75 ਹੋਣਹਾਰ ਬੇਟੀਆ ਦਾ “ਮਾਣ ਧੀਆਂ ਤੇ’ ਐਵਾਰਡ ਨਾਲ ਹੋਇਆ ਸਨਮਾਨ

0
21

 

ਅੱਜ ਧੀਆਂ ਨੂੰ ਸਨਮਾਨਿਤ ਕਰਕੇ ਉਹਨਾਂ ਦੇ ਅਕਸ਼ ਅਤੇ ਰੁਤਬੇ ਨੂੰ ਹੋਰ ਵੀ ਨਿਖਾਰਿਆ ਹੈ : ਐਸਡੀਐਮ ਸ਼ਰਮਾ

ਅੰਮ੍ਰਿਤਸਰ 23 ਜੁਲਾਈ (ਰਾਜਿੰਦਰ ਧਾਨਿਕ ):  ਜ਼ਿਲ੍ਹੇ ਦੇ ਸਕੂਲ ਮੁੱਖੀਆਂ,ਸਮਾਜ ਸੇਵੀਆ ਅਤੇ ਹੋਰ ਪ੍ਰਸਿੱਧ ਸਖ਼ਸ਼ੀਅਤਾਂ ਨੂੰ ਇੱਕ ਮੰਚ ਤੇ ਖੜੇ ਕਰਕੇ, ਭਰੂਣ ਹੱਤਿਆ ਖਿਲਾਫ ਹਾਅ ਦਾ ਨਾਅਰਾ ਮਾਰਨ ਸਦਕਾ ਅਤੇ ਸਮਾਜ ਸੇਵਾ ਦੇ ਖੇਤਰ ‘ਚ ਵਿਲੱਖਣ ਪਛਾਣ ਬਣਾ ਕੇ ਇੰਡੀਆ ਬੁੱਕ ਵਿੱਚ ਨਾਂਅ ਦਰਜ ਕਰਵਾਉਣ ਤੋਂ ਇਲਾਵਾ ਕਈ ਕੋਮੀਂ, ਰਾਜ ਅਤੇ ਜ਼ਿਲ੍ਹਾ ਪੱਧਰੀ ਐਵਾਰਡ ਪ੍ਰਾਪਤ ਕਰਨ ਵਾਲੀ ਜ਼ਿਲੇ ਦੀ ਨਾਮਵਰ ਸਮਾਜ ਸੇਵੀ ਸੰਸਥਾਂ “ਮਾਣ ਧੀਆਂ ’ਤੇ ਸਮਾਜ ਭਲਾਈ ਸੁਸਾਇਟੀ (ਰਜਿ) ਅੰਮ੍ਰਿਤਸਰ ਵਲੋਂ ਅੱਜ ਪ੍ਰਭਾਕਰ ਸੀਨੀ. ਸੈਕੰ. ਸਕੂਲ (ਛੇਹਰਟਾ) ਵਿਖ਼ੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਦੀ ਪ੍ਰਧਾਨਗੀ, ਪ੍ਰਿੰਸੀਪਲ ਰਾਜੇਸ਼ ਪ੍ਰਭਾਕਰ,ਰਚਨਾ ਪ੍ਰਭਾਕਰ, ਲੈਕਚਰਾਰ ਕੰਵਲਜੀਤ ਕੌਰ,ਕਰਮਜੀਤ ਕੌਰ, ਬਲਜਿੰਦਰ ਸਿੰਘ ਮੱਟੂ ਅਤੇ ਸਪਨਾ ਚੋਪੜਾ ਦੀ ਯੋਗ ਅਗਵਾਈ ਹੇਠ ਕਰਵਾਏ ਗਏ 13ਵੇਂ ਜ਼ਿਲ੍ਹਾ ਪੱਧਰੀ “ਮਾਣ ਧੀਆਂ ਤੇ’ ਐਵਾਰਡ” ਸਮਾਂਰੋਹ ਚ’ ਜ਼ਿਲ੍ਹੇ ਦੇ 25 ਸਕੂਲਾਂ ਦੇ ਅੱਠਵੀਂ ਕਲਾਸ ਵਿੱਚੋ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੀਆ 75 ਦੇ ਕਰੀਬ ਹੋਣਹਾਰ ਵਿਦਿਆਰਥਣਾਂ ਨੂੰ ਵਿਦਿਆ ਦੇ ਖ਼ੇਤਰ ਵਿੱਚ ਵਿਲੱਖਣ ਪ੍ਰਾਪਤੀਆਂ ਕਰਨ ਸਦਕਾ ਮਾਣ ਧੀਆਂ ਤੇ’ ਐਵਾਰਡ ਨਾਲ ਸਨਮਾਨਿਤ ਕਰਨ ਦੀ ਰਸਮ ਮੁੱਖ ਮਹਿਮਾਨ ਸ਼੍ਰੀ. ਰਾਜੇਸ਼ ਸ਼ਰਮਾ (ਐਸਡੀਐਮ.ਪੱਟੀ) ਨੇ ਅਦਾ ਕੀਤੀ l ਇਸ ਮੌਂਕੇ ਮੁੱਖ ਮਹਿਮਾਨ ਸ਼੍ਰੀ ਸ਼ਰਮਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕੇ ਉਪਰੋਕਤ ਸੰਸਥਾ ਪਿੱਛਲੇ 10 ਸਾਲ ਤੋਂ “ਬੇਟੀ ਬਚਾਓ, ਬੇਟੀ ਪੜ੍ਹਾਓ” ਮੁਹਿੰਮ ਤਹਿਤ ਭਰੂਣ ਹੱਤਿਆ ਖਿਲਾਫ ਹਾਅ ਦਾ ਨਾਅਰਾ ਮਾਰ ਰਹੀ ਹੈ ਅਤੇ ਇਸ ਸੰਸਥਾ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਬਹੁਤ ਹੀ ਮਿਹਨਤੀ ਇਨਸਾਨ ਹਨ ਅਤੇ ਸਮਾਜ ਸੇਵਾ ਦੇ ਖੇਤਰ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ l ਅੱਜ ਇਹਨਾਂ ਵੱਲੋਂ 75 ਦੇ ਕਰੀਬ ਬੇਟੀਆਂ ਨੂੰ “ਮਾਣ ਧੀਆਂ ਤੇ’ਐਵਾਰਡ”ਨਾਲ ਨਿਵਾਜਿਆ ਗਿਆ ਹੈ l ਇਹ ਬਹੁਤ ਹੀ ਪ੍ਰਸ਼ੰਸਾਯੋਗ ਉਪਰਾਲਾ ਹੈ l ਉਹਨਾਂ ਅੱਗੇ ਕਿਹਾ ਮੋਹ ਮਮਤਾ ਦੀ ਮੂਰਤ ਆਖੀ ਜਾਣ ਵਾਲੀ ਔਰਤ (ਧੀਆਂ) ਨੂੰ ਮਾਣ ਧੀਆਂ ਤੇ ਸਮਾਜ ਭਲਾਈ ਸੋਸਾਇਟੀ, ਅੰਮ੍ਰਿਤਸਰ ਵੱਲੋਂ ਅੱਜ ਸਨਮਾਨ ਦੇ ਕੇ ਉਹਨਾਂ ਦੇ ਅਕਸ ਅਤੇ ਉਚੇ ਰੁਤਬੇ ਨੂੰ ਹੋਰ ਵੀ ਨਿਖਾਰਿਆ ਹੈ ਤੇ ਔਰਤਾਂ (ਧੀਆਂ) ਦੇ ਮਾਣ ਸਤਿਕਾਰ ‘ਚ ਵਾਧਾ ਕੀਤਾ ਹੈ । ਔਰਤ ਦਾ ਆਪਣੇ ਪਰਿਵਾਰ ਤੇ ਘਰ ਪ੍ਰਤੀ ਅਸੀਮ ਮੋਹ ਹੁੰਦਾ ਹੈ , ਜਿਸ ਦੀ ਕੋਈ ਸੀਮਾ ਨਹੀਂ । ਇਸੇ ਮੋਹ ਕਰਕੇ ਉਹ ਦਿਨ-ਰਾਤ ਨਿਰਸੁਆਰਥ ਸਾਰੇ ਕੰਮ ਕਰਦੀ ਹੈ ਤੇ ਪਰਿਵਾਰ ਨੂੰ ਆਪਣੇ ਮੋਹ ਦੀ ਡੋਰ ਨਾਲ ਬੰਨ੍ਹ ਕੇ ਰੱਖਦੀ ਹੈ । ਕਦੇ ਨਾ ਅਕਣ-ਥੱਕਣ ਵਾਲੀ ਇਸ ਔਰਤ ਨੂੰ ਦੇਵੀ ਸਮਾਨ ਕਿਹਾ ਜਾਵੇ ਤਾਂ ਇਸ ‘ਚ ਕੋਈ ਅਤਿਕਥਨੀ ਨਹੀਂ l ਔਰਤਾਂ ਨੂੰ ਜੇ ਸੱਚਮੁੱਚ ਕੁਝ ਦੇਣਾ ਹੈ ਤਾਂ ਕਾਨੂੰਨੀ ਤੌਰ ’ ਤੇ ਉਸ ਦੇ ਹੱਕ ‘ ਚ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਮੋਹ ਮਮਤਾ ਦੀ ਮੂਰਤ ਔਰਤ ਆਤਮ ਸਨਮਾਨ ਨਾਲ ਜੀਵਨ ਬਤੀਤ ਕਰ ਸਕੇ l ਮੰਚ ਸੰਚਾਲਣ ਦੀ ਭੂਮਿਕਾ ਗੁਰਮੀਤ ਸਿੰਘ ਸੰਧੂ ਨੇ ਬਾਖੂਬੀ ਨਿਭਾਈ l ਇਸ ਮੌਂਕੇ,ਪ੍ਰਿੰਸੀਪਲ ਰਾਜੇਸ਼ ਪ੍ਰਭਾਕਰ,ਰਚਨਾ ਪ੍ਰਭਾਕਰ, ਕਰਨਲ ਸ਼ਿਵ ਪਟਿਆਲ ਲੈਕਚਰਾਰ ਕੰਵਲਜੀਤ ਕੌਰ, ਕਰਮਜੀਤ ਕੌਰ ਅਤੇ ਸਪਨਾ ਚੋਪੜਾ, ਕੰਵਲਜੀਤ ਸਿੰਘ ਵਾਲੀਆ,ਬਲਜਿੰਦਰ ਸਿੰਘ ਮੱਟੂ, ਦਮਨਪ੍ਰੀਤ ਕੌਰ, ਲਵਪ੍ਰੀਤ ਸਿੰਘ ਅਤੇ ਅਮਨਦੀਪ ਸਿੰਘ ਮੌਜੂਦ ਸੀ l

*ਫੋਟੋ ਕੈਪਸਨ*
“ਮਾਣ ਧੀਆਂ ਤੇ ਐਵਾਰਡ” ਨਾਲ ਸਨਮਾਨਿਤ ਹੋਈਆ ਬੇਟੀਆਂ ਨਾਲ ਰਾਜੇਸ਼ ਸ਼ਰਮਾ, ਗੁਰਿੰਦਰ ਸਿੰਘ ਮੱਟੂ, ਪ੍ਰਿੰ.ਰਾਜੇਸ਼ ਪ੍ਰਭਾਕਰ, ਬਲਜਿੰਦਰ ਸਿੰਘ ਮੱਟੂ, ਰਚਨਾ ਪ੍ਰਭਾਕਰ ਅਤੇ ਅਹੁਦੇਦਾਰ ਇਕ ਸਾਂਝੀ ਤਸਵੀਰ ਖਿਚਵਾਉਂਦੇ ਹੋਏ ।

*ਬਾਕਸ*
ਇਹਨਾਂ ਸਕੂਲਾਂ ਪ੍ਰਭਾਕਰ ਸੀ. ਸੈ. ਸਕੂਲ ਛੇਹਰਟਾ,ਸਰਕਾਰੀ ਸ.ਸ.ਸਕੂਲ ਛੇਹਰਟਾ, ਸਰਕਾਰੀ ਕੰ.ਸ.ਸ.ਸਕੂਲ ਪੁਤਲੀਘਰ, ਸਰਕਾਰੀ ਹਾਈ ਸਕੂਲ ਪੁਤਲੀਘਰ ਗਵਾਲਮੰਡੀ, ਗ੍ਰੇਟ ਇੰਡੀਆ ਪ੍ਰੈਸੀਡੇਂਸੀ ਸਕੂਲ,ਸ਼੍ਰੀ ਗੁਰੂ ਹਰਿ ਕ੍ਰਿਸ਼ਨ ਪਬਲਿਕ ਸਕੂਲ ਅਜਨਾਲਾ, ਐਮਕੇਡੀ ਡੀਏਵੀ ਪਬਲਿਕ ਸਕੂਲ ਅਟਾਰੀ,ਖਾਲਸਾ ਸੀ.ਸੈ. ਸਕੂਲ ਗੁਰੂ ਕਾ ਬਾਗ਼,ਤੇਜ ਰਸੀਲਾ ਇੰਟਰਨੈਸ਼ਨਲ ਸਕੂਲ , ਸੈਦਪੁਰ,ਰਿਆਨ ਇੰਟਰਨੈਸ਼ਨਲ ਸਕੂਲ,ਸ਼੍ਰੀ ਗੁਰੂ ਹਰਿ ਕ੍ਰਿਸ਼ਨ ਪਬਲਿਕ ਸਕੂਲ,ਗੋਲਡਨ ਐਵੀਨਿਊ,ਸੈਂਟ ਪੀਟਰ ਕਾਨਵੇਂਟ ਹਾਈ ਸਕੂਲ, ਐਸਜੇਐਮ ਸੀ.ਸੈ.ਸਕੂਲ, ਗੁਰੂਵਾਲੀ, ਅਲੈਗਜ਼ੈਡਰਾ ਹਾਈ ਸਕੂਲ,ਦਿੱਲੀ ਪਬਲਿਕ ਸਕੂਲ,ਡੀਏਵੀ ਇੰਟਰਨੈਸ਼ਨਲ ਸਕੂਲ,ਸੈਂਟ ਸਾਰੰਗਦਰ ਸੀ. ਸੈ. ਸਕੂਲ, ਈਆਈਐਸਈ ਸਕੂਲ ਸੁਧਾਰ,ਡੀ.ਆਰ ਮਾਡਰਨ ਸ. ਸ.ਸਕੂਲ ਛੇਹਰਟਾ, ਅਨੁਪਮ ਮੌਂਟੇਸਰੀ ਸਕੂਲ,ਸ਼੍ਰੀ ਗੁਰੂ ਹਰਿ ਕ੍ਰਿਸ਼ਨ ਇੰਟਰਨੈਸ਼ਨਲ ਸਕੂਲ,ਖਾਲਸਾ ਇੰਟਰਨੈਸ਼ਨਲ ਸਕੂਲ ਰਣਜੀਤ ਐਵੇਨਿਊ ਅਤੇ ਰੈਡੀਐਂਟ ਰੋਜ਼ਿਜ ਪਬਲਿਕ ਦੀਆਂ ਬੇਟੀਆਂ ਦਾ ਹੋਇਆ ਸਨਮਾਨ l

NO COMMENTS

LEAVE A REPLY