ਪਿੰਡ ਹੀਰੋਂ ਕਲਾਂ ਦੀ ਵਸਨੀਕ ਜਸਪ੍ਰੀਤ ਕੌਰ ਦੀ ਰਿਲਾਇੰਸ ਐਸ.ਐਮ.ਐਸ.ਐਲ. ਲਿਮਟਡ ਵਿਖੇ ਹੋਈ ਚੋਣ

0
45

ਬੁਢਲਾਡਾ, 3 ਜਨਵਰੀ  (ਦਵਿੰਦਰ ਸਿੰਘ ਕੋਹਲੀ)-ਪਿੰਡ ਹੀਰੋਂ ਕਲਾਂ ਦੀ ਵਸਨੀਕ ਜਸਪ੍ਰੀਤ ਕੌਰ ਨੇ ਰਿਲਾਇੰਸ ਐਸ.ਐਮ.ਐਸ.ਐਲ. ਲਿਮਟਡ ਵਿਖੇ ਬਤੌਰ ਸਟੋਰਕੀਪਰ ਵਜ਼ੋਂ ਨੌਕਰੀ ਮਿਲਣ ’ਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦਾ ਧੰਨਵਾਦ ਕੀਤਾ, ਜਿਸ ਦੀ ਬਦੌਲਤ ਉਸਨੂੰ ਇਕ ਚੰਗੇ ਅਦਾਰੇ ’ਚ ਨੌਕਰੀ ਕਰਨ ਦਾ ਮੌਕਾ ਮਿਲਿਆ ਹੈ। ਜਸਪ੍ਰੀਤ ਕੌਰ ਨੇ ਦੱਸਿਆ ਕਿ ਉਸਨੂੰ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਿਹਨਤਾਨਾ ਮਿਲ ਰਿਹਾ ਹੈ ਅਤੇ ਇਸ ਨੌਕਰੀ ਤੋ ਪੂਰੀ ਤਰ੍ਹਾਂ ਸੰਤੁਸ਼ਟ ਹੈ ਅਤੇ ਘਰ ਦਾ ਗੁਜ਼ਾਰਾ ਵੀ ਚੰਗਾ ਚੱਲ ਰਿਹਾ ਹੈ।
ਜਸਪ੍ਰੀਤ ਕੌਰ ਨੇ ਦੱਸਿਆ ਕਿ ਉਸਦੇ ਪਿਤਾ ਅੱਧਾ ਕਿੱਲਾ ਜ਼ਮੀਨ ਵਿਚ ਹੀ ਖੇਤੀ ਕਰਦੇ ਹਨ। ਬੀ.ਏ ਕਰਨ ਤੋਂ ਬਾਅਦ ਆਪਣੇ ਮਾਪਿਆ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਕਰਨ ਲਈ ਰੋਜ਼ਗਾਰ ਦੀ ਭਾਲ ’ਚ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਮਾਨਸਾ ਨਾਲ ਸੰਪਰਕ ਬਣਾਇਆ ਸੀ। ਜਸਪ੍ਰੀਤ ਕੌਰ ਨੇ ਦੱਸਿਆ ਕਿ ਰੋਜ਼ਗਾਰ ਬਿਊਰੋ ਮਾਨਸਾ ਵਿਖੇ ਰਜਿਸਟਰ੍ਰੇਸ਼ਨ ਕਰਵਾ ਕੇ ਬਿਊਰੋ ਵੱਲੋਂ ਮਿਲਣ ਵਾਲੀਆਂ ਸੁਵਿਧਾਵਾਂ ਦਾ ਲਾਹਾ ਲੈਂਦਿਆਂ ਰੋਜ਼ਗਾਰ ਦੇ ਸਮਰੱਥ ਬਣੀ ਹਾਂ।
ਜਸਪ੍ਰੀਤ ਕੌਰ ਨੇ ਹੋਰਨਾ ਬੇਰਜ਼ਗਾਰ ਪ੍ਰਾਰਥੀਆਂ ਨੂੰ ਅਪੀਲ ਕੀਤੀ ਕਿ ਵੱਖ ਵੱਖ ਵਿਭਾਗਾਂ, ਅਦਾਰਿਆਂ, ਇੰਡਸਰਟਰੀਆਂ, ਕੰਪਨੀਆਂ ਆਦਿ ਵਿਚ ਨੌਕਰੀਆਂ ਦੀ ਸੂਚਨਾ ਸਬੰਧੀ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਰਜਿਸਟਰੇਸ਼ਨ ਕਰਵਾਉਣ। ਉਸਨੇ ਨੇ ਦੱਸਿਆ ਕਿ ਰਜਿਸਟ੍ਰੇਸ਼ਨ ਕਰਵਾਉਣ ਉਪਰੰਤ ਰੋਜ਼ਗਾਰ ਬਿਊਰੋ ਵਿਖੇ ਰੋਜ਼ਾਨਾ ਦੇ ਆਧਾਰ ’ਤੇ ਲਗਾਏ ਜਾਂਦੇ ਪਲੇਸਮੈਂਟ ਕੈਂਪਾਂ ਦੀ ਜਾਣਕਾਰੀ ਉਸ ਨੂੰ ਪ੍ਰਾਪਤ ਹੋਣ ਲੱਗੀ ਸੀ।
ਜਸਪ੍ਰੀਤ ਕੌਰ ਨੇ ਕਿਹਾ ਕਿ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਬੇਰੁਜ਼ਗਾਰ ਪ੍ਰਾਰਥੀਆਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਪੰਜਾਬ ਸਰਕਾਰ ਦਾ ਅਹਿਮ ਉਪਰਾਲਾ ਹੈ, ਜਿਸ ਨਾਲ ਬੇਰੁਜ਼ਗਾਰ ਪ੍ਰਾਰਥੀਆਂ ਨੂੰ ਰੋਜ਼ਗਾਰ ਦੀ ਪ੍ਰਾਪਤੀ ਲਈ ਇਕ ਚੰਗਾ ਪਲੇਟਫਾਰਮ ਮਿਲ ਰਿਹਾ ਹੈ।

NO COMMENTS

LEAVE A REPLY