ਅੰਮ੍ਰਿਤਸਰ 21 ਅਕਤੂਬਰ (ਰਾਜਿੰਦਰ ਧਾਨਿਕ) : ਵਿਸ਼ਵ ਸਿਹਤ ਸੰਗਠਨ ਵਲ਼ੋ ਵੱਖ ਵੱਖ ਮਹੱਤਵਪੂਰਨ ਦਿਵਸਾਂ ਵਿਚੋ ਗਲੋਬਲ ਆਇੳਡੀਨ ਡਿਸਆਰਡਰਸ ਪ੍ਰੀਵੈਨਸ਼ਨ ਡੇਅ ਇਕ ਬਹੁਤ ਮਹਤਵਪੁਰਨ ਦਿਵਸ ਹੈ।ਅੱਜ ਸਿਵਲ ਸਰਜਨ ਅੰ੍ਰਮਿਤਸਰ ਡਾ ਚਰਨਜੀਤ ਸਿੰਘ ਵਲੋ ਗਲੋਬਲ ਆਇੳਡੀਨ ਡਿਸਆਰਡਰਸ ਪ੍ਰੀਵੈਨਸ਼ਨ ਡੇਅ 21 ਅਕਤੂਬਰ 2022 ਦੇ ਸੰਬਧ ਵਿੱਚ ਇਕ ਜਾਗਰੂਕਤਾ ਪੋਸਟਰ ਰਲੀਜ ਕੀਤਾ ਗਿਆ। ਇਸ ਅਵਸਰ ਤੇ ਸਿਵਲ ਸਰਜਨ ਅੰ੍ਰਮਿਤਸਰ ਡਾ ਚਰਨਜੀਤ ਸਿੰਘ ਨੇ ਦੱਸਿਆ ਕਿ ਆਇੳਡੀਨ ਇਕ ਅਜਿਹਾ ਖੁਰਾਕੀ ਤੱਤ ਹੈ, ਇਸ ਦੀ ਹਂੌਦ ਸ਼ਰੀਰ ਨੂੰ ਤੰਦਰੁਸਤ ਰੱਖਣ ਤੇ ਬੀਮਾਰੀਆਂ ਨਾਲ ਲੜਨ ਲਈ ਬਹੁਤ ਫਾਇਦੇਮੰਦ ਹੈ।ਇਸ ਦੀ ਕਮੀ ਨਾਲ ਨਵ-ਜਨਮੇਂ ਬਚਿਆਂ ਵਿਚ ਜਮਾਂਦਰੂ ਨੁਕਸ, ਦਿਮਾਗੀ ਵਿਕਾਸ ਘੱਟ ਹੋਣਾਂ, ਮੰਦਬੁੱਧੀ, ਭੈਂਗਾਪਨ, ਬੋਲਾਪਨ, ਗੂੰਗਾਪਨ, ਬੋਲਾਪਨ ਅਤੇ ਗਿੱਲੜ ਵਰਗੇ ਭਿਆਨਕ ਰੋਗ ਆਦੀ ਵੀ ਹੋ ਸਕਦੇ ਹਨ। ਇਸੇ ਲਈ ਵਿਸ਼ਵ ਸਿਹਤ ਸੰਸਥਾ ਵਲੋਂ ਅੱਜ ਦਾ ਦਿਨ ਪੂਰੇ ਵਿਸ਼ਵ ਭਰ ਵਿਚ ਗਲੋਬਲ ਆਇਉਡੀਨ ਡਿਸਆਡਰ ਪ੍ਰੀਵੇਨਂਸ਼ਨ ਦਿਵਸ ਵਜੋਂ ਮਨਾਇਆ ਜਾਂਦਾ ਹੈ। ਜਿਲਾ੍ਹ ਅਮ੍ਰਿਤਸਰ ਵਿਚ ਵੀ ਸਾਰੇ ਸਿਹਤ ਕੇਂਦਰਾਂ ਵਿਚ ਇਹ ਦਿਨ ਮਨਾਂ ਕੇ ਆਮ ਜਨਤਾਂ ਨੂੰ ਇਸ ਪ੍ਰਤੀ ਸੁਚੇਤ ਕੀਤਾ ਜਾ ਰਿਹਾ ਹੈ।ਜਿਲ੍ਹਾ ਟੀਕਾਕਰਨ ਅਫਸਰ ਡਾ ਕੰਵਲਜੀਤ ਸਿੰਘ ਨੇ ਦੱਸਿਆ ਕਿ ਹਮੇਸ਼ਾ ਘਰ ਵਿੱਚ ਆਇਉਡਾਇਜਡ ਨਮਕ ਦੀ ਵਰਤੋਂ ਹੀ ਕਰਨੀ ਚਾਹੀਦੀ ਹੈ ਅਤੇ ਨਮਕ ਨੂੰ ਸਿਲੇਪਨ ਤੋਂ ਬਚਆ ਕੇ ਰੱਖਣਾਂ ਚਾਹਿਦਾ ਹੈ ਅਤੇ ਨਮਕ ਵਾਲਾ ਲਿਫਾਫਾ ਇਕ ਪਾਸੇ ਤੋ ਕੱਟ ਕੇ ਲਿਫਾਫੇ ਸਮੇਤ ਹੀ ਬੰਦ ਕਰਕੇ ਕੰਨਟੇਨਰ ਵਿਚ ਰਖਣਾਂ ਚਾਹੀਦਾ ਹੈ।ਇਸ ਅਵਸਰ ਤੇ ਜਿਲਾ੍ਹ ਪਰਿਵਾਰ ਭਲਾਈ ਅਫਸਰ ਡਾ ਜਸਪੀ੍ਰਤ ਸ਼ਰਮਾਂ, ਡੀ.ਡੀ.ਐਚ.ਓ. ਡਾ ਜਗਨਜੋਤ ਕੌਰ, ਜਿਲਾ ਐਪੀਡਿਮੋਲੋਜਿਸਟ ਡਾ ਮਦਨ ਮੋਹਨ, ਜਿਲਾ੍ਹ ਬੀਸੀਜੀ ਅਫਸਰ ਡਾ ਰਾਘਵ ਗੁਪਤਾ, ਡਿਪਟੀ ਮਾਸ ਮੀਡੀਆ ਅਫਸਰ ਅਮਰਦੀਪ ਸਿੰਘ ਅਤੇ ਸਟਾਫ ਮੋਜੂਦ ਸਨ।