ਪੰਜਾਬ ਰਾਜ ਅਨੁਸੂੁਚਿਤ ਜਾਤੀਆਂ ਕਮਿਸ਼ਨ ਨੇ ਪਿੰਡ ਦੁੱਧਰਾਏ ਅਤੇ ਪਿੰਡ ਓਠੀਆਂ ਦਾ ਕੀਤਾ ਦੌਰਾ

0
14

ਅੰਮ੍ਰਿਤਸਰ 5 ਮਾਰਚ (ਰਾਜਿੰਦਰ ਧਾਨਿਕ) : ਦੀਪਕ ਕੁਮਾਰ, ਸੀਨੀਅਰ ਵਾਇਸ ਚੇਅਰਮੈਨ , ਪੰਜਾਬ ਰਾਜ ਅਨੁਸੂੁਚਿਤ ਜਾਤੀਆਂ ਕਮਿਸ਼ਨ ਅਤੇ ਸ਼੍ਰੀ ਰਾਜ ਕੁਮਾਰ ਹੰਸ, ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋ ਪਿੰਡ ਓਠੀਆਂ ਅਤੇ ਪਿੰਡ ਦੁੱਧਰਾਏ ਤਹਿਸੀਲ ਅਜਨਾਲਾ ਜਿਲ੍ਹਾ ਅੰਮ੍ਰਿਤਸਰ ਦਾ ਦੌਰਾ ਕੀਤਾ ਗਿਆ, ਉਨ੍ਹਾਂ ਵੱਲੋ ਪਿੰਡ ਓਠੀਆਂ ਵਿਖੇ ਸ਼ਿਕਾਇਤ ਕਰਤਾ ਸ਼੍ਰੀ ਗੁਲਜਾਰ ਸਿੰਘ ਪੁੱਤਰ ਸਿੰਦਾ ਸਿੰਘ ਅਤੇ ਪਿੰਡ ਦੁੱਧਰਾਏ ਵਿਖੇ ਸ਼ਿਕਾਇਤ ਕਰਤਾ ਜਗੀਰ ਸਿੰਘ ਪੁੱਤਰ ਦਾਰਾ ਸਿੰਘ ਦੀਆ ਮੁਸ਼ਕਲਾਂ ਨੂੰ ਸੁਣਿਆ ਅਤੇ ਮੌਕਾ ਵੇਖਣ ਉਪਰੰਤ ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਅੰਮ੍ਰਿਤਸਰ ਨੂੰ ਹਦਾਇਤ ਕੀਤੀ ਕਿ ਸਬੰਧਤ ਮਸਲਿਆ ਸਬੰਧੀ ਪੂਰਨ ਰਿਪੋਰਟ ਕਮਿਸ਼ਨ ਦੇ ਸਨਮੁੱਖ 16 ਮਾਰਚ 2022 ਤੱਕ ਪੁੱਜਦੀ ਕੀਤੀ ਜਾਵੇ। ਇਸ ਮੌਕੇ ਐਸ.ਡੀ.ਐਮ ਅਜਨਾਲਾ ਹਰਕੰਵਲਜੀਤ ਸਿੰਘ, ਡੀ.ਸੀ.ਐਸ.ਪੀ. ਅਜਨਾਲਾ ਜਸਵੀਰ ਸਿੰਘ , ਤਹਿਸੀਲਦਾਰ ਅਜਨਾਲਾ ਰਾਜਪਿ੍ਰਤਪਾਲ ਸਿੰਘ, ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਸੰਦੀਪ ਮਲਹੋਤਰਾ ਅਤੇ ਤਹਿਸੀਲ ਸਮਾਜਿਕ ਨਿਆਂ ਅਤੇ ਅਧਿਾਕਰਤਾ ਅਫਸਰ ਅਜਨਾਲਾ ਸੁਰਿੰਦਰ ਸਿੰਘ ਢਿੱਲੋ ਮੌਜੂਦ ਸਨ।
ਕੈਪਸ਼ਨ : ਸ੍ਰੀ ਦੀਪਕ ਕੁਮਾਰ, ਸੀਨੀਅਰ ਵਾਇਸ ਚੇਅਰਮੈਨ , ਪੰਜਾਬ ਰਾਜ ਅਨੁਸੂੁਚਿਤ ਜਾਤੀਆਂ ਕਮਿਸ਼ਨ ਅਤੇ ਸ਼੍ਰੀ ਰਾਜ ਕੁਮਾਰ ਹੰਸ, ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਸ਼ਿਕਾਇਤਕਰਤਾ ਨਾਲ ਗੱਲਬਾਤ ਕਰਦੇ ਹੋਏ।
===—

NO COMMENTS

LEAVE A REPLY