ਹਯਾਤ ਰੈਜ਼ੀਡੈਂਸ਼ੀ ਦੀ ਟੀਮ ਵੱਲੋਂ ਲਗਾਇਆ ਗਿਆ ਖੂਨਦਾਨ ਕੈਂਪ

0
30

ਆਰਮੀ ਜਵਾਨਾਂ ਸਮੇਤ 50 ਲੋਕਾਂ ਨੇ ਕੀਤਾ ਖੂਨਦਾਨ
___________
ਅੰਮ੍ਰਿਤਸਰ,13 ਜੂਨ (ਪਵਿੱਤਰ ਜੋਤ)- ਹਯਾਤ ਰੈਜ਼ੀਡੈਂਸ਼ ਹੋਟਲ ਦੀ ਟੀਮ ਵੱਲੋਂ ਤਿਮਾਹੀ ਖੂਨਦਾਨ ਕੈਂਪ ਦੇ ਦੋਰਾਨ ਖੂਨਦਾਨੀਆਂ ਵੱਲੋਂ ਖੂਨ ਦਾਨ ਕੀਤਾ ਗਿਆ। ਜਿਸ ਵਿੱਚ ਆਰਮੀ ਦੇ ਜਵਾਨਾਂ ਨੇ ਵੀ ਖੂਨਦਾਨ ਕਰਨ ਵਿੱਚ ਆਪਣਾ ਉਤਸ਼ਾਹ ਦਿਖਾਇਆ। ਕੈਂਪ ਦੇ ਵਿੱਚ ਅਦਲੱਖਾ ਬਲੈਡ ਬੈਂਕ ਦੀ ਟੀਮ ਵੱਲੋਂ ਵਿਸ਼ੇਸ਼ ਤੌਰ ਤੇ ਸੇਵਾਵਾਂ ਭੇਟ ਕੀਤੀਆਂ ਗਈਆਂ। ਬੈਂਕ ਦੇ ਮੈਨੇਜਰ ਰਮੇਸ਼ ਚੋਪੜਾ ਨੇ ਕਿਹਾ ਕਿ ਹਯਾਤ ਰੈਜ਼ੀਡੈਂਸ਼ੀ ਹੋਟਲ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਸਮਾਜ ਸੇਵਾ ਪ੍ਰਤੀ ਕੀਤੇ ਜਾ ਰਹੇ ਕੰਮ ਸ਼ਲਾਘਾਯੋਗ ਹਨ। ਖੂਨਦਾਨ ਕਰਕੇ ਕਿਸੇ ਦੇ ਟੁੱਟਦੇ ਸਾਹ ਨੂੰ ਬਚਾ ਕੇ ਨਵੀਂ ਜ਼ਿੰਦਗੀ ਦਿੱਤੀ ਜਾ ਸਕਦੀ ਹੈ। ਉਨ੍ਹਾਂ ਵੱਲੋਂ ਕੈਂਪ ਵਿੱਚ ਖੂਨਦਾਨ ਕਰਨ ਵਾਲੇ ਆਰਮੀ ਜਵਾਨਾਂ ਦਾ ਧੰਨਵਾਦ ਵੀ ਕੀਤਾ। ਖੂਨਦਾਨੀਆਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਤੇ ਡਾ.ਰਮੇਸ਼ਪਾਲ ਸਿੰਘ,ਗੀਤਾ,ਰੂਬੀ,ਸੋਨੀਆਂ, ਪ੍ਰਿੰਸ ਵੀ ਮੌਜੂਦ ਸਨ।

NO COMMENTS

LEAVE A REPLY