ਅੰਮ੍ਰਿਤਸਰ,19 ਨਵੰਬਰ (ਪਵਿੱਤਰ ਜੋਤ)- ਵਿਧਾਨ ਸਭਾ ਉੱਤਰੀ ਅਧੀਨ ਪੈਂਦੀਆਂ ਪੰਚਾਇਤਾਂ ਦੇ ਲੋਕ ਕਈ ਪ੍ਰਕਾਰ ਦੀਆਂ ਮੁਸ਼ਕਿਲਾਂ ਦਾ ਸ਼ਿਕਾਰ ਹੋ ਰਹੇ ਹਨ। ਵੱਖ-ਵੱਖ ਪੰਚਾਇਤਾਂ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਵਾਉਣ ਦੇ ਉਦੇਸ਼ ਨੂੰ ਲੈ ਕੇ ਪੰਚਾਇਤਾਂ ਦਾ ਇੱਕ ਵਫ਼ਦ ਡੀ.ਡੀ.ਪੀ.ਓ ਨੂੰ ਮਿਲਿਆ।
ਆਮ ਆਦਮੀ ਪਾਰਟੀ ਤੋਂ ਪੰਚਾਇਤਾਂ ਦੇ ਕੋਆਰਡੀਨੇਟਰ ਗਗਨਦੀਪ ਸਿੰਘ ਦੀ ਦੇਖ-ਰੇਖ ਵਿੱਚ ਡੀ.ਡੀ.ਪੀ.ਓ ਨੂੰ ਮੁਸ਼ਕਲਾਂ ਸਬੰਧੀ ਇੱਕ ਮੰਗ ਪੱਤਰ ਦਿੱਤਾ ਗਿਆ। ਗਗਨਦੀਪ ਸਿੰਘ ਨੇ ਦੱਸਿਆ ਕਿ ਪੰਚਾਇਤਾਂ ਦੇ ਵਿੱਚ ਰਹਿੰਦੇ ਲੋਕਾਂ ਨੂੰ ਸਹੂਲਤਾਂ ਦੇਣ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਨ੍ਹਾਂ ਨੂੰ ਲੈ ਕੇ ਹਲਕਾ ਵਿਧਾਇਕ ਕੁੰਅਰ ਵਿਜੈਪ੍ਤਾਪ ਸਿੰਘ ਨਾਲ ਵੀ ਛੇਤੀ ਬੈਠਕ ਕੀਤੀ ਜਾਵੇਗੀ। ਉਹਨਾਂ ਨੇ ਦੱਸਿਆ ਕਿ ਡੀ.ਡੀ.ਪੀ.ਓ ਵਲੋਂ ਵੀ ਬੈਠਕ ਦੇ ਦੌਰਾਨ ਮੁਸ਼ਕਲਾਂ ਨੂੰ ਛੇਤੀ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਬੈਠਕ ਦੇ ਦੌਰਾਨ ਪੰਚਾਇਤਾਂ ਦੇ ਕਈ ਮੋਹਤਬਰ ਵਿਅਕਤੀ ਵੀ ਮੌਜੂਦ ਸਨ।