ਗਰਾਂਟਾ ਤੇ ਏ.ਸੀ ਅਤੇ ਡੀ.ਸੀ ਬਿਲ ਤੁਰੰਤ ਜਮ੍ਹਾਂ ਕਰਵਾਏ ਜਾਣ-ਚੇਅਰਮੈਨ ਜ਼ਿਲਾ੍ ਯੋਜਨਾ ਕਮੇਟੀ

0
29

ਅੰਮ੍ਰਿਤਸਰ 14 ਦਸੰਬਰ (ਪਵਿੱਤਰ ਜੋਤ) : — ਸਰਕਾਰ ਵਲੋ ਪ੍ਰਾਪਤ ਹੋਈਆਂ ਗਰਾਂਟਾ ਤੇ ਏ.ਸੀ ਅਤੇ ਡੀ.ਸੀ ਬਿਲ ਤੁਰੰਤ ਜਮ੍ਹਾਂ ਕਰਵਾਏ ਜਾਣ ਤਾਂ ਜੋ ਸਰਕਾਰ ਵਲੋ ਹੋਰ ਗਰਾਂਟਾ ਸਮੇ ਸਿਰ ਪ੍ਰਾਪਤ ਹੋ ਸਕਣ।
ਇਸ ਸਬੰਧੀ ਸ਼੍ਰ: ਰਾਜ ਕੰਵਲਪ੍ਰੀਤ ਪਾਲ ਸਿੰਘ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ,ਅੰਮ੍ਰਿਤਸਰ ਵੱਲੋਂ ਨਿਗਰਾਨ ਇੰਜੀਨੀਅਰ, ਮੰਡੀ ਬੋਰਡ ਸ਼੍ਰੀ ਬਲਦੇਵ ਸਿੰਘ ਕੰਗ, ਕਾਰਜਕਾਰੀ ਇੰਜੀਨੀਅਰ, ਪੀ.ਡਬਲਯੂ.ਡੀ,ਪ੍ਰਾਂਤਕ ਮੰਡਲ ਨੰ:2, ਕਾਰਜਕਾਰੀ ਇੰਜੀਨੀਅਰ, ਪੀ.ਐਸ.ਪੀ.ਸੀ.ਐਲ ਅਤੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਅਜਨਾਲਾ ਅਤੇ ਚੋਗਾਵਾਂ ਨਾਲ ਸਰਕਾਰ ਵੱਲੋਂ ਪ੍ਰਾਪਤ ਗਰਾਂਟਾਂ ਦੇ ਏ.ਸੀ.ਡੀ.ਸੀ ਬਿੱਲਾਂ ਸਬੰਧੀ ਰੀਵਿਊ ਮੀਟਿੰਗ ਕੀਤੀ ਗਈ।
ਮੀਟਿੰਗ ਦੋਰਾਨ ਚੇਅਰਮੈਨ ਨੇ ਦੱਸਿਆ ਕਿ ਮਹਾਂਲੇਖਾਕਾਰ ਦੇ ਆਦੇਸ਼ਾਂ ਅਨੁਸਾਰ ਪਿਛਲੇ 6 ਮਹੀਨੇ ਤੋਂ ਪਹਿਲੇ ਦੀਆਂ ਗਰਾਂਟਾਂ ਦੇ ਏ.ਸੀ.ਡੀ.ਸੀ ਬਿੱਲ ਜਮ੍ਹਾਂ ਕਰਵਾਉਣੇ ਜਰੂਰੀ ਹੁੰਦੇ ਹਨ ਅਤੇ ਸਾਲ 2018 ਤੋਂ ਹੁਣ ਤੱਕ ਦੇ 19.00 ਕਰੋੜ ਰੁਪਏ ਦੇ ਬਿੱਲ ਜ਼ਿਲ੍ਹਾ ਅੰਮ੍ਰਿਤਸਰ ਦੇ ਪੈਡਿੰਗ ਹਨ। ਜਿਸ ਕਾਰਨ ਸਬੰਧਿਤ ਦਫਤਰ ਦੀਆਂ ਤਨਖਾਹਾਂ ਬੰਦ ਹੋ ਜਾਂਦੀਆਂ ਹਨ। ਜਿਸ ਦੇ ਮੱਦੇ ਨਜ਼ਰ ਚੇਅਰਮੈਨ ਸਾਹਿਬ ਵੱਲੋਂ ਕਾਰਜਕਰਤਾ ਏਜੰਸੀਆਂ ਨੂੰ ਬੁਲਾਇਆ ਗਿਆ ਅਤੇ ਉਹਨਾਂ ਨੂੰ ਹਦਾਇਤ ਕੀਤੀ ਗਈ ਕਿ ਆਪਣੇ ਏ.ਸੀ.ਡੀ.ਸੀ ਬਿੱਲ ਤੁਰੰਤ ਜਮ੍ਹਾਂ ਕਰਵਾਉਣ। ਕਾਰਜਕਰਤਾ ਏਜੰਸੀਆਂ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਆਉਂਦੇ 3-4 ਦਿਨਾਂ ਤੱਕ ਸਾਰੇ ਪੈਡਿੰਗ ਬਿੱਲ ਜਮ੍ਹਾਂ ਕਰਵਾ ਦਿੱਤੇ ਜਾਂਣਗੇ। ਚੇਅਰਮੈਨ ਸਾਹਿਬ ਵੱਲੋਂ ਸਮੂਹ ਕਾਰਜਕਾਰੀ ਏਜੰਸੀਆਂ ਨੂੰ ਕਿਹਾ ਗਿਆ ਇਹ ਵਿਸ਼ਾ ਅਤੀ ਮਹੱਤਵਪੂਰਨ ਅਤੇ ਸੰਵੇਦਨਸ਼ੀਲ ਹੈ। ਪੈਡਿੰਗ ਬਿੱਲਾਂ ਕਾਰਨ ਕਾਰਜਕਰਤਾ ਏਜੰਸੀਆਂ ਦੀਆਂ ਤਨਖਾਹਾਂ ਅਤੇ ਜ਼ਿਲ੍ਹੇ ਨੂੰ ਪ੍ਰਾਪਤ ਹੋਣ ਵਾਲੀਆਂ ਗਰਾਂਟਾਂ ਤੇ ਬੁਰਾ ਅਸਰ ਪਵੇਗਾ। ਇਸ ਲਈ ਕੰਮਾਂ ਨੂੰ ਮੁਕੰਮਲ ਕਰਕੇ ਏ.ਸੀ.ਡੀ.ਸੀ ਬਿੱਲ ਤਰੰਤ ਜਮ੍ਹਾਂ ਕਰਵਾ ਕੇ ਰਿਪੋਰਟ ਦਿੱਤੀ ਜਾਵੇ।
ਮੀਟਿਗ ਵਿਚ ਡਿਪਟੀ ਈ ਐਸ ਏ ਸ: ਚਰਨਜੀਤ ਸਿੰਘ, ਸਹਾਇਕ ਰਿਸਰਚ ਅਫਸਰ ਸ਼੍ਰੀ ਸੰਜੀਵ ਕੁਮਾਰ, ਸ੍ਰੀਮਤੀ ਸਾਧਨਾ, ਸ: ਹਰਜੀਤ ਸਿੰਘ ਤੋ ਇਲਾਵਾ ਹੋਰ ਵੀ ਅਧਿਕਾਰੀ ਹਾਜ਼ਰ ਸਨ।

NO COMMENTS

LEAVE A REPLY