ਅੰਮ੍ਰਿਤਸਰ 17 ਮਈ (ਪਵਿੱਤਰ ਜੋਤ) :–ਸ ਜਗਰਾਜ ਸਿੰਘ ਰੰਧਾਵਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਵੱਲੋਂ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਬਣੇ ਦਸਵੀਂ/ਬਾਰ੍ਹਵੀ ਪੇਪਰ ਮਾਰਕਿੰਗ ਸੈਂਟਰਾਂ ਦਾ ਅਚਨਚੇਤ ਨਿਰੀਖਣ ਕੀਤਾ ਗਿਆl ਉਨ੍ਹਾਂ ਦੇ ਨਾਲ ਸ਼੍ਰੀਮਤੀ ਨਵਦੀਪ ਕੌਰ ਇੰਚਾਰਜ ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਵੀ ਮੌਜੂਦ ਸਨl ਨਿਰੀਖਣ ਦੌਰਾਨ ਉਨ੍ਹਾਂ ਨੇ ਤਸੱਲੀ ਪ੍ਰਗਟ ਕੀਤੀl ਉਨ੍ਹਾਂ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਕੁੱਲ 4 ਦਸਵੀਂ/ਬਾਰ੍ਹਵੀ ਦੇ ਮਾਰਕਿੰਗ ਸੈਂਟਰ ਬਣਾਏ ਗਏ ਹਨl ਦਸਵੀਂ ਦੇ ਮਾਰਕਿੰਗ ਸੈਂਟਰਾਂ ਦੇ ਵਿੱਚ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਹਾਥੀ ਗੇਟ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨਵਾਂਕੋਟ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਛੇਹਰਟਾ ਬਣਾਏ ਗਏ ਹਨl ਇਸੇ ਤਰ੍ਹਾਂ ਬਾਰ੍ਹਵੀਂ ਦੇ ਮਾਰਕਿੰਗ ਸੈਂਟਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਐਮ ਐਸ ਗੇਟ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਮਪੁਰਾ, ਗੁਰੂ ਨਾਨਕ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਘਿਉ ਮੰਡੀ ਬਣਾਏ ਗਏ ਹਨl ਇਸੇ ਕੜੀ ਵਜੋਂ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ ਸ ਜਗਰਾਜ ਸਿੰਘ ਦੁਆਰਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਐਮਐਸ ਗੇਟ ਦਾ ਨਿਰੀਖਣ ਕੀਤਾ ਗਿਆl ਇਹ ਜਾਣਕਾਰੀ ਕੰਟਰੋਲ ਮੰਚਾਂ ਸ ਸੁਖਪਾਲ ਸਿੰਘ ਸੰਧੂ ਦੁਆਰਾ ਦਿੱਤੀ ਗਈl ਇਸ ਮੌਕੇ ਤੇ ਸ੍ਰੀ ਪਵਨ ਕੁਮਾਰ,ਸ ਗੁਰਬੀਰ ਸਿੰਘ, ਸ੍ਰੀ ਨਿਖਿਲ ਮਹਿਤਾ,ਸ ਗੁਰਪ੍ਰੀਤ ਸਿੰਘ,ਸ ਸੁਖਬੀਰ ਸਿੰਘ, ਸ ਧਰਮਿੰਦਰ ਸਿੰਘ ਆਦਿ ਸਟਾਫ ਹਾਜ਼ਰ ਸੀl