ਨਿਆਂ ਹਰੇਕ ਦਾ ਬੁਨਿਆਦੀ ਅਧਿਕਾਰ-ਜਸਟਿਸ ਸੰਧਾਵਾਲੀਆ

0
19

ਅਦਾਲਤਾਂ ਦੇ ਕੰਮਕਾਜ ਦਾ ਕੀਤਾ ਨਰੀਖਣ
ਪੁਲਿਸ ਵੱਲੋਂ ਦਿੱਤੀ ਸਲਾਮੀ
ਅੰਮ੍ਰਿਤਸਰ, 24 ਮਾਰਚ (ਰਾਜਿੰਦਰ ਧਾਨਿਕ) : ਨਿਆਂ ਹਰੇਕ ਦਾ ਬੁਨਿਆਦੀ ਅਧਿਕਾਰ ਹੈ ਅਤੇ ਭਾਰਤ ਦੇ ਸੰਵਿਧਾਨ ਨੇ ਹਰੇਕ ਵਿਅਕਤੀ ਨੂੰ ਨਿਆਂ ਪ੍ਰਾਪਤ ਕਰਨ ਦਾ ਅਧਿਕਾਰ ਦਿੱਤਾ ਹੈ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਗੁਰਮੀਤ ਸਿੰਘ ਸੰਧਾਵਾਲੀਆ ਵੱਲੋਂ ਅੰਮ੍ਰਿਤਸਰ ਅਦਾਲਤ ਦੇ ਕੰਮਕਾਜ ਦਾ ਨਰੀਖਣ ਕਰਨ ਉਪਰੰਤ ਕੀਤਾ।
ਸ੍ਰ ਸੰਧਾਵਾਲੀਆ ਨੇ 33 ਜਿਲ੍ਹਾ ਅਦਾਲਤਾਂ ਦਾ ਨਰੀਖਣ ਕੀਤਾ। ਇਸ ਤੋਂ ਪਹਿਲਾਂ ਜਸਟਿਸ ਸੰਧਾਵਾਲੀਆ ਦੇ ਸੈਸ਼ਨ ਕੋਰਟ ਪੁੱਜਣ ਤੇ ਪੁਲਿਸ ਵੱਲੋਂ ਸਲਾਮੀ ਦਿੱਤੀ ਗਈ ਅਤੇ ਇਸ ਮੌਕੇ ਸ੍ਰੀਮਤੀ ਹਰਪ੍ਰੀਤ ਕੌਰ ਰੰਧਾਵਾ ਜਿਲ੍ਹਾ ਤੇ ਸੈਸ਼ਨ ਜੱਜ ਅੰਮ੍ਰਿਤਸਰ, ਸ੍ਰੀ ਵਿਪਨ ਢੰਡ ਪ੍ਰਧਾਨ ਬਾਰ ਐਸੋਸੀਏਸ਼ਨ ਨੇ ਆਪਣੇ ਸਾਥੀਆਂ ਸਮੇਤ ਬੁੱਕੇ ਭੇਂਟ ਕਰਕੇ ਸ੍ਰ ਸੰਧਾਵਾਲੀਆ ਦਾ ਸਵਾਗਤ ਕੀਤਾ। ਦੱਸਣਯੋਗ ਹੈ ਕਿ ਜਸਟਿਸ ਸੰਧਾਵਾਲੀਆ ਕੱਲ ਮਿਤੀ 25 ਮਾਰਚ ਨੂੰ ਬਾਬਾ ਬਕਾਲਾ ਦੀਆਂ ਦੋ ਕੋਰਟਾਂ ਅਤੇ ਅਜਨਾਲਾ ਦੀਆਂ 4 ਕੋਰਟਾਂ ਦਾ ਵੀ ਨਿਰੀਖੱਣ ਕਰਨਗੇ।

NO COMMENTS

LEAVE A REPLY