ਡਾ.ਮਿਗਲਾਨੀ ਨੇ ਮਾਸੂਮ ਦੇ ਫੱਟੇ ਫੇਫੜੇ ਦੀ ਰਿਪੇਅਰ ਕਰਕੇ ਪੱਸ ਕੱਢਦਿਆਂ ਮਾਸੂਮ ਨੂੰ ਦਿੱਤੀ ਨਵੀਂ ਜ਼ਿੰਦਗੀ

0
23

2 ਛੇਕ ਕਰਕੇ ਕੀਤੀ ਸਫਲ ਸਰਜਰੀ,ਮਾਤਾ ਪਿਤਾ ਵਿੱਚ ਖੁਸ਼ੀ ਦੀ ਲਹਿਰ
ਅੰਮ੍ਰਿਤਸਰ13 ਨਵੰਬਰ (ਪਵਿੱਤਰ ਜੋਤ)- ਸਵਾ ਸਾਲ ਦੇ ਮਾਸੂਮ ਬੱਚੇ ਦਾ ਫੇਫੜਾ ਫੱਟਣ ਅਤੇ ਉਸ ਵਿੱਚ ਪੱਸ ਭਰ ਜਾਣ ਉਪਰੰਤ ਸਫਲ ਸਰਜਰੀ ਕਰਦਿਆਂ ਬੱਚਿਆਂ ਦੀਆਂ ਬੀਮਾਰੀਆਂ ਦੇ ਮਾਹਿਰ ਡਾ.ਐਚ.ਪੀ.ਐਸ ਮਿਗਲਾਨੀ ਵੱਲੋਂ ਮਾਤਾ ਪਿਤਾ ਦੇ ਚਿਰਾਗ ਨੂੰ ਨਵੀਂ ਜ਼ਿੰਦਗੀ ਦਿੱਤੀ ਗਈ। ਕਰੋਨਿਕ ਐਮਪਾਈ ਈਮਾ ਨਾਮਕ ਬਿਮਾਰੀ ਨਾਲ ਪੀੜਤ ਮਾਸੂਮ ਬੱਚੇ ਦੀ ਛਾਤੀ ਵਿੱਚ ਨਮੋਨੀਆਂ ਹੋਣ ਕਾਰਨ ਉਸਦਾ ਫੇਫੜਾ ਫੱਟ ਗਿਆ ਸੀ ਜਿਸ ਨਾਲ ਸੰਘਣੀ ਪੱਸ ਭਰ ਜਾਣ ਨਾਲ ਬੱਚੇ ਦਾ ਸਾਹ ਲੈਣਾ ਬਹੁਤ ਔਖਾ ਹੋ ਗਿਆ ਸੀ। ਡਾ.ਮਿਗਲਾਨੀ ਨੇ 2 ਛੋਟੇ ਛੇਕ ਕਰ ਕੇ ਸਫਲ ਸਰਜਰੀ ਕੀਤੀ ਅਤੇ ਲਗਾਤਾਰ ਆਕਸੀਜਨ ਤੇ ਰਹਿ ਰਹੇ ਬੱਚੇ ਦੀ 12 ਘੰਟੇ ਅੰਦਰ ਆਕਸੀਜਨ ਵੀ ਉਤਾਰ ਦਿੱਤੀ ਗਈ ਅਤੇ 48 ਘੰਟੇ ਬਾਅਦ ਬੱਚੇ ਨੂੰ ਆਈ.ਸੀ.ਯੂ ਤੋਂ ਕਮਰੇ ਵਿੱਚ ਸਿਫਟ ਕਰ ਦਿੱਤਾ ਗਿਆ ਅਤੇ ਪੰਜ ਦਿਨਾਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।
ਬਟਾਲਾ ਰੋਡ ਨਜ਼ਦੀਕ ਸਿਵਾਲਾ ਗੇਟ ਅੰਮ੍ਰਿਤਸਰ ਦੇ ਕਰੀਬ ਮਿਗਲਾਨੀ ਹਸਪਤਾਲ ਦੇ ਡਾ.ਮਿਗਲਾਨੀ ਨੇ ਜਾਣਕਾਰੀ ਦੌਰਾਨ ਦੱਸਿਆ ਕਿ ਬੱਚੇ ਦੇ ਮਾਤਾ-ਪਿਤਾ ਦੇ ਨਿੱਜੀ ਹਸਪਤਾਲ ਤੋਂ ਬੱਚੇ ਨੂੰ ਸਾਡੇ ਕੋਲ ਲੈ ਕੇ ਆਏ ਤਾਂ ਬੱਚਾ ਲਗਾਤਾਰ ਰੋ ਰਿਹਾ ਸੀ। ਜਿਸ ਦਾ ਸਾਹ ਲੈਣਾ ਬਹੁਤ ਔਖਾ ਸੀ ਅਤੇ ਉਸ ਦੇ ਦਿਲ ਦੀ ਧੜਕਣ ਵੱਧੀ ਹੋਈ ਸੀ। ਉਹਨਾਂ ਦੱਸਿਆ ਕਿ ਆਧੁਨਿਕ ਤਕਨੀਕ ਦੇ ਚੱਲਦਿਆਂ ਛੋਟੇ ਦੋ ਛੇਕ ਕਰਕੇ ਮਾਸ ਦੇ ਪੀਸਾਂ ਦੀ ਤਰ੍ਹਾਂ ਜੰਮਿਆ ਸੰਘਣਾ ਰੇਸ਼ਾ ਸਾਫ਼ ਕਰਕੇ ਫੇਫੜੇ ਦੇ ਆਸ-ਪਾਸ ਦਾ ਹਿੱਸਾ ਸਾਫ ਕੀਤਾ ਗਿਆ।
ਡਾ.ਮਿਗਲਾਨੀ ਨੇ ਦੱਸਿਆ ਕਿ ਪੱਸ ਜਿਆਦਾ ਸੰਘਣੀ ਹੋਵੇ ਜਾਂ ਪਾਈਪ ਸਹੀ ਜਗ੍ਹਾ ਤੇ ਨਾ ਪਵੇ ਤਾਂ ਇਲਾਜ ਮੁਸ਼ਕਿਲ ਹੋ ਜਾਂਦਾ ਹੈ। ਪੱਸ ਜਿਆਦਾ ਹੋਣ ਕਰਕੇ ਅਕਸਰ ਫੇਫੜਾ ਜੱਕੜਿਆ ਜਾਂਦਾ ਹੈ। ਫੇਫੜੇ ਤੇ ਇੱਕ ਸੈਂਟੀਮੀਟਰ ਤਕ ਦੀ ਮੋਟੀ ਝਿੱਲੀ ਬਣ ਜਾਣ ਕਰਕੇ ਸਾਹ ਲੈਣਾ ਬਹੁਤ ਔਖਾ ਹੋ ਜਾਂਦਾ ਹੈ,ਸਮੇਂ ਸਿਰ ਇਲਾਜ ਨਾ ਹੋਣ ਕਰਕੇ ਬੱਚਿਆਂ ਦੀ ਜਾਨ ਲਈ ਖ਼ਤਰਾ ਵੀ ਹੋ ਸਕਦਾ ਹੈ।
ਡਾ.ਮਿਗਲਾਨੀ ਨੇ ਦੱਸਿਆ ਕਿ ਪਹਿਲਾਂ ਅਜਿਹੀ ਬਿਮਾਰੀ ਦੇ ਇਲਾਜ ਲਈ ਛਾਤੀ ਨੂੰ ਖੋਲ ਕੇ ਉਸਦੇ ਆਸ-ਪਾਸ ਦੀ ਸਫਾਈ ਕੀਤੀ ਜਾਂਦੀ ਸੀ ਪਸਲੀਆਂ ਨੂੰ ਖੋਲਦੇ ਹੋਏ 15-16 ਟਾਂਕਿਆਂ ਦਾ ਓਪਰੇਸ਼ਨ ਹੁੰਦਾ ਸੀ। ਪਰ ਆਧੁਨਿਕ ਤਕਨੀਕ ਦੇ ਚਲਦਿਆਂ ਮਾਹਿਰ ਸਰਜਨ ਵੱਲੋ ਛੋਟੇ ਛੇਕਾਂ ਦੇ ਜ਼ਰੀਏ ਇਹ ਸਰਜਰੀ ਸੰਭਵ ਹੋ ਰਹੀ ਹੈ। ਮਾਸੂਮ ਬੱਚੇ ਨੂੰ ਨਵਾਂ ਜੀਵਨ ਮਿਲਣ ਤੇ ਮਾਤਾ ਪਿਤਾ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ। ਉਨ੍ਹਾਂ ਵੱਲੋਂ ਡਾ.ਐਚ.ਪੀ.ਐਸ ਮਿਗਲਾਨੀ ਸਹਿਤ ਪੂਰੀ ਟੀਮ ਦਾ ਧੰਨਵਾਦ ਕੀਤਾ ਗਿਆ।

NO COMMENTS

LEAVE A REPLY