ਕ੍ਰਿਸਮਿਸ ਦੀਆਂ ਤਿਆਰੀਆਂ ਪੂਰੇ ਜੇਰਾਂ ਸ਼ੋਰਾਂ ਨਾਲ ਸੁਰੂ

0
17

ਅੰਮ੍ਰਿਤਸਰ 22 ਦਸੰਬਰ (ਪਵਿੱਤਰ ਜੋਤ) : ਰਾਯਨ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਵਿਖੇ ਅੱਜ ਕ੍ਰਿਸਮਿਸ ਦੀਆਂ ਤਿਆਰੀਆਂ ਪੂਰੇ ਜੇਰਾਂ ਸ਼ੋਰਾਂ ਨਾਲ ਸੁਰੂ ਹੋ ਗਈਆਂ ਹਨ ਜਿਸ ਦੀ ਪ੍ਰਧਾਨਗੀ ਚੇਅਰਮੈਨ ਸਰ ਡਾ.ਏ.ਐਫ ਪਿੰਟੋ ਅਤੇ ਡਾਇਰੈਕਟਰ ਮੈਡਮ ਡਾ.-ਗ੍ਰੇਸ ਪਿੰਟੋ ਨੇ ਕੀਤੀ। ਜਿਸ ਲਈ ਅੱਜ ਇੰਟਰ ਹਾਊਸ ਕੈਰਲ ਸਿੰਗਿੰਗ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਚਾਰੇ ਹਾਊਸਾਂ (ਨਿਊਟਨ, ਆਈਨਸਟਾਈਨ, ਰਮਨ ਅਤੇ ਆਰੀਆਭੱਟ ਹਾਊਸ) ਨੇ ਪ੍ਰਦਰਸ਼ਨ ਕੀਤਾ। ਚਾਰੇ ਹਾਊਸਾਂ ਦੇ ਵਿਦਿਆਰਥੀਆਂ ਨੇ ਰੰਗ-ਬਿਰੰਗੇ ਪਹਿਰਾਵੇ, ਵੱਖ-ਵੱਖ ਸਮਾਨ ਨਾਲ ਸੰਗੀਤ ਦੀਆਂ ਸੁਰੀਲੀਆਂ ਧੁਨਾਂ ‘ਤੇ ਕੈਰੋਲ ਸਿੰਗਿੰਗ ਡਾਂਸ ਪੇਸ਼ ਕੀਤਾ। ਇਸ ਮੁਕਾਬਲੇ ਵਿੱਚ ਆਰੀਆਭੱਟ ਹਾਊਸਸੈਕਿੰਡ ਰਨਰ ਅੱਪ, ਨਿਊਟਨ ਹਾਊਸ ਫਸਟ ਰਨਰ ਅੱਪ ਅਤੇ ਆਈਨਸਟਾਈਨ ਹਾਊਸ ਜੇਤੂ ਰਿਹਾ। ਸਕੂਲ ਦੇ ਸਮੂਹ ਵਿਦਿਆਰਥੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਕੰਚਨ ਮਲਹੋਤਰਾ ਨੇ ਸਾਰਿਆਂ ਨੂੰ ਕ੍ਰਿਸਮਿਸ ਦੀਆਂ ਬਹੁਤ ਬਹੁਤ ਵਧਾਈਆਂ ਦਿੱਤੀਆਂ।

NO COMMENTS

LEAVE A REPLY