ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਸਕੂਲ ਵਿੱਚ ਸਬਮਰਸੀਬਲ ਪੰਪ ਲਗਾਇਆ

0
11

 

ਬੁਢਲਾਡਾ, 8 ਅਪ੍ਰੈਲ (ਦਵਿੰਦਰ ਸਿੰਘ ਕੋਹਲੀ): ਸ਼ਹਿਰ ਦੀ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਵੱਲੋਂ ਸ਼ਹਿਰ ਦੀ ਬਾਜ਼ੀਗਰ ਬਸਤੀ ਸਕੂਲ ਵਿੱਚ ਜਿਥੇ ਬੱਚਿਆਂ ਨੂੰ ਕੋਟੀਆਂ ਬੂਟ ਜੁਰਾਬਾਂ ਵੰਡੀਆਂ ਗਈਆਂ ਉੱਥੇ ਹੀ ਸਕੂਲ ਵਿੱਚ ਪਾਣੀ ਦੀ ਸਮੱਸਿਆ ਨੂੰ ਦੇਖਦੇ ਹੋਏ ਸਟਾਫ਼ ਦੇ ਸਹਿਯੋਗ ਨਾਲ ਸਬਮਰਸੀਬਲ ਪੰਪ ਲਗਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਮਾਸਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਸਕੂਲ ਵਿੱਚ ਪਾਣੀ ਦਾ ਕੋਈ ਇੰਤਜ਼ਾਮ ਨਹੀਂ ਸੀ। ਇਸ ਲਈ ਸਟਾਫ਼ ਵੱਲੋਂ ਸਮਸਿਆ ਦਾ ਹੱਲ ਕਰਨ ਲਈ ਬੇਨਤੀ ਕੀਤੀ ਗਈ। ਉਹਨਾਂ ਦੱਸਿਆ ਕਿ ਸੰਸਥਾ ਜਿਥੇ ਹਰ ਮਹਿਨੇ 200 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ, ਬੱਚੀਆਂ ਦੇ ਵਿਆਹ, ਮਕਾਨਾਂ ਦੀ ਮੁਰੰਮਤ, ਸਕੂਲ਼ਾਂ ਵਿਚ ਵਰਦੀਆਂ, ਬੂਟ , ਜੁਰਾਬਾਂ, ਕੋਟੀਆਂ, ਸਟੇਸ਼ਨਰੀ ਦੇਣ ਆਦਿ ਸਮਾਜ ਸੇਵਾ ਕੰਮ ਕੀਤੇ ਜਾ ਰਹੇ ਹਨ। ਇਸ ਮੌਕੇ ਸਕੂਲ ਸਕੂਲ ਸਟਾਫ ਤੇ ਇਲਾਵਾ ਕੁਲਦੀਪ ਸਿੰਘ ਅਨੇਜਾ, ਕੁਲਵਿੰਦਰ ਸਿੰਘ ਈ ਓ, ਬਲਬੀਰ ਸਿੰਘ ਕੈਂਥ, ਡਾਕਟਰ ਬਲਦੇਵ ਕੱਕੜ, ਗੁਰਤੇਜ ਸਿੰਘ ਕੈਂਥ, ਚਰਨਜੀਤ ਸਿੰਘ ਝਲਬੂਟੀ, ਨੱਥਾ ਸਿੰਘ ਆਦਿ ਹਾਜ਼ਰ ਸਨ।

 

NO COMMENTS

LEAVE A REPLY