ਪਰਿਨਾਜ਼ ਨੇ ਸੋਨ ਤਗਮੇ ਜਿੱਤ ਕੇ ਸਕੂਲ ਦਾ ਨਾਂ ਕੀਤਾ ਰੌਸ਼ਨ

0
19

ਅੰਮ੍ਰਿਤਸਰ 18 ਜਨਵਰੀ (ਪਵਿੱਤਰ ਜੋਤ) : ਰਾਯਨ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਵਿਖੇ ਚੇਅਰਮੈਨ ਸਰ ਡਾ. ਏ.ਐਫ. ਪਿੰਟੋ ਅਤੇ ਡਾਇਰੈਕਟਰ ਮੈਡਮ ਡਾ. ਗ੍ਰੇਸ ਪਿੰਟੋ ਦੀ ਪ੍ਰਧਾਨਗੀ ਹੇਠ ਪਰਿਨਾਜ਼ ਕੌਰ ਬਾਜਵਾ (ਸਤਵੀਂ ਡੀ) ਨੇ ਇਨਵੀਟੇਸ਼ਨਲ ਆਲ ਇੰਡੀਆ ਉਪਨ ਪ੍ਰਮੋਸ਼ਨਲ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਵਿੱਚ ਭਾਗ ਲਿਆ। ਇਹ ਰੋਲਰ ਗੇਮਜ਼ ਅਤੇ ਸਪੋਰਟਸ ਸੁਸਾਇਟੀ ਦੁਆਰਾ 24-25 ਦਸੰਬਰ 2022 ਨੂੰ ਫਤਿਹਗੜ੍ਹ ਚੂੜ੍ਹੀਆਂ ਲਿੰਕ ਰੋਡ, ਲੋਹਾਰਕਾ ਰੋਡ, ਅੰਮ੍ਰਿਤਸਰ ਵਿਖੇ ਆਯੋਜਿਤ ਕੀਤਾ ਗਿਆ ਸੀ। ਇਸ ਨੇ ਅੰਡਰ 14 ਉਮਰ ਵਰਗ ਵਿੱਚ ਭਾਗ ਲਿਆ। ਪਰਿਨਾਜ਼ ਕੌਰ ਨੇ 300 ਮੀਟਰ ਅਤੇ 500 ਮੀਟਰ ਕਵਾਡ ਵਿੱਚ ਭਾਗ ਲਿਆ ਅਤੇ ਦੋਵਾਂ ਵਿੱਚ ਸੋਨ ਤਗਮੇ ਜਿੱਤ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ। ਸਕੂਲ ਦੀ ਮੁੱਖ ਅਧਿਆਪਕਾ ਸ਼੍ਰੀਮਤੀ ਕੰਚਨ ਮਲਹੋਤਰਾ ਨੇ ਪਰਿਨਾਜ਼ ਅਤੇ ਉਸਦੇ ਮਾਤਾ ਪਿਤਾ ਨੂੰ ਬਹੁਤ ਸਾਰਿਆ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਭਵਿੱਖ ਵਿਚ ਵੀ ਸਕਾਰਾਤਮਕ ਸੋਚ ਦੇ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ।

NO COMMENTS

LEAVE A REPLY