ਭਾਜਪਾ ਅਨੁਸੂਚਿਤ ਜਾਤੀ ਮੋਰਚਾ ਪੰਜਾਬ ਵਲੋਂ ਡਾ. ਅੰਬੇਦਕਰ ਦੀ ਜੇਅੰਤੀ ਮੌਕੇ ਉਲੀਕੇ ਜਾਣ ਵਾਲੇ ਪ੍ਰੋਗਰਾਮਾਂ ਸੰਬੰਧੀ ਲਾਈਆਂ ਗਾਈਆਂ ਔਹਦੇਦਾਰਾਂ ਦੀਆਂ ਡਿਉਟੀਆਂ

0
12

 

 

ਅੰਮ੍ਰਿਤਸਰ / ਚੰਡੀਗੜ੍ਹ: 10 ਅਪ੍ਰੈਲ ( ਪਵਿੱਤਰ ਜੋਤ ) : ਭਾਰਤੀ ਜਨਤਾ ਪਾਰਟੀ ਦੇ 14 ਅਪ੍ਰੈਲ ਨੂੰ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਵ ਅੰਬੇਦਕਰ ਜੀ ਦੀ ਜੇਅੰਤੀ ਮੌਕੇ ਭਾਜਪਾ ਅਨੁਸੂਚਿਤ ਜਾਤੀ ਮੋਰਚੇ ਦੇ ਕੌਮੀ ਪ੍ਰਧਾਨ ਲਾਲ ਸਿੰਘ ਆਰੀਆ, ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਸੱਦੇ ‘ਤੇ ਭਾਰਤੀ ਜਨਤਾ ਪਾਰਟੀ ਅਨੁਸੂਚਿਤ ਜਾਤੀ ਮੋਰਚਾ ਦੇ ਪ੍ਰਧਾਨ ਰਾਜ ਕੁਮਾਰ ਅਟਵਾਲ ਦੇ ਦਿਸ਼ਾ-ਨਿਰਦੇਸ਼ਾ ‘ਤੇ 14 ਅਪ੍ਰੈਲ, 2022 ਨੂੰ ਡਾ: ਬੀ.ਆਰ. ਅੰਬੇਡਕਰ ਜੀ ਦੀ ਜੇਅੰਤੀ ਨੂੰ ਮਨਾਉਣ ਦੇ ਸੰਬੰਧ ਵਿੱਚ ਪੰਜਾਬ ਭਾਜਪਾ ਅਨੁਸੂਚਿਤ ਜਾਤੀ ਮੋਰਚੇ ਦੇ ਔਹਦੇਦਾਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨI ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਾਇਸ ਪ੍ਰਧਾਨ ਰਕੇਸ਼ ਗਿੱਲ ਨੂੰ ਇਸ ਪ੍ਰੋਗਰਾਮ ਦਾ ਪ੍ਰਭਾਰੀ ਬਣਾਇਆ ਗਿਆ ਹੈI ਰਾਜ ਕੁਮਾਰ ਅਟਵਾਲ ਵਲੋਂ ਬਲਵਿੰਦਰ ਸਿੰਘ ਗਿੱਲ, ਵਾਇਸ ਪ੍ਰਧਾਨ, ਭਾਰਤੀ ਜਨਤਾ ਪਾਰਟੀ, ਅਨੁਸੂਚਿਤ ਜਾਤੀ ਮੋਰਚਾ, ਪੰਜਾਬ ਨੂੰ ਇਸ ਪ੍ਰੋਗਰਾਮ ਦਾ ਇੰਚਾਰਜ ਅਤੇ ਸ਼੍ਰੀਮਤੀ ਸ਼ੋਭਾ ਰਾਣੀ ਵਾਇਸ ਪ੍ਰਧਾਨ ਭਾਰਤੀ ਜਨਤਾ ਪਾਰਟੀ ਅਨੁਸੂਚਿਤ ਜਾਤੀ ਮੋਰਚਾ ਪੰਜਾਬ ਅਤੇ ਸਹਿ ਇੰਚਾਰਜ ਬਣਾਇਆ ਗਿਆ ਹੈI

ਬਲਵਿੰਦਰ ਸਿੰਘ ਗਿੱਲ ਨੇ ਇਸ ਸੰਬੰਧੀ ਕਿਹਾ ਕਿ 14 ਅਪ੍ਰੈਲ 2022 ਨੂੰ ਡਾ: ਬੀ.ਆਰ. ਅੰਬੇਡਕਰ ਜੀ ਦੀ ਜੇਅੰਤੀ ਦੇ ਸੰਬੰਧ ਵਿੱਚ ਸਾਰੇ ਪੰਜਾਬ ‘ਚ ਭਾਜਪਾ ਅਨੁਸੂਚਿਤ ਜਾਤੀ ਮੋਰਚੇ ਵਲੋਂ ਬਾਬਾ ਸਾਹਿਬ ਦੀ ਜੈਨਤੀ ਮੌਕੇ ਉਲੀਕੇ ਜਾਣ ਵਾਲੇ ਪ੍ਰੋਗਰਾਮਾਂ ਲਈ ਡਿਉਟੀਆਂ ਲਾਈਆਂ ਗਾਈਆਂ ਹਨI ਉਹਨਾ ਕਿਹਾ ਕਿ ਅੰਮ੍ਰਿਤਸਰ ਸ਼ਹਿਰੀ ਵਿੱਚ  ਅਲਵਿੰਦਰ ਕੁਮਾਰ ਬੰਟੀ, ਅੰਮ੍ਰਿਤਸਰ ਦਿਹਾਤੀ ਵਿੱਚ ਸਤਪਾਲ ਸਿੰਘ ਪੱਖੋਕੇ, ਬਟਾਲਾ ਵਿੱਚ  ਰਕੇਸ਼ ਕੁਮਾਰ ਰਿੰਕੂ, ਬਠਿੰਡਾ ਸ਼ਹਿਰੀ ਵਿੱਚ ਜਸਪਾਲ ਪੰਜ ਗਰਾਈਆਂ, ਬਠਿੰਡਾ ਦਿਹਾਤੀ ਵਿੱਚ ਮਨਜੀਤ ਸਿੰਘ ਬੂਟਰ, ਫਰੀਦਕੋਟ ਵਿੱਚ ਪ੍ਰੇਮ ਸਿੰਘ ਸਫਰੀ, ਫਤਿਹਗੜ੍ਹ ਸਾਹਿਬ ਵਿੱਚ ਸੁਰਿੰਦਰ ਭੱਟੀ, ਗੁਰਦਾਸਪੁਰ ਵਿੱਚ ਵਿੱਕੀ ਰਾਮਪਾਲ, ਜਗਰਾਓਂ ਵਿੱਚ ਰਵੀ ਬਾਲੀ, ਖੰਨਾ ਵਿੱਚ ਦੌਲਤ ਰਾਮ, ਮਾਨਸਾ ਵਿੱਚ ਮਨਜੀਤ ਸਿੰਘ ਬੂਟਰ, ਮੋਗਾ ਵਿੱਚ ਬਲਦੇਵ ਸਿੰਘ ਭੱਟੀ, ਮੋਹਾਲੀ ਵਿੱਚ ਕੇਵਲ ਕਿਸ਼ਨ ਆਦੀਵਾਲ, ਪਠਾਨਕੋਟ ਵਿੱਚ ਸ਼ੋਭਾ ਰਾਣੀ, ਪਟਿਆਲਾ ਦਿਹਾਤੀ ਦੱਖਣੀ ਵਿੱਚ ਮੰਗਾ ਸਿੰਘ ਟਾਂਕ, ਪਟਿਆਲਾ ਸ਼ਹਿਰੀ ਵਿੱਚ ਸ਼ੰਕਰ ਚੌਹਾਨ, ਸੰਗਰੂਰ—1 ਵਿੱਚ ਨਿਰਭੈਅ ਸਿੰਘ, ਸੰਗਰੂਰ—2 ਵਿੱਚ ਸੁਨੀਲ ਹੰਸ, ਜਲੰਧਰ ਦਿਹਾਤੀ ਉੱਤਰੀ ਵਿੱਚ ਪਵਨ ਹੰਸ, ਜਲੰਧਰ ਦਿਹਾਤੀ ਦੱਖਣੀ ਵਿੱਚ ਸੰਜੈ ਭਗਤ, ਜਲੰਧਰ ਸ਼ਹਿਰੀ ਵਿੱਚ ਮੋਹਿਤ ਭਾਰਤਵਾਜ, ਕਪੂਰਥਲਾ ਵਿੱਚ ਚੰਦਰੇਸ਼ ਕੌਲ, ਸ਼੍ਰੀ ਮੁਕਤਸਰ ਸਾਹਿਬ ਵਿੱਚ ਸਚਿਨ ਜੁਝੋਰੀਆ, ਮੁਕੇਰੀਆਂ ਵਿੱਚ ਸੁਭਾਸ਼ ਭਗਤ, ਨਵਾਂ ਸ਼ਹਿਰ ਵਿੱਚ ਸੋਨੂੰ ਦਿਨਕਰ, ਬਰਨਾਲਾ ਵਿੱਚ ਸਾਜਨ ਸੱਭਰਵਾਲ, ਫਿਰੋਜ਼ਪੁਰ ਵਿੱਚ ਕਪੂਰ ਚੰਦ ਥਾਪਰ, ਹੁਸਿ਼ਆਰਪੁਰ ਵਿੱਚ ਰਕੇਸ਼ ਕੌਲ, ਪਟਿਆਲਾ ਦੱਖਣੀ ਵਿੱਚ ਦਲੀਪ ਸਿੰਘ, ਤਰਨ ਤਾਰਨ ਵਿੱਚ ਸੰਜੀਵ ਅਟਵਾਲ, ਰੋਪੜ ਵਿੱਚ ਬਲਰਾਜ ਬੱਧਣ ਅਤੇ ਲੁਧਿਆਣਾ ਵਿੱਚ ਰਵੀ ਬਾਲੀ ਨੂੰ ਜਿੰਮੇਵਾਰੀ ਦਿੱਤੀ ਗਈ ਹੈI ਉਹਨਾ ਕਿਹਾ ਕਿ ਇਹ ਸਾਰੇ ਪਾਰਟੀ ਵਲੋਂ ਦਿੱਤੀ ਗਈ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇI

NO COMMENTS

LEAVE A REPLY