਂ ਲੋੜਵੰਦਾਂ ਦੀ ਮਦਦ ਕਰ ਰਹੀ ਹੈ। ਅਨੇਕਾਂ ਮਰੀਜ਼ਾਂ ਦਾ ਇਲਾਜ ਕਰਾਇਆ ਜਾ ਰਿਹਾ ਹੈ ਅਤੇ ਲੋੜਵੰਦਾਂ ਦੀ ਫੀਸ ਭਰੀ ਜਾ ਰਹੀ ਹੈ। ਸੰਸਥਾ ਆਗੂ ਮਾਸਟਰ ਕੁਲਵੰਤ ਸਿੰਘ ਅਤੇ ਕੁਲਦੀਪ ਸਿੰਘ ਅਨੇਜਾ ਨੇ ਦਸਿਆ ਕਿ ਸੰਸਥਾ ਵਲੋਂ ਗੁਰੂ ਨਾਨਕ ਕਾਲਜ ਬੁਢਲਾਡਾ ਵਿੱਚ ਪੜ੍ਹਦੇ ਲੋੜਵੰਦਾਂ ਦੀ ਫੀਸ ਚੈਕ ਰਾਹੀਂ ਭਰੀ ਗਈ ਹੈ। , ਜਿਨ੍ਹਾਂ ਨੂੰ ਹੋਰ ਕਿਸੇ ਸਕੀਮ ਰਾਹੀਂ ਮਦਦ ਨਹੀਂ ਮਿਲਦੀ। ਪਹਿਲਾਂ ਵੀ ਕੁੱਝ ਲੋੜਵੰਦ ਬੱਚਿਆਂ ਦੀ ਫੀਸ ਭਰੀ ਗਈ ਸੀ। ਇਹ ਸਾਰੇ ਬਹੁਤ ਹੀ ਲੋੜਵੰਦ ਵਿਦਿਆਰਥੀ ਹਨ। ਯੋਗਦਾਨ ਪਾਉਣ ਵਾਲੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਗਿਆ। ਚਰਨਜੀਤ ਸਿੰਘ ਝਲਬੂਟੀ ਅਤੇ ਕੁਲਵਿੰਦਰ ਸਿੰਘ ਈ ਓ ਨੇ ਦਸਿਆ ਕਿ ਸੰਸਥਾ ਵਲੋਂ ਹੋਰ ਅਨੇਕਾਂ ਕਾਰਜਾਂ ਦੇ ਨਾਲ ਨਾਲ ਹੀ 6 ਮਾਰਚ ਨੂੰ 11 ਲੋੜਵੰਦ ਬੱਚੀਆਂ ਦੇ ਵਿਆਹ ਵੀ ਕੀਤੇ ਜਾ ਚੁਕੇ ਹਨ। ਇਸ ਮੌਕੇ ਉਪਰੋਕਤ ਤੋਂ ਇਲਾਵਾ ਅਮਨਪ੍ਰੀਤ ਸਿੰਘ ਅਨੇਜਾ, ਨਥਾ ਸਿੰਘ, ਨਰੇਸ਼ ਕੁਮਾਰ ਬੰਸੀ, ਜਸਨਜੋਤ ਸਿੰਘ, ਮਹਿੰਦਰਪਾਲ ਸਿੰਘ ਆਦਿ ਹਾਜ਼ਰ ਸਨ।ਬਲਦੇਵ ਕੱਕੜ ਪ੍ਰਧਾਨ ਸੰਜੀਵੀਨੀ ਵੈਲਫ਼ੇਅਰ ਸੋਸਾਇਟੀ ਨੇ ਅਪੀਲ ਕੀਤੀ ਕਿ ਇਸ ਸੰਸਥਾ ਨੂੰ ਵੱਧ ਤੋਂ ਵੱਧ ਦਾਨ ਦਿੱਤਾਂ ਜਾਵੇ ਤਾਂ ਕਿ ਲੋੜਵੰਦਾ ਦੀ ਮੱਦਦ ਕੀਤੀ ਜਾ ਸਕੇ।