ਰਾਜ ਪੱਧਰੀ ਸਾਂਝੇ ਯੂਵਕ ਮੇਲੇ ਦੇ ਦੂਸਰੇ ਦਿਨ ਤੱਕ ਲੜਕੀਆਂ ਦੇ ਕਾਲਜਾਂ ਦੀ ਰਹੀ ਸਰਦਾਰੀ

0
89

ਅੰਮ੍ਰਿਤਸਰ 19 ਅਕਤੂਬਰ (ਪਵਿੱਤਰ ਜੋਤ) : ਸੂਬੇ ਦੇ ਬਹੁਤਕਨੀਕੀ ਕਾਲਜਾਂ ਦਾ ਰਾਜ ਪੱਧਰੀ ਯੂਥ ਫੈਸਟੀਵਲ 2022 ਜੋ ਕਿ ਸਥਾਨਕ ਮਾਈ ਭਾਗੋ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ, ਮਜੀਠਾ ਰੋਡ ਵਿਖੇ ਮਨਾਇਆ ਜਾ ਰਿਹਾ ਹੈ, ਦੇ ਦੂਸਰੇ ਦਿਨ ਤੱਕ ਹੋਏ ਮੁਕਾਬਲਿਆਂ ਦੌਰਾਨ ਲੜਕੀਆਂ ਦੇ ਹੀ ਕਾਲਜਾਂ ਦੀ ਸਰਦਾਰੀ ਰਹੀ। ਬੀਤੇ ਰਾਤ ਦੇਰ ਰਾਤ ਤੱਕ ਚੱਲੇ ਕੋਰਿਓਗ੍ਰਾਫੀ ਦੇ ਮੁਕਾਬਲੇ ਵਿਚ ਸ.ਬ.ਕ., ਪਟਿਆਲਾ ਅਤੇ ਸ.ਬ.ਕ (ਲ), ਜਲੰਧਰ ਨੇ ਸਾਂਝੇ ਤੋਰ ਤੇ ਪਹਿਲਾ ਸਥਾਨ ਹਾਸਲ ਕੀਤਾ। ਜੀ.ਆਈ.ਜੀ.ਟੀ., ਅੰਮ੍ਰਿਤਸਰ, ਸ.ਬ.ਕ.(ਲ), ਅੰਮ੍ਰਿਤਸਰ ਅਤੇ ਸ.ਬ.ਕ.(ਲ), ਲੁਧਿਆਣਾ ਨੇ ਦੂਸਰਾ ਸਥਾਨ ਅਤੇ ਇਸੇ ਤਰ੍ਹਾ ਮੇਹਰ ਚੰਦ ਪੌਲੀਟੈਕਨਿਕ ਕਾਲਜ, ਜਲੰਧਰ, ਸ.ਬ.ਕ., ਕੋਟਕਪੂਰਾ ਅਤੇ ਸ.ਬ.ਕ., ਬਟਾਲਾ ਨੇ ਸਾਂਝੇ ਤੋਰ ਤੇ ਤੀਸਰੀ ਪੁਜੀਸ਼ਨ ਹਾਸਲ ਕੀਤੀ। ਅੱਜ ਵਿਦਿਆਰਥੀਆਂ ਦੇ ਕਵਿਤਾ ਉਚਾਰਨ, ਸੋਲੋ ਡਾਂਸ ਅਤੇ ਭੰਗੜੇ ਦੇ ਮੁਕਾਬਲੇ ਕਰਵਾਏ ਗਏ। ਸੋਲੋ ਡਾਂਸ ਦੇ ਮੁਕਾਬਲਿਆਂ ਲਈ ਸ਼੍ਰੀ ਜਸਮੇਰ ਸਿੰਘ ਢੱਟ, ਸ਼੍ਰੀਮਤੀ ਜਸਲੀਨ ਕੌਰ ਅਤੇ ਸ਼੍ਰੀਮਤੀ ਜਯੋਤੀ ਅਰੋੜਾ ਨੇ ਜੱਜਾਂ ਦੀ ਭੂਮਿਕਾ ਨਿਭਾਈ। ਭਂਗੜੇ ਦੀ ਜੱਜਮੈਂਟ ਦੀ ਜਿੰਮੇਵਾਰੀ ਸ਼੍ਰੀ ਸੁਰਿੰਦਰ ਰਿਹਾਲ, ਸ਼੍ਰੀ ਦਲਜਿੰਦਰ ਸਿੰਘ ਅਤੇ ਸ਼੍ਰੀ ਅਮੋਲਕ ਸਿੰਘ ਨੇ ਨਿਭਾਈ। ਕਵਿਤਾ ਉਚਾਰਣ ਦੀ ਜੱਜਮੈਂਟ ਨੇ ਕੀਤੀ। ਸੋਲੋ ਡਾਂਸ ਦੇ ਮੁਕਾਬਲਿਆਂ ਵਿਚ ਜੀ.ਪੀ.ਸੀ.ਜੀ., ਜਲੰਧਰ ਨੇ ਪਹਿਲਾ ਸਥਾਨ, ਜੀ.ਪੀ.ਸੀ.ਜੀ, ਅੰਮ੍ਰਿਤਸਰ, ਜੀ.ਪੀ.ਸੀ.ਬਠਿੰਡਾ ਅਤੇ ਜੀ.ਪੀ.ਸੀ ਬਟਾਲਾ ਨੇ ਸਾਂਝੇ ਤੋਰ ਤੇ ਦੂਸਰਾ ਸਥਾਨ ਅਤੇ ਜੀ.ਪੀ.ਸੀ ਬਡਬਰ, ਜੀ.ਪੀ.ਸੀ ਖੂਨੀਮਾਜਰਾ, ਸੀ.ਸੀ.ਈ.ਟੀ ਚੰਡੀਗੜ ਨੇ ਤੀਸਰਾ ਸਥਾਨ ਹਾਸਲ ਕੀਤਾ। ਰਿਪੋਰਟ ਲਿਖਣ ਤੱਕ ਭੰਗੜੇ ਅਤੇ ਕਵਿਤਾ ਉਚਾਰਨ ਦੇ ਮੁਕਾਬਲੇ ਜਾਰੀ ਸਨ ।
ਅੱਜ ਦੇ ਇਸ ਪ੍ਰੋਗਰਾਮ ਦੌਰਾਨ ਸਵੇਰ ਦੇ ਸੈਸ਼ਨ ਵਿਚ ਡਾ: ਮਨੋਜ ਕੁਮਾਰ, ਉਪਕੁਲਪਤੀ ਡੀ.ਏ.ਵੀ. ਯੂਨੀਵਰਸਿਟੀ ਜਲੰਧਰ ਨੇ ਮੁੱਖ ਮਹਿਮਾਨ ਵਜ੍ਹੋ ਸ਼ਿਰਕਤ ਕੀਤੀ। ਕਾਲਜ ਵੱਲੋਂ ਇਸ ਮੇਲੇ ਲਈ ਕੀਤੇ ਯੋਗ ਪ੍ਰਬੰਧਾ ਦੀ ਸ਼ਲਾਘਾ ਕਰਦੇ ਹੋਏ ਓਨ੍ਹਾ ਨੇ ਵਿਦਿਆਰਥੀਆਂ ਨੂੰ ਅਜਿਹੀਆਂ ਗਤੀਵਿਧੀਆਂ ਵਿਚ ਵੱਧ ਚੜ੍ਹੇ ਕੇ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ। ਓਨ੍ਹਾ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਜਿੱਥੇ ਵਿਦਿਆਰਥੀਆਂ ਦੀ ਸਖਸ਼ੀਅਤ ਨੂੰ ਨਿਖਾਰਦੀਆਂ ਹਨ, ਓਥੇ ਓਨ੍ਹਾ ਦੀ ਸਮਾਜਿਕ ਸਰੋਕਾਰਾਂ ਪ੍ਰਤਾ ਸੁਹਿਰਦਤਾ ਦਾ ਵੀ ਪ੍ਰਤੀਕ ਹਨ। ਸ਼ਾਮ ਦੇ ਸੈਸ਼ਨ ਵਿਚ ਸ਼੍ਰੀ ਸ਼ਮਸ਼ੇਰ ਬਹਾਦਰ ਸਿੰਘ ਪਾਸਪੋਰਟ ਅਫਸਰ ਅੰਮ੍ਰਿਤਸਰ ਮੁੱਖ ਮਹਿਮਾਨ ਵਜ੍ਹੋ ਅਤੇ ਸ਼੍ਰੀਮਤੀ ਮਨਜੀਤ ਕੌਰ ਜਿਲ੍ਹਾ ਖਜਾਨਾ ਅਫਸਰ ਅੰਮ੍ਰਿਤਸਰ, ਸ਼੍ਰੀਮਤੀ ਪ੍ਰੋਮਿਲਾ ਕੁਮਾਰੀ ਵਿਸ਼ੇਸ ਮਹਿਮਾਨ ਵਜ੍ਹੋ ਸ਼ਾਮਿਲ ਹੋਏ । ਉਪਰੋਕਤ ਤੋਂ ਇਲਾਵਾ ਤੇਜਪ੍ਰਤਾਪ ਸਿੰਘ ਕਾਹਲੋਂ, ਇੰਦਰਜੀਤ ਸਿੰਘ, ਰਕੇਸ਼ ਚੌਪੜਾ, ਰਾਜਵੰਤ ਕੌਰ, ਅਨੁਰਾਧਾ ਰਾਣੀ, ਨਵਦੀਪ ਕੌਰ, ਅਮਨਪ੍ਰੀਤ ਸਿੰਘ, ਜਗਦੀਪ ਸਿੰਘ, ਪਦਮ ਜੀਤ, ਸ਼ਰਨਜੋਤ ਸਿੰਘ, ਰਮਨਦੀਪ ਕੌਰ, ਰੇਣੁਕਾ ਡੋਗਰਾ, ਸਾਹਿਬ ਸਿੰਘ, ਸਰਬਜੀਤ ਸਿੰਘ, ਨਿਰਪ੍ਰੀਤ ਕੌਰ, ਪੂਨਮ ਸ਼ਰਮਾ, ਪੂਨਮ ਮਾਨ, ਮੀਨਾ ਸ਼ਰਮਾ, ਸ਼ੀਤਲ ਅਬਰੋਲ, ਸੰਜੀਵ ਕੁਮਾਰ, ਜਗਤਾਰ ਸਿੰਘ, ਅਮੋਲਕ ਸਿੰਘ, ਸੁਖਵਿੰਦਰ ਸਿੰਘ, ਕੁਲਦੀਪ ਸਿੰਘ, ਮੇਹਰ ਸਿੰਘ, ਪਰਮਜੀਤ ਕੌਰ, ਰਤਨ ਲਾਲ, ਹੀਰਾ ਲਾਲ, ਬਿਕਰਮਜੀਤ ਸਿੰਘ, ਪ੍ਰੇਮ, ਦੀਪਕ, ਸੁਰਜੀਤ ਸਿੰਘ, ਲਾਲਤਾ ਪ੍ਰਸ਼ਾਦਿ, ਰਾਮ ਰਾਜ, ਗੌਰਵ ਕੁਮਾਰ, ਬੂਟਾ ਸਿੰਘ, ਵਰਿੰਦਰ, ਅਮਨਦੀਪ, ਸੁਖਦੇਵਰਾਜ ਆਦਿ ਹਾਜਰ ਸਨ ।

NO COMMENTS

LEAVE A REPLY