ਰਾਯਨ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਵਿਖੇ ਚੇਅਰਮੈਨ ਸਰ ਡਾ: ਏ.ਐਫ ਪਿੰਟੋ ਅਤੇ ਮੈਨੇਜਿੰਗ ਡਾਇਰੈਕਟਰ

0
11

 

 

ਅੰਮ੍ਰਿਤਸਰ 1 ਮਈ (ਰਾਜਿੰਦਰ ਧਾਨਿਕ) : ਮੈਡਮ ਡਾ: ਗ੍ਰੇਸ ਪਿੰਟੋ ਦੀ ਅਗਵਾਈ ਹੇਠ ਸਕੂਲ ਵਿਚ ਤਿੰਨ ਦਿਨ ਦਾ ਹਿੰਦੁਸਤਾਨ ਸਕਾਊਟਸ ਐਂਡ ਗਾਈਡਜ਼ ਕਬਜ਼ ਅਤੇ ਬੁਲਬੁਲ ( cubs and bulbul) ਕੈਂਪ ਲਗਾਇਆ ਗਿਆ। ਇਹ ਕੈਂਪ 28 ਅਪ੍ਰੈਲ, 29 ਅਪ੍ਰੈਲ ਅਤੇ 1 ਮਈ ਨੂੰ ਲਗਾਇਆ ਗਿਆ। ਇਹ ਕੈਂਪ ਸ੍ਰੀ ਨਿਤਿਨ ਚੌਧਰੀ (ਸਟੇਟ ਸੈਕਟਰੀ ਹਿੰਦੁਸਤਾਨ ਸਕਾਊਟਸ ਐਂਡ ਗਾਈਡਜ਼) ਦੀ ਅਗਵਾਈ ਹੇਠ ਲਗਾਇਆ ਗਿਆ। ਕੈਂਪ ਦੇ ਪਹਿਲੇ ਦਿਨ ਵਿਦਿਆਰਥੀਆਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਤਾੜੀਆਂ ਅਤੇ ਇਨ੍ਹਾਂ ਤਾੜੀਆਂ ਦੀ ਮਹੱਤਤਾ ਅਤੇ ਉਪਯੋਗਤਾ ਬਾਰੇ ਦੱਸਿਆ ਗਿਆ। ਵਿਦਿਆਰਥੀਆਂ ਨੂੰ ਰਾਸ਼ਟਰੀ ਝੰਡੇ ਦੀ ਮਹੱਤਤਾ ਦੱਸਣ ਲਈ ਝੰਡਾ ਵੀ ਲਹਿਰਾਇਆ ਗਿਆ। ਕੈਂਪ ਦੇ ਦੂਜੇ ਦਿਨ ਵਿਦਿਆਰਥੀਆਂ ਨੂੰ ਵਾਤਾਵਰਣ ਦੀ ਸੰਭਾਲ ਦਾ ਸੁਨੇਹਾ ਦੇਣ ਲਈ ਅੰਮ੍ਰਿਤਸਰ ਸ਼ਹਿਰ ਦੇ ਕੰਪਨੀ ਬਾਗ ਵਿਖੇ ਲਿਜਾਇਆ ਗਿਆ ਅਤੇ ਟ੍ਰੈਕਿੰਗ ਕਰਵਾਈ ਗਈ। ਵਿਦਿਆਰਥੀਆਂ ਨੇ ਵਾਤਾਵਰਨ ਸੁਰੱਖਿਆ ਨਾਲ ਸਬੰਧਤ ਪੋਸਟਰ ਬਈਏ ਹੋਏ ਸਨ, ਜਿਸ ਦੇ ਨਾਲ ਬੱਚਿਆਂ ਨੇ ਵੱਖ-ਵੱਖ ਨਾਅਰੇ ਲਗਾ ਕੇ ਲੋਕਾਂ ਨੂੰ ਵਾਤਾਵਰਨ ਸੰਭਾਲ ਸਬੰਧੀ ਜਾਗਰੂਕ ਕੀਤਾ | ਕੈਂਪ ਦੇ ਆਖਰੀ ਦਿਨ ਸਾਰੇ ਵਿਦਿਆਰਥੀਆਂ ਨੂੰ ਵੱਖ-ਵੱਖ ਟੀਮਾਂ ਵਿੱਚ ਵੰਡਿਆ ਗਿਆ ਜਿਸ ਵਿੱਚ ਬੱਚਿਆਂ ਨੂੰ ਆਤਮ-ਨਿਰਭਰ ਹੋਣਾ ਸਿਖਾਇਆ ਗਿਆ ਅਤੇ ਅੱਗ ਤੋਂ ਬਿਨਾਂ ਕੁਝ ਖਾਣਾ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਜੀਵਨ ਦੀਆਂ ਹਰ ਚੁਣੌਤੀਆਂ ਲਈ ਹਰ ਸਮੇਂ ਤਿਆਰ ਰਹਿਣ ਦੀ ਸਿੱਖਿਆ ਦਿੱਤੀ ਗਈ। ਸਾਰੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਸਾਰੀਆਂ ਗਤੀਵਿਧੀਆਂ ਵਿੱਚ ਭਾਗ ਲਿਆ ਅਤੇ ਆਪਈ ਸ਼ਾਨਦਾਰ ਕਾਰਗੁਜ਼ਾਰੀ ਪੇਸ਼ ਕੀਤੀ। ਇਹ ਸਾਰੀਆਂ ਗਤੀਵਿਧੀਆਂ ਸਕੂਲ ਦੀ ਮੁੱਖ ਅਧਿਆਪਕਾ ਸ੍ਰੀਮਤੀ ਕੰਚਨ ਮਲਹੋਤਰਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਕੀਤੀਆਂ ਗਈਆਂ |

NO COMMENTS

LEAVE A REPLY