ਅਮਰੀਕਾ ਫੇਰੀ ਤੋਂ ਪੰਜਾਬ ਪਹੁੰਚੇ ਬਾਬਾ ਹਰਨਾਮ ਸਿੰਘ ਖਾਲਸਾ ਦਾ ਜਾਹੋ-ਜਲਾਲ ਨਾਲ ਹੋਇਆ ਸਵਾਗਤ

0
15

 

ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਦੇ ਨੌਜਵਾਨਾਂ ਨੇ ਪ੍ਰਧਾਨ ਢੋਟ ਦੀ ਅਗਵਾਈ ‘ਚ ਕੀਤੀ ਫੁੱਲਾਂ ਦੀ ਵਰਖਾ

ਅੰਮ੍ਰਿਤਸਰ 27 ਅਕਤੂਬਰ (ਰਾਜਿੰਦਰ ਧਾਨਿਕ) : ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਜੋ ਪਿਛਲੇ ਦਿਨੀਂ 18 ਸਾਲ ਬਾਅਦ ਆਪਣੀ ਸੰਖੇਪ ਅਮਰੀਕਾ ਫੇਰੀ ਤੇ ਗਏ ਸਨ,ਅੱਜ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮਿਤਸਰ ਪਹੁੰਚੇ ਜਿੱਥੇ ਮਾਝਾ ਜ਼ੋਨ ਦੇ ਸੰਤ ਮਹਾਂਪੁਰਖਾਂ ਜਿੰਨਾਂ ਵਿੱਚ ਸੰਤ ਬਾਬਾ ਸੱਜਣ ਸਿੰਘ ਜੀ ਗੁਰੂ ਕੀ ਬੇਰ,ਸੰਤ ਬਾਬਾ ਗੁਰਭੇਜ ਸਿੰਘ ਖ਼ਜਾਲਾ ਬੁਲਾਰਾ ਸੰਤ ਸਮਾਜ, ਗਿਆਨੀ ਜੀਵਾ ਸਿੰਘ,ਜਥੇਦਾਰ ਬਾਬਾ ਸੁਖਦੇਵ ਸਿੰਘ ਮੁੱਖ ਬੁਲਾਰਾ ਦਮਦਮੀ ਟਕਸਾਲ, ਸ. ਅਮਰਬੀਰ ਸਿੰਘ ਢੋਟ ਪ੍ਰਧਾਨ ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ,ਐਡਵੋਕੇਟ ਭਗਵੰਤ ਸਿੰਘ ਸਿਆਲਕਾ ਮੈਂਬਰ ਸ਼੍ਰੋਮਣੀ ਕਮੇਟੀ,ਬਾਬਾ ਗੁਰਦੇਵ ਸਿੰਘ ਤਰਸਿੱਕਾ,ਬਾਬਾ ਸੁਖਵੰਤ ਸਿੰਘ ਚੰਨਣਕੇ,ਬਾਬਾ ਸਵਿੰਦਰ ਸਿੰਘ ਟਾਹਲੀ ਸਾਹਿਬ ਅਤੇ ਸਿੱਖ ਸਟੂਡੈਂਟ ਫੈਡਰੇਸ਼ਨ ( ਮਹਿਤਾ ) ਨਾਲ ਸੰਬੰਧਿਤ ਨੌਜਵਾਨਾਂ ਅਤੇ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਬੜੀ ਗਰਮਜੋਸ਼ੀ ਨਾਲ ਸਵਾਗਤ ਕੀਤਾ।ਜਿਕਰ ਜੋਗ ਹੈ ਕਿ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਅਮਰੀਕਾ ਫੇਰੀ ਉੱਪਰ ਵੀ ਅਮਰੀਕਾ ਵੱਸਦੀਆਂ ਸਿੱਖ ਸੰਗਤਾਂ ਨੇ ਜ਼ੋਰਦਾਰ ਸਵਾਗਤ ਕੀਤਾ ਸੀ। ਦਰਜਨ ਦੇ ਕਰੀਬ ਗੁਰਦੁਆਰਾ ਸਾਹਿਬਾਨ ਪ੍ਰਬੰਧਕ ਕਮੇਟੀਆਂ ਵੱਲੋਂ ਵਿਸ਼ੇਸ਼ ਗੁਰਮਤਿ ਸਮਾਗਮਾਂ ਦਾ ਆਯੋਜਨ ਕੀਤਾ ਗਿਆ । ਪੰਜਾਬ ਲਈ ਵਿਦਾਇਗੀ ਦੇਣ ਸਮੇਂ ਵੀ ਸਿੱਖ ਸੰਗਤਾਂ ਨੇ ਬਾਬਾ ਜੀ ਨੂੰ ਜਲਦੀ ਦੁਬਾਰਾ ਲੰਮੇਰੀ ਅਮਰੀਕਾ ਫੇਰੀ ਤੇ ਆਉਣ ਲਈ ਬੇਨਤੀ ਵੀ ਕੀਤੀ। ਅੱਜ ਅੰਮ੍ਰਿਤਸਰ ਹਵਾਈ ਅੱਡੇ ਤੇ ਜ਼ੋਰਦਾਰ ਸਵਾਗਤ ਮਗਰੋਂ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਖੇ ਮਨਾਈ ਜਾ ਰਹੀ ਸ਼ਹੀਦੀ ਸਾਕਾ ਪੰਜਾ ਸਾਹਿਬ ਸ਼ਤਾਬਦੀ ਦੇ ਸਮਾਗਮ ਲਈ ਰਵਾਨਾ ਹੋ ਗਏ l ਇਸ ਮੌਕੇ ਹੋਰਨਾਂ ਤੋਂ ਇਲਾਵਾ ਅਵਤਾਰ ਸਿੰਘ ਬੁੱਟਰ, ਬਾਬਾ ਬੋਹੜ ਸਿੰਘ,ਜਥੇਦਾਰ ਤਰਲੋਚਨ ਸਿੰਘ,ਸਤਿੰਦਰਪਾਲ ਸਿੰਘ ਜੋਨੀ,ਯੁਵਰਾਜ ਸਿੰਘ ਚੋਹਾਨ , ਹਰਪਾਲ ਸਿੰਘ ਅੰਮ੍ਰਿਤਸਰ,ਰਵਿੰਦਰਪਾਲ ਸਿੰਘ ਸਰਪੰਚ ਸੂਸਾ , ਰਵਿੰਦਰ ਸਿੰਘ ਸੂਸਾ,ਰਾਗੀ ਸੁਰਿੰਦਰ ਸਿੰਘ,ਬਿਕਰਮਜੀਤ ਸਿੰਘ,ਜਗਪ੍ਰੀਤ ਸਿੰਘ ਮਣੀ,ਕੁਲਜੀਤ ਸਿੰਘ ਧੁੰਨਾਂ , ਜਸਵੰਤ ਸਿੰਘ ਗੁਰਬੀਰ ਸਿੰਘ,ਬਾਬਾ ਧੰਨਾ ਸਿੰਘ ਆਦਮਪੁਰ,ਬਾਬਾ ਮੰਗਲ ਸਿੰਘ ਠੇਠਰ ਕਲਾਂ ਆਦਿ ਵੱਡੀ ਗਿਣਤੀ ਚ ਸੰਗਤ ਹਾਜਿਰ ਸੀ

NO COMMENTS

LEAVE A REPLY