ਅੰਮ੍ਰਿਤਸਰ,23 ਮਾਰਚ (ਪਵਿੱਤਰ ਜੋਤ)- ਮਹਾਂਮਾਈ ਦੇ ਪਵਿੱਤਰ ਨਵਰਾਤਰਿਆਂ ਦੇ ਸਬੰਧ ਵਿੱਚ ਗੜ੍ਹਵਾਲ ਯੂਵਾ ਭਰਾਤਰੀ ਮੰਡਲ (ਰਜਿ) ਵਲੋਂ ਉੜੀਸਾ ਮੰਦਿਰ, ਨਜ਼ਦੀਕ ਸਾਂਈ ਬਿਲਡਿੰਗ ਮਟੀਰੀਅਲ, 88 ਫੁੱਟ ਰੋਡ,ਮਜੀਠਾ ਰੋਡ ਅੰਮ੍ਰਿਤਸਰ ਵਿਖੇ ਧਾਰਮਿਕ ਪ੍ਰੋਗਰਾਮ ਆਯੋਜਨ ਕੀਤੇ ਜਾ ਰਹੇ ਹਨ। ਜਿਸ ਦੌਰਾਨ ਮੰਗਲਦੀਪ ਪੂਜਾ,ਨਵਰਾਤਰੇ ਪੂਜਾ,ਪੰਚਮੀ ਪੂਜਾ ਸਾਹਿਤ ਮਹਾਮਾਈ ਦੀ ਪੂਜਾ ਅਰਚਨਾ ਕਰਦੇ ਹੋਏ ਕੀਰਤਨ ਕਰਦਿਆਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾ ਰਹੀ ਹੈ। ਮੰਡਲ ਦੇ ਪ੍ਰਧਾਨ ਮੇਲ ਸਿੰਘ ਅਸਵਾਲ,ਭਾਰਤ ਭੂਸ਼ਨ ਰਤੂੜੀ,ਗਰੀਸ਼ ਕੋਠਾਰੀ,ਪੁਸਕਰ ਸਿੰਘ ਬਰਤਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਹਾਂਮਾਈ ਦੀ ਪਵਿੱਤਰ ਡੋਲੀ ਨੂੰ ਘਰ ਘਰ ਬੁਲਾ ਕੇ ਦਰਸ਼ਨ ਕਰਦਿਆਂ ਭਗਤਾਂ ਵਲੋਂ ਮਨੋਕਾਮਨਾਵਾਂ ਪੂਰੀਆਂ ਕਰਨ ਦੀ ਅਰਦਾਸ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 29 ਮਾਰਚ ਨੂੰ ਦੁਰਗਾ ਅਸ਼ਟਮੀ ਮਹਾਂਯੱਗ,30 ਮਾਰਚ ਨੂੰ ਰਾਮ ਨਵਮੀ ਪ੍ਰੋਗਰਾਮ ਦੇ ਨਾਲ ਉਤਰਾਖੰਡ ਸੰਸਕ੍ਰਿਤੀ ਦੇ ਮੁਤਾਬਿਕ ਗੜ੍ਹਵਾਲੀ ਡੋਲ ਡਮਾਉ ਦੇ ਨਾਲ ਮਾਂ ਭਗਵਤੀ ਨੰਦਾ ਦੇਵੀ ਦਾ ਡੋਲੀ ਪੂਜਨ ਕੀਤਾ ਜਾਵੇਗਾ। ਗੜਵਾਲੀ ਰੀਤੀ ਰਿਵਾਜ ਦੇ ਮੁਤਾਬਿਕ 30 ਮਾਰਚ ਨੂੰ ਮਹਾਮਾਈ ਦਾ ਪਵਿੱਤਰ ਜਾਗਰਣ,ਹਰਿਆਲੀ ਅਤੇ ਲੰਗਰ ਭੰਡਾਰਾ ਵੀ ਲਗਾਇਆ ਜਾਵੇਗਾ। ਪੰਡਿਤ ਲਕਸ਼ਮਣ ਉਨਿਆਲ,ਪੰਡਿਤ ਗੌਰਵ ਕ੍ਰਿਸ਼ਨ ਉਨਿਆਲ ਨੇ ਭਗਤਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਨੌਂ ਦਿਨ ਨਵਰਾਤਰੇ ਮਾਂ ਭਗਵਤੀ ਦੇ ਦਰਬਾਰ ਵਿੱਚ ਹਾਜ਼ਰੀਆਂ ਭਰਦੇ ਹੋਏ ਆਪਣਾ ਜੀਵਨ ਸਫਲ ਕਰਨ। ਇਸ ਮੌਕੇ ਤੇ ਲਕਸ਼ਮਣ ਉਨਿਆਲ, ਸੋਭਨ ਸਿੰਘ ਰੋਠਾਲ,ਰਣਬੀਰ ਰਿਵਤ,ਭਰਤ ਪੁੰਧੀਰ, ਜਗਦੀਸ਼ ਰਾਵਤ,ਗਿਆਨ ਨੰਦ ਨੋਡੀਆਲ,ਬਖਤਾਵਰ ਰਾਣਾ,ਗੁਲਾਬ ਸਿੰਘ ਰਾਣਾ,ਉਤਮ ਰਾਵਤ,ਗਣੇਸ਼ ਰਾਣਾ,ਪ੍ਤਾਪ ਡੋਬਲੀਆਲ ਸਮੇਤ ਹੋਰ ਕਈ ਭਗਤ ਮੌਜੂਦ ਸਨ।