ਡੀ. ਏ. ਵੀ. ਇੰਟਰਨੈਸ਼ਨਲ ਦੇ ਵਿਦਿਆਰਥੀਆਂ ਨੇ ਟੇਬਲ ਟੈਨਿਸ ਵਿੱਚ ਕਈ ਇਨਾਮ ਜਿੱਤੇ

0
5

ਅੰਮ੍ਰਿਤਸਰ 17 ਮਈ (ਰਾਜਿੰਦਰ ਧਾਨਿਕ) : ਡੀ. ਏ. ਵੀ.ਵੀ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਟੇਬਲ ਟੈਨਿਸ ਵਿੱਚ ਆਪਣੀ ਸ਼ਾਨਦਾਰ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਅਤੇ ਕਈ ਇਨਾਮ ਜਿੱਤੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿ੍ੰਸੀਪਲ ਡਾ: ਅੰਜਨਾ ਗੁਪਤਾ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਹੌਟ ਵੇਦਰ ਓਪਨ ਟੂਰਨਾਮੈਂਟ  ਦਾ ਆਯੋਜਨ 2 ਮਈ ਤੋਂ 4 ਮਈ 2023 ਤੱਕ ਅੰਮਿ੍ਤਸਰ ਵਿਖੇ ਕਰਵਾਇਆ ਗਿਆ | ਜਿਸ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਖਿਡਾਰੀਆਂ ਨੇ ਭਾਗ ਲਿਆ। ਡੀ.ਏ. ਵੀ. ਇੰਟਰਨੈਸ਼ਨਲ ਸਕੂਲ ਦੇ ਵੱਖ-ਵੱਖ ਉਮਰ ਵਰਗ ਦੇ ਖਿਡਾਰੀਆਂ ਨੇ ਸਿੰਗਲ ਅਤੇ ਟੀਮ ਮੁਕਾਬਲਿਆਂ ਵਿੱਚ ਭਾਗ ਲਿਆ ਅਤੇ ਪਹਿਲਾ, ਦੂਜਾ ਅਤੇ ਤੀਜਾ ਇਨਾਮ ਪ੍ਰਾਪਤ ਕੀਤਾ।ਮੁਕਾਬਲੇ ਦੇ ਨਤੀਜੇ ਇਸ ਪ੍ਰਕਾਰ ਰਹੇ- ਸਿੰਗਲ ਮੁਕਾਬਲੇ ਅੰਡਰ-15 ਲੜਕੀਆਂ-ਹਿਮਾਂਸ਼ੀ (ਪਹਿਲੀ ਪੁਜ਼ੀਸ਼ਨ) ਅੰਡਰ-15 ਲੜਕੇ – ਸੁਖਵੀਰ (ਦੂਜੀ ਪੁਜ਼ੀਸ਼ਨ) ਅੰਡਰ-17 ਲੜਕੇ – ਯਮਨ (ਦੂਜੀ ਪੁਜ਼ੀਸ਼ਨ) ਅੰਡਰ-19 ਲੜਕੇ – ਯਮਨ (ਤੀਜੀ ਪੁਜ਼ੀਸ਼ਨ) ਅੰਡਰ-13 ਲੜਕੇ – ਲਕਸ਼ੀਨ (ਦੂਜੀ ਪੁਜ਼ੀਸ਼ਨ); ਭਾਗਿਆ ਅਤੇ ਨਮੀਸ਼ (ਤੀਜੀ ਪੁਜ਼ੀਸ਼ਨ) ਅੰਡਰ-13 ਲੜਕੀਆਂ – ਗੁਰਨਾਜ਼ (ਤੀਸਰੀ ਪੁਜ਼ੀਸ਼ਨ) ਅਤੇ ਟੀਮ ਮੁਕਾਬਲੇ ਅੰਡਰ-19 ਲੜਕੇ-ਪਹਿਲੀ ਪੁਜ਼ੀਸ਼ਨ ਅੰਡਰ-13 ਲੜਕੇ-ਪਹਿਲੀ ਪੁਜ਼ੀਸ਼ਨ ਅੰਡਰ-13 ਲੜਕੀਆਂ-ਪਹਿਲੀ ਪੁਜ਼ੀਸ਼ਨ ਅੰਡਰ-13 ਲੜਕੀਆਂ-1ਵੀਂ ਪੁਜ਼ੀਸ਼ਨ ਅੰਡਰ-17 ਲੜਕੀਆਂ-ਦੂਜੀ ਪੁਜ਼ੀਸ਼ਨ ਅੰਡਰ- 11 ਲੜਕੀਆਂ – ਪਹਿਲੀ ਪੁਜ਼ੀਸ਼ਨ ਅੰਡਰ 11 – ਲੜਕੇ – ਦੂਸਰੀ ਪੁਜੀਸ਼ਨ ‘ਤੇ ਰਹੇ।
ਪ੍ਰਿੰਸੀਪਲ ਡਾ: ਅੰਜਨਾ ਗੁਪਤਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਇਸ ਸਫਲਤਾ ਦਾ ਸਿਹਰਾ ਉਨ੍ਹਾਂ ਦੀ ਅਣਥੱਕ ਮਿਹਨਤ, ਕਾਬਲੀਅਤ ਅਤੇ ਟ੍ਰੇਨਰਾਂ ਦੀ ਯੋਗ ਅਗਵਾਈ ਨੂੰ ਦਿੱਤਾ | ਉਨ੍ਹਾਂ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਕਾਮਯਾਬੀ ਨਾਲ ਅੱਗੇ ਵਧਦੇ ਰਹਿਣ ਦੀ ਕਾਮਨਾ ਕੀਤੀ। ਸਕੂਲ ਦੇ ਚੇਅਰਮੈਨ ਡਾ: ਵੀ.ਪੀ.ਲਖਨਪਾਲ, ਅਫ਼ਸਰ ਡਾ: ਸ੍ਰੀਮਤੀ ਨੀਲਮ ਕਾਮਰਾ ਅਤੇ ਮੈਨੇਜਰ ਡਾ: ਰਾਜੇਸ਼ ਕੁਮਾਰ ਨੇ ਵੀ ਵਿਦਿਆਰਥੀਆਂ ਨੂੰ ਇਸ ਵਿਸ਼ੇਸ਼ ਪ੍ਰਾਪਤੀ ‘ਤੇ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ |

NO COMMENTS

LEAVE A REPLY