ਏਕਨੂਰ ਸੇਵਾ ਟਰੱਸਟ ਨੇ ਕੰਬਦੇ ਸਰੀਰਾਂ ਨੂੰ ਰਾਹਤ ਦੇਣ ਦੇ ਉਦੇਸ਼ ਨਾਲ ਕੰਬਲ ਤੇ ਟੋਪੀਆਂ ਭੇਟ ਕੀਤੀਆਂ

0
15

ਸਮਾਜਿਕ ਕੰਮਾਂ ਲਈ ਵੱਧ-ਚੜ੍ਹ ਕੇ ਅੱਗੇ ਆਉਣ ਲੋਕ-ਡਾ. ਨਰਿੰਦਰ ਚਾਵਲਾ
ਅੰਮ੍ਰਿਤਸਰ,21 ਜਨਵਰੀ ( ਪਵਿੱਤਰ ਜੋਤ)- ਸਰਦੀ ਵਿੱਚ ਠਰ ਠਰਾਂਉਦੇ ਸਰੀਰਾਂ ਨੂੰ ਕੁਝ ਰਾਹਤ ਪਹੁੰਚਾਉਣ ਲਈ ਹਰ ਕਿਸੇ ਨੂੰ ਖ਼ਾਸ ਉਪਰਾਲੇ ਕਰਨੇ ਚਾਹੀਦੇ ਹਨ। ਜ਼ਰੂਰਤਮੰਦ ਪਰਿਵਾਰਾਂ ਨਾਲ ਸਬੰਧਤ ਲੋਕਾਂ ਦੀ ਸਹਾਇਤਾ ਕਰਦਿਆਂ ਨਵੇਂ ਜਾਂ ਘਰਾਂ ਵਿੱਚ ਪਏ ਪੁਰਾਣੇ ਕੱਪੜਿਆਂ ਨੂੰ ਭੇਂਟ ਕਰਨ ਲਈ ਸਮਾਜ ਸੇਵੀ ਸੰਸਥਾਵਾਂ ਨੂੰ ਵੱਧ-ਚੜ੍ਹ ਕੇ ਸਹਿਯੋਗ ਦੇਣਾ ਚਾਹੀਦਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਰਾਸ਼ਟਰੀ ਨੌਜਵਾਨ ਸੋਸ਼ਲ ਐਂਡ ਸਪੋਟਸ ਸੁਸਾਇਟੀ ਦੇ ਧਾਰਮਿਕ ਯੂਨਿਟ ਤੇ ਏਕਨੂਰ ਸੇਵਾ ਟਰੱਸਟ ਦੇ ਚੇਅਰਮੈਨ ਡਾ.ਨਰਿੰਦਰ ਚਾਵਲਾ,ਪ੍ਰਧਾਨ ਅਰਵਿੰਦਰ ਵੜੈਚ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ। ਉਹਨਾਂ ਵੱਲੋਂ ਸ਼ਿਵਾਲਾ ਰੋਡ,ਕੰਪਨੀ ਬਾਗ਼ ਦੇ ਅੰਦਰ ਅਤੇ ਬਾਹਰ,ਭੰਡਾਰੀ ਪੁਲ,ਦੁਰਗਿਆਨਾ ਮੰਦਰ ਦੇ ਕਰੀਬ,ਇੰਦਰਾ ਕਾਲੋਨੀ,ਸ਼ੇਰੇ ਪੰਜਾਬ ਰੈਵਨਿਊ,ਮਜੀਠਾ ਰੋਡ ਵਿਖੇ ਜਰੂਰਤਮੰਦ ਲੋਕਾਂ ਨੂੰ ਗਰਮ ਕੰਬਲ,ਟੋਪੀਆਂ ਅਤੇ ਖਾਣ ਪੀਣ ਦੀਆਂ ਵਸਤੂਆਂ ਦਾ ਸਾਮਾਨ ਭੇਟ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਜ਼ਰੂਰਤਮੰਦ ਪਰਿਵਾਰਾਂ ਨੂੰ ਸਰਦੀਆਂ ਦੇ ਬਚਾਅ ਨੂੰ ਲੈ ਕੇ ਸਹਾਇਤਾ ਕਰਨਾ ਪੁੰਨ ਦਾ ਕੰਮ ਹੈ। ਇਸ ਸਹਾਇਤਾ ਦੇ ਦੋਰਾਂਨ ਕਿਸੇ ਵਾਹ-ਵਾਹ ਲੈਣ ਦੀ ਇੱਛਾ ਨਹੀਂ ਹੁੰਦੀ ਬਲਕਿ ਇਹਨਾਂ ਕੰਮਾਂ ਨੂੰ ਲੈ ਕੇ ਦੂਸਰੇ ਨੂੰ ਪ੍ਰੇਰਿਤ ਕਰਨ ਦੀ ਜ਼ਰੂਰਤ ਹੁੰਦੀ ਹੈ। ਸਾਨੂੰ ਸਾਰਿਆਂ ਨੂੰ ਆਪਣੀ ਕਮਾਈ ਦੇ ਵਿੱਚੋਂ ਕੁਝ ਨਾ ਕੁਝ ਹਿੱਸਾ ਨਿਕਾਲ ਕੇ ਸਮਾਜ ਸੇਵੀ ਕੰਮਾਂ ਦੇ ਵਿੱਚ ਜ਼ਰੂਰ ਲਗਾਉਣਾ ਚਾਹੀਦਾ ਹੈ। ਸਮਾਜ ਨੂੰ ਸਹੀ ਦਿਸ਼ਾ ਦੇਣ ਅਤੇ ਭਟਕ ਰਹੇ ਨੌਜਵਾਨਾਂ ਨੂੰ ਸਹੀ ਰਾਹ ਦਿਖਾਉਣ ਲਈ ਸਮਾਜ ਸੇਵੀ ਸੰਸਥਾਵਾਂ ਆਪਣਾ ਅਹਿਮ ਯੋਗਦਾਨ ਅਦਾ ਕਰ ਸਕਦੀ ਹੈ। ਇਸ ਮੌਕੇ ਤੇ ਦਲਜੀਤ ਸ਼ਰਮਾ, ਰਾਜਿੰਦਰ ਸ਼ਰਮਾ,ਡਾ.ਰਿਤੇਸ਼ ਸ਼ਰਮਾ,ਵਾਰਡ ਨੰਬਰ 13 ਤੋਂ ਇੰਚਾਰਜ ਲਵਲੀਨ ਵੜੈਚ,ਪਵਿੱਤਰਜੋਤ, ਰਜਿੰਦਰ ਸਿੰਘ ਰਾਵਤ, ਜਤਿੰਦਰ ਅਰੋੜਾ ਸਮੇਤ ਸੰਸਥਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਵੀ ਵਿਸ਼ੇਸ ਤੇ ਸਹਿਯੋਗ ਦਿੱਤਾ ਗਿਆ।

NO COMMENTS

LEAVE A REPLY