ਸ੍ਰ ਗੁਰਮੇਲ ਸਿੰਘ ਫਫੜੇ ਜੀ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕਰਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ।

0
7

 

ਬੁਢਲਾਡਾ-(ਦਵਿੰਦਰ ਸਿੰਘ ਕੋਹਲੀ)-ਬੀਬਾ ਹਰਸਿਮਰਤ ਕੌਰ ਬਾਦਲ ਜੀ ਦੇ ਮੁੱਖ ਦਫਤਰ ਮਾਨਸਾ ਵਿਖੇ ਪਾਰਟੀ ਪ੍ਰਧਾਨ ਸ੍ਰ.ਸੁਖਬੀਰ ਸਿੰਘ ਬਾਦਲ ਜੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ 15 ਪ੍ਰਧਾਨਾਂ ਦੀ ਪਹਿਲੀ ਸੂਚੀ ਵਿੱਚ ਮਾਨਸਾ ਜ਼ਿਲ੍ਹੇ ਦੇ ਪ੍ਰਧਾਨ ਵਜੋਂ ਨਿਯੁਕਤ ਕੀਤੇ ਸ੍ਰ.ਗੁਰਮੇਲ ਸਿਿੰਘ ਫਫੜੇ ਦਾ ਅੱਜ ਪਾਰਟੀ ਆਗੂਆਂ ਅਤੇ ਵਰਕਰਾਂ ਵੱਲੋਂ ਸਿਰੋਪਾ ਪਾ ਕੇ ਸਨਮਾਨ ਕੀਤਾ ਗਿਆ ਅਤੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਮਾਨਸਾ ਦੀ ਇਕਾਈ ਵੱਲੋਂ ਸ੍ਰ.ਸੁਖਬੀਰ ਸਿੰਘ ਬਾਦਲ, ਬੀਬਾ ਹਰਸਿਮਰਤ ਕੌਰ ਬਾਦਲ ਅਤੇ ਸ੍ਰ.ਬਲਵਿੰਦਰ ਸਿੰਘ ਭੂੰਦੜ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ਅਤੇ ਕਿਹਾ ਕਿ। ਸ੍ਰ. ਗੁਰਮੇਲ

ਸਿੰਘ ਫਫੜੇ ਇੱਕ ਸੂਝਵਾਨ ਅਤੇ ਨਿਮਰ ਸੁਭਾਅ ਵਜੋਂ ਜਾਣੇ ਜਾਂਦੇ ਹਨ ਅਤੇ ਉਹਨਾਂ ਨੇ ਵੀ ਸਮੂਚੇ ਜ਼ਿਲ੍ਹੇ ਦੇ ਵਰਕਰ, ਆਗੂ ਅਤੇ ਸਮੂਚੀ ਲੀਡਰਸ਼ਿਪ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਉਹ ਪਹਿਲਾਂ ਦੀ ਤਰ੍ਹਾਂ ਬਿਨਾਂ ਪੱਖਪਾਤ ਤੋਂ ਤਨਦੇਹੀ ਨਾਲ ਸੇਵਾ ਕਰਨਗੇ ਅਤੇ ਪਾਰਟੀ ਦੀ ਚੜ੍ਹਦੀਕਲਾ ਲਈ ਮਿਹਨਤ ਕਰਦੇ ਰਹਿਣਗੇ। ਇਸ ਮੌਕੇ ਹਲਕਾ ਮਾਨਸਾ ਦੇ ਇੰਚਾਰਜ ਸ਼੍ਰੀ ਪ੍ਰੇਮ ਕੁਮਾਰ ਅਰੌੜਾ, ਗੁਰਪ੍ਰੀਤ ਸਿੰਘ ਝੱਬਰ, ਰੰਗੀ ਸਿੰਘ ਖਾਰਾ, ਗੁਰਪ੍ਰੀਤ ਸਿੰਘ ਚਹਿਲ,ਹਨੀਸ਼ ਬਾਂਸਲ,ਐਡਵੋਕੇਟ ਕੇ ਐਸ ਮਠਾੜੂ, ਜਸਵਿੰਦਰ ਸਿੰਘ ਤਾਮਕੋਟ,ਸੁਰਜੀਤ ਸਿੰਘ ਕੋਟ ਲੱਲੂ, ਬਲਜੀਤ ਸਿੰਘ ਅਤਲਾ, ਭਰਪੂਰ ਸਿਿੰਘ ਅਤਲਾ, ਭੋਲਾ ਕੋਟਲੀ, ਹਰਬੰਸ ਸਿੰਘ ਪਿੰਮੀ, ਹਰਮਨਜੀਤ ਸਿੰਘ ਭਿੰਮਾ,ਜੀਤ ਸਿੰਘ ਧਾਲੀਵਾਲ, ਗੁਰਪ੍ਰੀਤ ਸਿੰਘ ਪੀਤਾ, ਗੁਰਦੀਪ ਸਿੰਘ ਸੇਖੋਂ, ਰਾਜ ਪੇਂਟਰ, ਸੁਖਵਿੰਦਰ ਸਿੰਘ ਹੜੋਲੀ, ਗੁਰਜੰਟ ਸਿੰਘ, ਮੇਲਾ ਸਿੰਘ ਬੱਪੀਆਣਾ,ਮਿੰਟੂ ਫਫੜੇ, ਭਿੰਦੀ ਮਾਨਸਾ, ਗੁਰਪ੍ਰੀਤ ਸਿੰਘ ਸਮਰਾ,ਕਰਨੈਲ ਸਿੰਘ ਬੱਪੀਆਣਾ, ਭੋਲਾ ਸਿੰਘ ਲੀਲਾ, ਗੁਰਪਿਆਰ ਸਿੰਘ ਪਿਆਰੀ, ਲਾਭ ਸਿੰਘ ਹਾਜ਼ਰ ਰਹੇ।

NO COMMENTS

LEAVE A REPLY