ਪ੍ਰਿੰ.ਪਰਮਬੀਰ ਸਿੰਘ ਮੱਤੇਵਾਲ ਨੇ ਮਾਸਿਕ ਬੱਸ ਯਾਤਰਾ ਕੀਤੀ ਰਵਾਨਾ
ਅੰਮ੍ਰਿਤਸਰ,26 ਦਸੰਬਰ (ਪਵਿੱਤਰ ਜੋਤ)- ਰਾਸ਼ਟਰੀ ਨੌਜਵਾਨ ਸੋਸ਼ਲ ਐਂਡ ਸਪੋਰਟਸ ਸੁਸਾਇਟੀ ਦੇ ਧਾਰਮਿਕ ਯੂਨਿਟ ਦੇ ਏਕਨੂਰ ਸੇਵਾ ਟਰੱਸਟ ਵੱਲੋਂ ਮਾਸਿਕ ਬੱਸ ਯਾਤਰਾ ਦੇ ਤਹਿਤ ਭਗਤਾਂ ਨੂੰ ਮੰਦਿਰ ਮਾਤਾ ਚਿੰਤਪੂਰਨੀ (ਹਿਮਾਚਲ ਪ੍ਰਦੇਸ਼) ਅਤੇ ਮੰਦਿਰ ਸ਼ਿਵ ਬਾੜੀ ਦੇ ਦਰਸ਼ਨ ਕਰਵਾਏ ਗਏ। ਮਹਾਂਮਾਈ ਦੇ ਜੈਕਾਰਿਆਂ ਦੀ ਗੂੰਜ ਵਿੱਚ ਯਾਤਰਾ ਨੂੰ ਮਜੀਠਾ ਰੋਡ ਤੋਂ ਮਾਈ ਭਾਗੋ ਪਾਲੀਟੈਕਨੀਕਲ ਕਾਲਿਜ ਦੇ ਪ੍ਰਿੰ.ਪਰਮਜੀਤ ਸਿੰਘ ਮੱਤੇਵਾਲ ਵੱਲੋਂ ਰਵਾਨਾ ਕੀਤਾ ਗਿਆ। ਮੱਤੇਵਾਲ ਨੇ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਹਰ ਮਹੀਨੇ ਸੰਗਤਾਂ ਨੂੰ ਮੰਦਿਰਾਂ, ਗੁਰਦੁਆਰਿਆਂ ਅਤੇ ਹੋਰ ਧਾਰਮਿਕ ਸੰਸਥਾਵਾਂ ਦੇ ਦਰਸ਼ਨ ਕਰਵਾਉਣਾ ਜਿੱਥੇ ਪੁੰਨ ਦਾ ਕੰਮ ਹੈ ਉੱਥੇ ਪਰਮਾਤਮਾ ਦਾ ਆਸ਼ੀਰਵਾਦ ਵੀ ਮਿਲਦਾ ਹੈ। ਉਨ੍ਹਾਂ ਨੇ ਕਿਹਾ ਕਿ ਅਜੋਕੇ ਸਮੇਂ ਦੇ ਦੌਰਾਨ ਹਰ ਇੰਸਾਨ ਪੈਸੇ ਦੀ ਦੌੜ ਵਿਚ ਲੱਗਾ ਹੋਇਆ ਹੈ। ਪਰ ਸਮਾਜ ਸੇਵੀ ਕੰਮਾਂ ਲਈ ਸਮਾਂ ਅਤੇ ਪੈਸਾ ਨਿਕਾਲਣਾ ਸਰਾਹੁਣਯੋਗ ਕਦਮ ਹਨ। ਇਹ ਕੰਮ ਕਰਨ ਦੇ ਨਾਲ ਸਾਡੀ ਆਉਣ ਵਾਲੀ ਪੀੜ੍ਹੀ ਵੀ ਪੰਜਾਬ,ਪੰਜਾਬੀ, ਪੰਜਾਬੀਅਤ,ਗੁਰੂਆਂ,ਸੰਤਾਂ ਮਹਾਂਪੁਰਸ਼ਾਂ ਦੀ ਜੀਵਨੀ ਨੂੰ ਲੈ ਕੇ ਜਾਗਰੂਕ ਹੁੰਦੀ ਹੈ। ਬਿਨਾਂ ਕਿਸੇ ਜਾਤ-ਪਾਤ ਦਾ ਭੇਦ-ਭਾਵ ਅਤੇ ਊਚ-ਨੀਚ ਨੂੰ ਲੈ ਕੇ ਅਜਿਹੀਆਂ ਯਾਤਰਾ ਕਰਾਉਂਣ ਦੇ ਨਾਲ ਆਪਸੀ ਭਾਈਚਾਰਾ ਵੀ ਮਜ਼ਬੂਤ ਹੁੰਦਾ ਹੈ। ਸੰਸਥਾ ਦੇ ਪ੍ਰਮੁੱਖ ਅਰਵਿੰਦਰ ਵੜੈਚ ਵੱਲੋਂ ਮਹਿਮਾਨਾਂ ਦਾ ਸੁਆਗਤ ਕਰਦੇ ਹੋਏ ਸਨਮਾਨਿਤ ਵੀ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਸੰਸਥਾ ਦੇ ਟੀਮ ਸਾਥੀਆਂ ਦੇ ਸਹਿਯੋਗ ਦੇ ਨਾਲ ਧਾਰਮਿਕ ਸਥਾਨ ਦੀ ਯਾਤਰਾ ਅਤੇ ਸਮਾਜ ਨੂੰ ਸਮਰਪਿਤ ਸੇਵਾਵਾਂ ਲਗਾਤਾਰ ਜਾਰੀ ਰੱਖੀਆਂ ਜਾਣਗੀਆਂ।
ਯਾਤਰਾ ਦੇ ਦੌਰਾਨ ਪ੍ਰਸਿੱਧ ਸੂਫੀ ਅਤੇ ਜਾਗਰਣ ਗਾਇਕ ਸ਼ੈਲੀ ਸਿੰਘ,ਅਸ਼ਵਨੀ ਸ਼ਰਮਾ, ਰਿੰਕੂ ਸ਼ਰਮਾ,ਆਸ਼ੂ,ਆਰ.ਕੇ ਸੋਨੀ,ਨੰਦਨੀ ਵੱਲੋਂ ਮਹਾਂਮਾਈ ਦੀ ਮਹਿਮਾ ਦਾ ਗੁਣਗਾਨ ਕਰਦੇ ਹੋਏ ਭਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਤੇ ਲਵਲੀਨ ਵੜੈਚ,ਅਸ਼ਵਨੀ ਮੰਗਹੋਤਰਾ,ਅਮਰੀਕ ਸਿੰਘ, ਸਾਹਿਲ ਦੱਤਾ,ਮੇਜਰ ਸਿੰਘ, ਅਰਜੁਨ ਮਦਾਨ,ਰਾਜੂ,ਦੀਪਕ ਮੰਨਣ,ਸੰਨੀ ਸ਼ਰਮਾ,ਅਮਿਤਾ ਸ਼ਰਮਾ,ਰੇਖਾ,ਸ਼ੈਲੀ ਸ਼ਰਮਾ, ਆਕਾਸ਼ਮੀਤ,ਪਵਿੱਤਰਜੋਤ ਵੜੈਚ,ਸੁਦਰਸ਼ਨ ਸ਼ਰਮਾ,ਵਿਨੈ, ਰਾਜੇਸ਼ ਸਿੰਘ ਜੌੜਾ,ਜਤਿੰਦਰ ਅਰੋੜਾ,ਰਾਜਿੰਦਰ ਸ਼ਰਮਾ, ਰਮੇਸ਼ ਚੋਪੜਾ,ਦਲਜੀਤ ਸ਼ਰਮਾ ਰਾਹੁਲ ਸ਼ਰਮਾ,ਡਾ.ਨਰਿੰਦਰ ਕੁਮਾਰ ਚਾਵਲਾ,ਹਰਮਿੰਦਰ ਸਿੰਘ ਉਪੱਲ,ਧੀਰਜ ਮਲਹੋਤਰਾ,ਰਾਮ ਸਿੰਘ ਪੰਵਾਰ, ਵਿਕਾਸ ਭਾਸਕਰ,ਜਤਿਨ ਕੁਮਾਰ ਨੰਨੂ,ਦੀਪਕ ਸਭਰਵਾਲ,ਓਮ ਪ੍ਰਕਾਸ਼ ਰਜਿੰਦਰ ਚੋਹਾਨ ਵੀ ਮੌਜੂਦ ਸਨ।