ਪੰਜਾਬੀ ਭਾਸ਼ਾ ਦੇ ਪ੍ਰਚਾਰ,ਪ੍ਰਸਾਰ ਲਈ ਯਤਨਸ਼ੀਲ ਸਮਾਜ ਸੇਵੀ ਹਰਪ੍ਰੀਤ ਸਿੰਘ ਬਹਿਣੀਵਾਲ

0
20

 

ਸੁਪਰਸਟਾਰ ਸੰਨੀ ਦਿਉਲ ਨੂੰ ਵੀ ਗੁਰਮੁੱਖੀ ਅੱਖਰਾਂ ਦੀ ਫੱਟੀ ਭੇਂਟ ਕੀਤੀ ਗਈ

 

ਬੁਢਲਾਡਾ, 5 ਜੂਨ -(ਦਵਿੰਦਰ ਸਿੰਘ ਕੋਹਲੀ)-ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਲਗਾਤਾਰ ਯਤਨ ਜੁਟਾ ਰਹੇ ਸਮਾਜ ਸੇਵੀ ਹਰਪ੍ਰੀਤ ਸਿੰਘ ਬਹਿਣੀਵਾਲ ਨੇ ਪਿਛਲੇ ਲੰਮੇ ਸਮੇਂ ਤੋਂ ਵੱਖ ਵੱਖ ਖੇਤਰਾਂ ਵਿੱਚ ਪੰਜਾਬੀਆਂ ਦੇ ਰੋਲ ਮਾਡਲਾਂ ਤੱਕ ਪਹੁੰਚ ਕਰ ਕੇ ਗੁਰਮੁਖੀ ਅੱਖਰਾਂ ਦੀ ਫੱਟੀ ਭੇਂਟ ਕਰਨ ਦੀ ਵਿਲੱਖਣ ਸ਼ੁਰੂਆਤ ਕੀਤੀ ਹੈ।ਇਸੇ ਕਾਰਜ ਦੇ ਚਲਦਿਆਂ ਉਹਨਾਂ ਨੇ ਬੌਲੀਵੁੱਡ ਦੇ ਸੁਪਰਸਟਾਰ ਅਤੇ ਆਪਣੇ ਚਹੇਤੇ ਅਭਿਨੇਤਾ ਸੰਨੀ ਦਿਓਲ ਨੂੰ ਗੁਰਮੁਖੀ ਅੱਖਰਾਂ ਦੀ ਫੱਟੀ ਭੇਂਟ ਕੀਤੀ। ਹਰਪ੍ਰੀਤ ਸਿੰਘ ਬਹਿਣੀਵਾਲ ਨੇ ਕਿਹਾ ਕਿ ਭਾਵੇਂ ਹਰ ਭਾਸ਼ਾ ਦੀ ਅਪਣੀ ਇੱਕ ਮਹੱਤਤਾ ਹੈ, ਭਾਵੇਂ ਪੰਜਾਬੀ ਨੂੰ ਕੋਈ ਖ਼ਤਰਾ ਨਹੀਂ ਪਰ ਫੇਰ ਵੀ ਆਪਣੇ ਵਿਚੋਂ ਕੁੱਝ ਜ਼ਰੂਰੀ ਮੁੱਢਲੀਆਂ ਗੱਲਾਂ/ ਸ਼ਬਦ ਅਲੋਪ ਹੋ ਰਹੇ ਹਨ ਜਿਸ ਕਰਕੇ ਆਪਾਂ ਆਪਣੀਆਂ ਜੜ੍ਹਾਂ ਤੋਂ ਦੂਰ ਹੋ ਜਾਵੇਗੇ, ਘਰਾਂ ਵਿੱਚ ਵੀ ਕਈ ਮੁਢਲੇ ਸ਼ਬਦਾਂ ਨੇ ਹੋਰ ਰੂਪ ਧਾਰਨ ਕਰ ਲਿਆ ਜਿਸ ਦੇ ਨਾਲ ਰਿਸ਼ਤਿਆਂ ਦੀ ਅਹਿਮੀਅਤ ‘ਤੇ ਵੀ ਫਰਕ ਪੈਂਦਾ ਹੈ। ਜਿਸ ਦੇ ਲਈ ਹੁਣ ਇੱਕ ਹੰਭਲਾ ਸਭਨਾਂ ਪੰਜਾਬੀਆਂ ਨੂੰ ਰਲ ਕੇ ਮਾਰਨ ਦੀ ਜ਼ਰੂਰਤ ਹੈ। ਆਪਣੇ ਬੱਚੇ ਅਤੇ ਅਪਣੇ ਲੋਕ ਜਦੋਂ ਇਹ ਅੱਖਰਾਂ ਦੀ ਫੱਟੀ ਅਪਣੇ ਚਹੇਤੇ ਲੋਕਾਂ ਦੇ ਹੱਥ ਵਿੱਚ ਵੇਖਣਗੇ ਤਾਂ ਜ਼ਰੂਰ ਇਸ ਨਾਲ ਉਹ ਪੰਜਾਬੀ ਦੀ ਅਹਿਮੀਅਤ ਨੂੰ ਪਛਾਣਗੇ। ਉਨ੍ਹਾਂ ਕਿਹਾ ਕਿ ਇਹ ਯਤਨ ਮੈਂ ਤਕਰੀਬਨ ਪੰਜਾਬੀਆਂ ਦੇ ਹਰ ਖੇਤਰ ਦੇ ਰੋਲ ਮਾਡਲਾਂ ਤੱਕ ਪਹੁੰਚ ਕਰ ਕੇ ਕਰਨ ਦੀ ਕੋਸ਼ਿਸ਼ ਕਰ ਰਿਹਾ। ਉਹਨਾਂ ਕਿਹਾ ਕਿ ਸੰਨੀ ਦਿਓਲ ਬੌਲੀਵੁੱਡ ਵਿੱਚ ਪੰਜਾਬੀਆਂ ਦੀ ਸ਼ਾਨ ਹਨ,ਉਨ੍ਹਾਂ ਵੱਲੋਂ ਆਪਣੀ ਦਮਦਾਰ ਅਦਾਕਾਰੀ ਰਾਹੀਂ ਜੋ ਪੰਜਾਬੀ ਕਿਰਦਾਰ ਬੋਲੀਵੁੱਡ ਦੀਆਂ ਫ਼ਿਲਮਾਂ ਬਾਰਡਰ1997, ਗ਼ਦਰ 2001 ਆਦਿ ਵਿੱਚ ਨਿਭਾਏ ਜਾ ਚੁੱਕੇ ਹਨ ਉਹ ਆਪਣੇ ਆਪ ਵਿੱਚ ਮਿਸਾਲ ਹਨ, ਜੋ ਫਿਲਮ ਜਗਤ ਦੇ ਹਰ ਐਵਾਰਡ ਤੋਂ ਉਪਰ ਹਨ ਜਿਹਨਾਂ ਨੂੰ ਇੰਡਸਟਰੀ ਦਾ ਕੋਈ ਦੂਸਰਾ ਐਕਟਰ ਉਸ ਤੋਂ ਬੇਹਤਰ ਨਹੀਂ ਕਰ ਕਰ ਸਕਦਾ ਅਤੇ ਜਦ ਤੱਕ ਭਾਰਤੀ ਸਿਨੇਮਾ ਰਹੇਗਾ, ਪਰਦੇ ਦੇ ਇਹਨਾਂ ਪੰਜਾਬੀ ਕਿਰਦਾਰਾਂ ਦੀ ਗੱਲ ਚਲਦੀ ਹੀ ਰਹੇਗੀ, ਇਹ ਸਿਨੇਮਾ ਜਗਤ ਦੇ ਅਮਰ ਰੋਲ ਹਨ।ਜ਼ਿਕਰਯੋਗ ਹੈ ਕਿ ਬਹਿਣੀਵਾਲ ਨੇ ਪਿਛਲੇ ਸਮੇਂ ਵਿੱਚ ਸਕੂਲਾਂ, ਕਾਲਜਾਂ ਵਿੱਚ ਪੰਜਾਬੀ ਦੀਆਂ ਕੈਦੇ, ਕਿਤਾਬਾਂ ਵੰਡੀਆਂ ਅਤੇ ਮਾਂ ਬੋਲੀ ਸਬੰਧੀ ਪ੍ਰੋਗਰਾਮ ਦੇ ਨਾਲ ਨਾਲ ਪੰਜਾਬੀਆਂ ਦੀਆਂ ਵੱਡੀਆਂ ਸਖ਼ਸ਼ੀਅਤਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਪਦਮਸ਼੍ਰੀ ਲੇਖਕ ਸੁਰਜੀਤ ਪਾਤਰ, ਬਾਲੀਵੁੱਡ ਸੁਪਰ ਸਟਾਰ ਧਰਮਿੰਦਰ, ਪਾਲੀਵੁੱਡ ਸੁਪਰਸਟਾਰ ਗੁੱਗੂ ਗਿੱਲ, ਭਾਰਤ ਤੇ ਬੈਸਟ ਕੈਮਰਾਮੈਨ ਵਿਚੋਂ ਇੱਕ ਮਨਮੋਹਣ ਸਿੰਘ ਆਦਿ ਸਖ਼ਸ਼ੀਅਤਾਂ ਨੂੰ ਗੁਰਮੁਖੀ ਦੀ ਫੱਟੀ ਭੇਂਟ ਕਰ ਚੁੱਕੇ ਹਨ ।

NO COMMENTS

LEAVE A REPLY