ਪੰਜਾਬਵਾਸੀ ਪੰਜਾਬ ਵਿੱਚ ਚਾਹੁੰਦੇ ਹਨ ਭਾਜਪਾ ਦਾ ਰਾਜ-ਸ਼ਵੇਤ ਮਲਿਕ

0
7

ਵਾਰਡ ਨੰ:15 ਦੇ ਇੰਚਾਰਜ ਲਵਦੀਪ ਵੜੈਚ ਦੀ ਦੇਖ-ਰੇਖ ਵਿੱਚ ਦੇਖਿਆ ਮਨ ਕੀ ਬਾਤ ਪ੍ਰੋਗਰਾਮ
_____________

ਅੰਮ੍ਰਿਤਸਰ 29 ਜਨਵਰੀ ( ਪਵਿੱਤਰ ਜੋਤ)- ਹਿੰਦੋਸਤਾਨ ਦੀ ਤਰੱਕੀ ਖ਼ੁਸ਼ਹਾਲੀ ਸੁਰੱਖਿਆ ਅਤੇ ਵਿਕਾਸ ਨੂੰ ਲੈ ਕੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਮਨ ਦੀ ਬਾਤ ਪ੍ਰੋਗਰਾਮ ਦੇਖਣ ਅਤੇ ਚਾਹ ਤੇ ਚਰਚਾ ਨੂੰ ਲੈ ਕੇ ਵਾਰਡ ਨੰ:15 ਦੇ ਇਲਾਕੇ ਗ੍ਰੀਨ ਫੀਲਡ,ਮਜੀਠਾ ਰੋਡ ਵਿਖੇ ਪ੍ਰਭਾਵਸ਼ਾਲੀ ਬੈਠਕ ਆਯੋਜਿਤ ਕੀਤੀ ਗਈ। ਵਾਰਡ ਦੇ ਇੰਚਾਰਜ ਲਵਲੀਨ ਵੜੈਚ ਦੀ ਦੇਖ-ਰੇਖ ਵਿੱਚ ਆਯੋਜਿਤ ਬੈਠਕ ਦੇ ਦੌਰਾਨ ਸਾਬਕਾ ਸਾਂਸਦ ਸ਼ਵੇਤ ਮਲਿਕ ਉਚੇਚੇ ਤੌਰ ਤੇ ਹਾਜ਼ਰ ਹੋਏ। ਮੋਦੀ ਸਰਕਾਰ ਵੱਲੋਂ ਪੰਜਾਬ ਅਤੇ ਪੰਜਾਬ ਵਾਸੀਆਂ ਦੇ ਪੱਖ ਵਿੱਚ ਕੀਤੇ ਜਾ ਰਹੇ ਕੰਮਾਂ ਤੇ ਚਰਚਾ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ,ਕਾਂਗਰਸ ਅਤੇ ਅਕਾਲੀ ਦਲ (ਬ) ਦੀਆਂ ਨੀਤੀਆਂ ਤੋਂ ਬੇਹੱਦ ਦੁਖੀ ਅਤੇ ਪ੍ਰੇਸ਼ਾਨ ਹਨ। ਪੰਜਾਬਵਾਸੀ ਪੰਜਾਬ ਦੇ ਵਿੱਚ ਭਾਜਪਾ ਦਾ ਰਾਜ ਲਿਆਉਣ ਲਈ ਚਾਹਵਾਨ ਹਨ। ਜਿਸ ਦੇ ਚੱਲਦਿਆਂ ਆਉਣ ਵਾਲੀਆਂ ਨਗਰ ਨਿਗਮ ਅਤੇ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੇ ਉਮੀਦਵਾਰ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ। ਅੰਮ੍ਰਿਤਸਰ ਦੇ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਇਸ ਵਾਰੀ ਗੁਰੂ ਨਗਰੀ ਵਿੱਚ ਭਾਜਪਾ ਦਾ ਮੇਅਰ ਹੀ ਬਣੇਗਾ। ਇਸ ਮੌਕੇ ਤੇ ਅਰਵਿੰਦਰ ਵੜੈਚ,ਡਾ.ਜਗਦੀਸ਼ ਗੋਸਵਾਮੀ,ਦਵਿੰਦਰ ਕੋਤਵਾਲ,ਸੁਰਿੰਦਰ ਮਹਾਜਨ,ਵਿਨੋਦ ਤ੍ਰੇਹਨ,ਕੇ.ਐਸ ਕਾਲੀਆ, ਅਵਤਾਰ ਸਿੰਘ,ਗੁਲਸ਼ਨ ਸ਼ਰਮਾ,ਸੁਰਜੀਤ ਸਿੰਘ,ਸੰਦੀਪ ਸਿੰਘ,ਰਵਿੰਦਰ ਗੁਪਤਾ, ਅਯੁੱਧਿਆ ਪ੍ਰਸਾਦ,ਅਸ਼ੋਕ ਗੁਪਤਾ,ਰਜਿੰਦਰ ਸਿੰਘ ਰਾਵਤ, ਵਿਨੇ ਕੁਮਾਰ,ਅਮਰੀਕ ਸਿੰਘ, ਪਵਿੱਤਰਜੋਤ,ਹਰਮਨਪ੍ਰੀਤ, ਰਮੇਸ਼ ਚੋਪੜਾ,ਮੇਜਰ ਸਿੰਘ, ਪ੍ਰਮੋਦ ਸਹਿਗਲ,ਜਸਪਾਲ ਸਿੰਘ,ਸੰਦੀਪ ਸ਼ਰਮਾ,ਗੰਭੀਰ ਸਿੰਘ ਤੜਿਆਲ,ਅਮਨਦੀਪ ਸਿੰਘ ਸਮੇਤ ਕਈ ਵਾਰਡਵਾਸੀ ਮੌਜੂਦ ਸਨ।

NO COMMENTS

LEAVE A REPLY