ਪਰੀਨਾਜ਼ ਨੇ ਤਾਂਬੇ ਅਤੇ ਚਾਂਦੀ ਦਾ ਤਗਮਾ ਜਿੱਤ ਕੇ ਸਕੂਲ ਦਾ ਨਾਂ ਕੀਤਾ ਰੌਸ਼ਨ

0
84

ਅੰਮ੍ਰਿਤਸਰ 9 ਦਸੰਬਰ (ਰਾਜਿੰਦਰ ਧਾਨਿਕ) : ਰਾਯਨ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਵਿਖੇ ਚੇਅਰਮੈਨ ਸਰ ਡਾ. ਏ.ਐਫ. ਪਿੰਟੋ ਅਤੇ ਡਾਇਰੈਕਟਰ ਮੈਡਮ ਡਾ. ਗ੍ਰੇਸ ਪਿੰਟੋ ਦੀ ਪ੍ਰਧਾਨਗੀ ਹੇਠ ਪਰਿਨਾਜ਼ ਬਾਜਵਾ (ਕਲਾਸ ਸੱਤਵੀਂ ਡੀ) ਨੇ ਸੀ ਬੀ ਐਸ ਈ ਨੌਰਥ ਜ਼ੋਨ – 2 ਰੌਲਰ ਸਕੇਟਿੰਗ ਚੈਂਪੀਅਨਸ਼ਿਪ ਵਿੱਚ ਭਾਗ ਲਿਆ। ਇਹ ਇੰਟਰ ਸਕੂਲ ਸਪੋਰਟਸ ਅਤੇ ਗੇਮ ਮੁਕਾਬਲਾ 2022 ਸੀ ਜੋ 29 ਨਵੰਬਰ ਤੋਂ 1 ਦਸੰਬਰ ਤੱਕ ਸਾਊਥ ਪੁਆਇੰਟ ਪਬਲਿਕ ਸਕੂਲ ਸੋਨੀਪਤ ਹਰਿਆਣਾ ਵਿਖੇ ਆਯੋਜਿਤ ਕੀਤਾ ਗਿਆ ਸੀ। ਇਸ ਟੂਰਨਾਮੈਂਟ ਵਿੱਚ ਪਰੀਨਾਜ਼ ਨੇ 500 ਮੀਟਰ ਕਵਾਡਸ ਵਿੱਚ ਤਾਂਬੇ ਦਾ ਤਗਮਾ ਅਤੇ 1000 ਮੀਟਰ ਕਵਾਡਸ ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ। ਸਕੂਲ ਦੀ ਮੁੱਖ ਅਧਿਆਪਕਾ ਸ੍ਰੀਮਤੀ ਕੰਚਨ ਮਲਹੋਤਰਾ ਨੇ ਪਰਿਨਾਜ਼ ਅਤੇ ਉਸਦੇ ਮਾਪਿਆ ਨੂੰ ਵਧਾਈ ਦਿੱਤੀ ਅਤੇ ਉਹਨਾਂ ਨੂੰ ਸਕਾਰਾਤਮਕ ਸੋਚ ਨਾਲ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ ।

NO COMMENTS

LEAVE A REPLY