ਈਆਈਐਸਈ ਸੁਧਾਰ ਵਿਖ਼ੇ 60 ਬੇਟੀਆ ਦਾ “ਮਾਣ ਧੀਆਂ ਤੇ’ ਐਵਾਰਡ ਨਾਲ ਹੋਇਆ ਸਨਮਾਨ

0
34

 

ਅੱਜ ਧੀਆਂ ਨੂੰ ਸਨਮਾਨ ਦੇ ਕੇ ਉਹਨਾਂ ਦੇ ਅਕਸ਼ ਅਤੇ ਉਚੇ ਰੁਤਬੇ ਨੂੰ ਹੋਰ ਵੀ ਨਿਖਾਰਿਆ ਗਿਆ : ਹਰਦੇਸ ਸ਼ਰਮਾ

ਅੰਮ੍ਰਿਤਸਰ 22 ਮਈ (ਪਵਿੱਤਰ ਜੋਤ ):  ਜ਼ਿਲ੍ਹੇ ਦੇ ਸਕੂਲ ਮੁੱਖੀਆਂ,ਸਮਾਜ ਸੇਵੀਆ ਅਤੇ ਹੋਰ ਪ੍ਰਸਿੱਧ ਸਖ਼ਸ਼ੀਅਤਾਂ ਨੂੰ ਇੱਕ ਮੰਚ ਤੇ ਖੜੇ ਕਰਕੇ,ਭਰੂਣ ਹੱਤਿਆ ਖਿਲਾਫ ਹਾਅ ਦਾ ਨਾਅਰਾ ਮਾਰਣ ਸਦਕਾ ਅਤੇ ਸਮਾਜ ਸੇਵਾ ਦੇ ਖੇਤਰ ‘ਚ ਵਿਲੱਖਣ ਪਛਾਣ ਬਣਾ ਕੇ ਇੰਡੀਆ ਬੁੱਕ ਵਿੱਚ ਨਾਂਅ ਦਰਜ ਕਰਵਾਉਣ ਤੋਂ ਇਲਾਵਾ ਕਈ ਕੋਮੀਂ, ਰਾਜ ਅਤੇ ਜ਼ਿਲ੍ਹਾ ਪੱਧਰੀ ਐਵਾਰਡ ਪ੍ਰਾਪਤ ਕਰਨ ਵਾਲੀ ਜ਼ਿਲੇ ਦੀ ਨਾਮਵਰ ਸਮਾਜ ਸੇਵੀ ਸੰਸਥਾਂ “ਮਾਣ ਧੀਆਂ ’ਤੇ ਸਮਾਜ ਭਲਾਈ ਸੁਸਾਇਟੀ (ਰਜਿ) ਅੰਮ੍ਰਿਤਸਰ ਵਲੋਂ ਅੱਜ ਈਆਈਐਸਈ ਸੁਧਾਰ ਵਿਖ਼ੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਦੀ ਰਹਿਨੁਮਾਈ ਡਾਇਰੈਕਟਰ ਪ੍ਰਮਜੀਤ ਕੌਰ ਦੀ ਯੋਗ ਅਗਵਾਈ ਹੇਠ ਕਰਵਾਏ ਗਏ 12ਵੇਂ ਹਲਕਾ ਪੱਧਰੀ “ਮਾਣ ਧੀਆਂ ਤੇ’ ਐਵਾਰਡ” ਸਮਾਂਰੋਹ ਵਿੱਚ ਅਜਨਾਲਾ ਖ਼ੇਤਰ ਦੇ ਅਧੀਨ ਆਉਂਦੇ 10 ਸਕੂਲਾਂ ਦੀਆਂ ਹੋਣਹਾਰ ਵਿਦਿਆਰਥਣਾਂ ਨੂੰ ਵਿਲੱਖਣ ਪ੍ਰਾਪਤੀਆਂ ਕਰਨ ਸਦਕਾ “ਮਾਣ ਧੀਆਂ ਤੇ’ ਐਵਾਰਡ” ਨਾਲ ਸਨਮਾਨਿਤ ਕਰਨ ਦੀ ਰਸਮ ਮੁੱਖ ਮਹਿਮਾਨ ਪ੍ਰਸਿੱਧ ਖੇਡ ਪ੍ਰੋਮੋਟਰ ਅਤੇ ਸਮਾਜ ਸੇਵਕ ਸ਼੍ਰੀ ਹਰਦੇਸ ਸ਼ਰਮਾਂ ਨੇ ਅਦਾ ਕੀਤੀ l ਇਸ ਮੌਂਕੇ ਮੁੱਖ ਮਹਿਮਾਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕੇ ਉਪਰੋਕਤ ਸੰਸਥਾ ਪਿੱਛਲੇ 10 ਸਾਲ ਤੋਂ “ਬੇਟੀ ਬਚਾਓ, ਬੇਟੀ ਪੜ੍ਹਾਓ” ਮੁਹਿੰਮ ਤਹਿਤ ਭਰੂਣ ਹੱਤਿਆ ਖਿਲਾਫ ਹਾਅ ਦਾ ਨਾਅਰਾ ਮਾਰ ਰਹੀ ਹੈ ਅਤੇ ਇਸ ਸੰਸਥਾ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਬਹੁਤ ਹੀ ਮਿਹਨਤੀ ਇਨਸਾਨ ਹਨ ਅਤੇ ਸਮਾਜ ਸੇਵਾ ਦੇ ਖੇਤਰ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ l ਅੱਜ ਇਹਨਾਂ ਵੱਲੋਂ ਅੱਜ ਈਆਈਐਸਈ ਸੁਧਾਰ ਵਿਖ਼ੇ
60 ਦੇ ਕਰੀਬ ਬੇਟੀਆਂ ਨੂੰ “ਮਾਣ ਧੀਆਂ ਤੇ’ਐਵਾਰਡ” ਨਾਲ ਨਿਵਾਜਿਆ ਹੈ ਇਹ ਬਹੁਤ ਹੈ ਪ੍ਰਸ਼ੰਸਾਯੋਗ ਉਪਰਾਲਾ ਹੈ l ਉਹਨਾਂ ਅੱਗੇ ਕਿਹਾ ਮੋਹ ਮਮਤਾ ਦੀ ਮੂਰਤ ਆਖੀ ਜਾਣ ਵਾਲੀ ਔਰਤ (ਧੀਆਂ) ਨੂੰ ਮਾਣ ਧੀਆਂ ਤੇ ਸਮਾਜ ਭਲਾਈ ਸੋਸਾਇਟੀ, ਅੰਮ੍ਰਿਤਸਰ ਵੱਲੋਂ ਅੱਜ ਸਨਮਾਨ ਦੇ ਕੇ ਉਹਨਾਂ ਦੇ ਅਕਸ ਅਤੇ ਉਚੇ ਰੁਤਬੇ ਨੂੰ ਹੋਰ ਵੀ ਨਿਖਾਰਿਆ ਹੈ ਤੇ ਔਰਤਾਂ (ਧੀਆਂ) ਦੇ ਮਾਣ ਸਤਿਕਾਰ ‘ਚ ਵਾਧਾ ਕੀਤਾ ਹੈ । ਔਰਤ ਦਾ ਆਪਣੇ ਪਰਿਵਾਰ ਤੇ ਘਰ ਪ੍ਰਤੀ ਅਸੀਮ ਮੋਹ ਹੁੰਦਾ ਹੈ , ਜਿਸ ਦੀ ਕੋਈ ਸੀਮਾ ਨਹੀਂ । ਇਸੇ ਮੋਹ ਕਰਕੇ ਉਹ ਦਿਨ-ਰਾਤ ਨਿਰਸੁਆਰਥ ਸਾਰੇ ਕੰਮ ਕਰਦੀ ਹੈ ਤੇ ਪਰਿਵਾਰ ਨੂੰ ਆਪਣੇ ਮੋਹ ਦੀ ਡੋਰ ਨਾਲ ਬੰਨ੍ਹ ਕੇ ਰੱਖਦੀ ਹੈ । ਕਦੇ ਨਾ ਅਕਣ-ਥੱਕਣ ਵਾਲੀ ਇਸ ਔਰਤ ਨੂੰ ਦੇਵੀ ਸਮਾਨ ਕਿਹਾ ਜਾਵੇ ਤਾਂ ਇਸ ‘ਚ ਕੋਈ ਅਤਿਕਥਨੀ ਨਹੀਂ l ਔਰਤਾਂ ਨੂੰ ਜੇ ਸੱਚਮੁੱਚ ਕੁਝ ਦੇਣਾ ਹੈ ਤਾਂ ਕਾਨੂੰਨੀ ਤੌਰ ’ ਤੇ ਉਸ ਦੇ ਹੱਕ ‘ ਚ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਮੋਹ ਮਮਤਾ ਦੀ ਮੂਰਤ ਔਰਤ ਆਤਮ ਸਨਮਾਨ ਨਾਲ ਜੀਵਨ ਬਤੀਤ ਕਰ ਸਕੇ l ਇਸ ਮੌਂਕੇ
ਸਕੂਲ ਦੀ ਗਿੱਧਾ ਟੀਮ ਨੇ ਆਏ ਹੋਏ ਮਹਿਮਾਨਾ ਅਤੇ ਦਰਸ਼ਕਾ ਦਾ ਮਨ ਮੋਹ ਲਿਆ l ਇਸ ਮੌਂਕੇ ਮੁੱਖ ਮਹਿਮਾਨ ਸ਼੍ਰੀ ਹਰਦੇਸ਼ ਸ਼ਰਮਾ,ਪ੍ਰਧਾਨ ਗੁਰਿੰਦਰ ਸਿੰਘ ਮੱਟੂ, ਡਾਇਰੈਕਟਰ ਪਰਮਜੀਤ ਕੌਰ,ਪ੍ਰਿੰਸੀਪਲ ਸੁਹਿੰਦਰ ਸਿੰਘ ਤੋਂ ਇਲਾਵਾ ਬਲਜਿੰਦਰ ਸਿੰਘ ਮੱਟੂ,ਅਮਨਦੀਪ ਸਿੰਘ, ਆਗਿਆਪਾਲ ਸਿੰਘ ਅਤੇ ਵੱਖ-ਵੱਖ ਸਕੂਲਾਂ ਦੇ ਅਧਿਆਪਕ ਮੌਜੂਦ ਸੀ।

NO COMMENTS

LEAVE A REPLY