ਸਰਬੱਤ ਦਾ ਭਲਾ ਟਰੱਸਟ ਨੇ ਗੁਰੂ ਨਗਰੀ ‘ਚ ਇੱਕ ਹੋਰ ਲੈਬ ਅਤੇ ਡਾਇਗਨੋਸਟਿਕ ਸੈਂਟਰ ਖੋਲ੍ਹਿਆ

0
9

 

ਵਿਸਾਖੀ ਦੇ ਪਵਿੱਤਰ ਦਿਹਾੜੇ ‘ਤੇ ਡਾ.ਓਬਰਾਏ ਵੱਲੋਂ ਕੀਤੀ ਗਈ ਵੱਡੀ ਲੋਕ ਸੇਵਾ ਸ਼ਹੀਦਾਂ ਨੂੰ ਅਸਲ ਸ਼ਰਧਾਂਜਲੀ : ਵਿਧਾਇਕ ਡਾ.ਗੁਪਤਾ
ਜਲਦ ਸ਼ੁਰੂ ਹੋਵੇਗਾ ਆਧੁਨਿਕ ਡੈਂਟਲ ਕਲੀਨਿਕ ਅਤੇ ਫਿਜ਼ੀਓਥਰੈਪੀ ਸੈਂਟਰ : ਡਾ.ਓਬਰਾਏ

ਅੰਮ੍ਰਿਤਸਰ, 14 ਅਪ੍ਰੈਲ (ਰਾਜਿੰਦਰ ਧਾਨਿਕ ) – ਬਿਨਾਂ ਕਿਸੇ ਤੋਂ ਇਕ ਵੀ ਪੈਸਾ ਇਕੱਠਾ ਕੀਤਿਆਂ ਆਪਣੀ ਜੇਬ੍ਹ ‘ਚੋਂ ਹੀ ਕਰੋੜਾਂ ਰੁਪਏ ਸੇਵਾ ਕਾਰਜਾਂ ‘ਤੇ ਖ਼ਰਚ ਕਰਨ ਵਾਲੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐੱਸ.ਪੀ.ਸਿੰਘ ਓਬਰਾਏ ਦੀ ਸਰਪ੍ਰਸਤੀ ਹੇਠ ਟਰੱਸਟ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਆਗਮਨ ਪੁਰਬ ਨੂੰ ਸਮਰਪਿਤ ਖੋਲ੍ਹੇ ਜਾ ਰਹੇ ‘ਸੰਨੀ ਓਬਰਾਏ ਕਲੀਨੀਕਲ ਲੈਬ ਅਤੇ ਡਾਇਗਨੋਸਟਿਕ ਸੈਂਟਰਾਂ’ ਦੀ ਲੜੀ ਤਹਿਤ ਗੁਰੂ ਨਗਰੀ ਦੇ ਭਗਤਾਂ ਵਾਲਾ ਖੇਤਰ ‘ਚ ਸ਼ਹੀਦ ਊਧਮ ਸਿੰਘ ਫਾਊਂਡੇਸ਼ਨ ਰਜਿ.ਦੇ ਸਹਿਯੋਗ ਸਦਕਾ ਟਰੱਸਟ ਦੀ ਅੰਮ੍ਰਿਤਸਰ ‘ਚ ਦੂਸਰੀ ਲੈਬੋਰਟਰੀ ਦਾ ਉਦਘਾਟਨ ਅੱਜ ਟਰੱਸਟ ਮੁੱਖੀ ਡਾ.ਐੱਸ.ਪੀ.ਸਿੰਘ ਓਬਰਾਏ ਅਤੇ ਵਿਧਾਇਕ ਡਾ.ਅਜੈ ਗੁਪਤਾ ਵੱਲੋਂ ਕੀਤਾ ਗਿਆ। ਜਦ ਕਿ ਸਮਾਗਮ ‘ਚ ਕੈਬਨਿਟ ਮੰਤਰੀ ਡਾ.ਨਿੱਝਰ ਦੇ ਓ.ਐੱਸ.ਡੀ. ਮਨਪ੍ਰੀਤ ਸਿੰਘ ਅਤੇ ਟਰੱਸਟੀ ਡਾ.ਸਤਨਾਮ ਸਿੰਘ ਨਿੱਜਰ ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ।
ਸ਼ਹੀਦ ਊਧਮ ਸਿੰਘ ਚੈਰੀਟੇਬਲ ਹਸਪਤਾਲ ਦੀ ਆਲੀਸ਼ਾਨ ਬਿਲਡਿੰਗ ਅੰਦਰ ਇਸ ਲੈਬਾਰਟਰੀ ਦਾ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉੱਘੇ ਸਮਾਜ ਸੇਵੀ ਅਤੇ ਟਰੱਸਟ ਮੁੱਖੀ ਡਾ.ਓਬਰਾਏ ਨੇ ਦੱਸਿਆ ਕਿ ਸ਼ਹੀਦ ਊਧਮ ਸਿੰਘ ਫਾਊਂਡੇਸ਼ਨ ਵੱਲੋਂ ਤਿਆਰ ਕੀਤੇ ਗਏ ਇਸ ਹਸਪਤਾਲ਼ ਅੰਦਰ ਫਾਊਂਡੇਸ਼ਨ ਦੇ ਸਹਿਯੋਗ ਨਾਲ ਲੈਬੋਰਟਰੀ ਤੋਂ ਇਲਾਵਾ ਬਹੁਤ ਹੀ ਜਲਦ ਆਧੁਨਿਕ ਡੈਂਟਲ ਕਲੀਨਿਕ ਅਤੇ ਫਿਜ਼ੀਓਥਰੈਪੀ ਸੈਂਟਰ ਵੀ ਸ਼ੁਰੂ ਹੋ ਜਾਵੇਗਾ। ਡਾ.ਓਬਰਾਏ ਨੇ ਦੱਸਿਆ ਕਿ ਟਰੱਸਟ ਵੱਲੋਂ ਹੁਣ ਤੱਕ ਪੰਜਾਬ ਤੇ ਹਰਿਆਣਾ ਸਮੇਤ ਹੋਰਨਾਂ ਸੂਬਿਆਂ ‘ਚ ਖੋਲ੍ਹੀਆਂ ਜਾ ਚੁੱਕੀਆਂ 80 ਦੇ ਕਰੀਬ ਲੈਬਾਰਟਰੀਆਂ ਅੰਦਰ ਹਰ ਮਹੀਨੇ ਲਗਭਗ 70 ਹਜ਼ਾਰ ਲੋਕ ਕੇਵਲ ਲਾਗਤ ਦਰਾਂ ‘ਤੇ ਆਪਣੇ ਟੈਸਟ ਕਰਵਾ ਰਹੇ ਹਨ।
ਇਸ ਦੌਰਾਨ ਵਿਧਾਇਕ ਡਾ.ਅਜੈ ਗੁਪਤਾ,ਓ.ਐੱਸ.ਡੀ. ਮਨਪ੍ਰੀਤ ਸਿੰਘ,ਸ਼ਹੀਦ ਊਧਮ ਸਿੰਘ ਯਾਦਗਾਰੀ ਫਾਊਂਡੇਸ਼ਨ ਦੇ ਪ੍ਰਧਾਨ ਦੀਪ ਸਿੰਘ ਕੰਬੋਜ਼,ਜਨਰਲ ਸਕੱਤਰ ਸਤਬੀਰ ਸਿੰਘ,ਮੈਂਬਰ ਸੁਰਜੀਤ ਸਿੰਘ ਸਮੇਤ ਸਮੂਹ ਮੈਂਬਰਾਂ ਨੇ ਡਾ.ਐੱਸ.ਪੀ.ਸਿੰਘ ਓਬਰਾਏ ਵੱਲੋਂ ਮਾਨਵਤਾ ਦੀ ਭਲਾਈ ਲਈ ਨਿਭਾਈਆਂ ਜਾ ਰਹੀਆਂ ਮਿਸਾਲੀ ਸੇਵਾਵਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਅੱਜ ਉਨ੍ਹਾਂ ਵੱਲੋਂ ਸਥਾਪਿਤ ਕੀਤੀ ਗਈ ਬਹੁਤ ਹੀ ਘੱਟ ਖ਼ਰਚੇ ਵਾਲੀ ਇਸ ਲੈਬਾਰਟਰੀ ਤੇ ਸਿਹਤ ਨਾਲ ਸੰਬੰਧਤ ਹੋਰਨਾਂ ਸੇਵਾਵਾਂ ਸਦਕਾ ਇਸ ਖੇਤਰ ਦੇ ਲੋਕਾਂ ਦੇ ਨਾਲ-ਨਾਲ ਸਮੁੱਚੇ ਅੰਮ੍ਰਿਤਸਰ ਜ਼ਿਲ੍ਹੇ ਨੂੰ ਬਹੁਤ ਵੱਡੀ ਸਹੂਲਤ ਮਿਲੇਗੀ। ਸਮਾਗਮ ਦੇ ਅਖੀਰ ਵਿੱਚ ਪ੍ਰਬੰਧਕਾਂ ਵੱਲੋਂ ਡਾ. ਓਬਰਾਏ ਸਮੇਤ ਬਾਕੀ ਪ੍ਰਮੁੱਖ ਸਖਸ਼ੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਸਮਾਗਮ ਦੌਰਾਨ ਟਰੱਸਟ ਦੇ ਮੈਡੀਕਲ ਡਾਇਰੈਕਟਰ ਡਾ.ਡੀ.ਐਸ. ਗਿੱਲ,ਰਵਿੰਦਰ ਰੌਬਿਨ,ਮਾਝਾ ਜੋਨ ਪ੍ਰਧਾਨ ਸੁਖਜਿੰਦਰ ਸਿੰਘ ਹੇਰ,ਸੁਖਦੀਪ ਸਿੱਧੂ,ਮਨਪ੍ਰੀਤ ਸੰਧੂ,ਨਵਜੀਤ ਘਈ,ਸਿਸ਼ਪਾਲ ਲਾਡੀ,ਜਗਦੇਵ ਸਿੰਘ ਛੀਨਾ,ਹਰਦੀਪ ਸਿੰਘ ਖਲਚੀਆਂ,ਕੈਪਟਨ ਵਿਜੈ ਸ਼ਰਮਾ,ਮਨਿੰਦਰਪਾਲ ਸਿੰਘ ਪਲਾਸੌਰ,ਡਾ. ਸੰਜੀਵ ਅਰੋੜਾ,ਕੰਵਰ ਜਗਦੀਪ ਸਿੰਘ, ਹਰਸ਼ਰਨ ਸਿੰਘ,ਤਰਸੇਮ ਪਾਲ, ਸੁਖਦੇਵ ਸਿੰਘ,ਪਰਮਜੀਤ ਸਿੰਘ, ਸਵਰਨ ਸਿੰਘ,ਹਰਭਜਨ ਸਿੰਘ, ਸੁਰਿੰਦਰ ਸਿੰਘ,ਦੀਵਾਨ ਸਿੰਘ, ਸੰਤੋਖ ਸਿੰਘ,ਸੁਰਿੰਦਰ ਪਾਲ ਸਿੰਘ, ਕਾਮਰੇਡ ਲਖਬੀਰ ਸਿੰਘ ਆਦਿ ਵੀ ਉਚੇਚੇ ਤੌਰ ਤੇ ਮੌਜੂਦ ਸਨ।

 

NO COMMENTS

LEAVE A REPLY