ਡਾ.ਨਰਿੰਦਰ ਚਾਵਲਾ ਨੇ ਵਾਲਾਂ ਨੂੰ ਖੂਬਸੂਰਤ,ਲੰਬੇ,ਚਮਕਦਾਰ ਬਣਾਉਣ ਦੇ ਦਿੱਤੇ ਟਿਪਸ

0
28

ਬਿਊਟੀ ਪਾਰਲਰ ਕੋਰਸ ਦੌਰਾਨ ਲੜਕੀਆਂ ਨੂੰ ਕੀਤਾ ਗਿਆ ਜਾਗਰੂਕ-ਲਵਲੀਨ ਵੜੈਚ

ਅੰਮ੍ਰਿਤਸਰ,15 ਅਕਤੂਬਰ (ਪਵਿੱਤਰ ਜੋਤ )- ਲੇਡੀ ਕੇਅਰ ਟੈਕਨੀਕਲ ਐਜੂਕੇਸ਼ਨ ਸੁਸਾਇਟੀ (ਲੈਕਟੇਸ ਰਜਿ:) ਵੱਲੋਂ ਮਾਈ ਭਾਗੋ ਸਰਕਾਰੀ ਪਾਲੀਟੈਕਨੀਕਲ ਕਾਲਜ ਦੇ ਸਹਿਯੋਗ ਨਾਲ ਆਈ,ਆਰ ਜੀ ਸਕੀਮ ਦੇ ਤਹਿਤ ਵਾਰਡ ਨੰਬਰ 13 ਵਿੱਚ ਚਲਾਏ ਜਾ ਰਹੇ ਬਿਊਟੀ ਪਾਰਲਰ ਕੋਰਸ ਦੌਰਾਨ ਬੱਚਿਆਂ ਨੂੰ ਵਾਲਾਂ ਅਤੇ ਚਮੜੀ ਦੀ ਸੰਭਾਲ,ਬਚਾਅ ਅਤੇ ਰੋਕਥਾਮ ਸਬੰਧੀ ਵਿਸਥਾਰ ਪੂਰਵਕ ਜਾਣਕਾਰੀਆਂ ਦਿੱਤੀਆਂ ਗਈਆਂ। ਸ੍ਰੀ ਲਕਸ਼ਮੀ ਨਾਰਾਇਣ ਆਯੁਰਵੈਦਿਕ ਕਾਲਜ ਦੇ ਸਾਬਕਾ ਪ੍ਰਿੰਸੀਪਲ ਅਤੇ ਦਿਵਿਆ ਆਯੁਰਵੈਦ ਪੰਚਕਰਮਾ ਸੈਂਟਰ ਕਸ਼ਮੀਰ ਐਵਨੀਉ,ਮਾਤਾ ਕੋਲਾ ਮਾਰਗ ਤੋਂ ਡਾ.ਨਰਿੰਦਰ ਚਾਵਲਾ ਵੱਲੋਂ ਬੱਚਿਆਂ ਨੂੰ ਆਯੁਰਵੈਦਿਕ ਤਰੀਕੇ ਦੇ ਨਾਲ ਵਾਲਾਂ ਅਤੇ ਚਮੜੀ ਦੀ ਸੰਭਾਲ,ਬਚਾਅ, ਬਿਮਾਰੀਆਂ ਸੰਬੰਧੀ ਜਾਗਰੂਕ ਕੀਤਾ ਗਿਆ। ਉਹਨਾਂ ਨੇ ਘਰੇਲੂ ਉਪਚਾਰ ਦੇ ਨਾਲ ਵਾਲਾਂ ਅਤੇ ਚਮੜੀ ਨੂੰ ਖੂਬਸੂਰਤ ਅਤੇ ਮੁਲਾਇਮ ਰੱਖਣ ਦੇ ਟਿਪਸ ਦਿੱਤੇ। ਉਨ੍ਹਾਂ ਨੇ ਦੱਸਿਆ ਕਿ ਚੰਗੇ ਖਾਣ-ਪੀਣ ਅਤੇ ਰਹਿਣ-ਸਹਿਣ ਨਾਲ ਵੀ ਆਪਣੇ ਆਪ ਨੂੰ ਖੂਬਸੂਰਤ ਬਣਾ ਕੇ ਰੱਖਿਆ ਜਾ ਸਕਦਾ ਹੈ। ਫਾਸਟ ਫੂਡ ਤੋਂ ਦੂਰ ਰਹਿ ਕੇ ਆਯੁਰਵੈਦਿਕ ਘਰੇਲੂ ਨੁਸਖ਼ੇ ਅਪਣਾ ਕੇ ਵਾਲਾਂ ਅਤੇ ਚਮੜੀ ਦੀਆਂ ਬਿਮਾਰੀਆਂ ਤੋਂ ਬਚਾਅ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਦੱਸਿਆ ਕਿ ਹਫਤੇ ਚ ਦੋ ਵਾਰੀ ਤੇਲ ਦੇ ਨਾਲ ਸਿਰ ਦੀ ਮਸਾਜ ਕਰਨ,ਦਹੀ ਦੇ ਨਾਲ ਸਿਰ ਦਾ ਇਸ਼ਨਾਨ ਕਰਨ, ਬਦਾਮ ਅਤੇ ਅਖਰੋਟ ਦੀਆਂ ਗਿਰੀਆਂ ਨੂੰ ਭਿਓਂ ਕੇ ਸਵੇਰੇ ਖਾਣ ਸਮੇਤ ਹੋਰ ਕਈ ਤਰੀਕਿਆਂ ਨਾਲ ਵਾਲਾਂ ਨੂੰ ਮਜਬੂਤ ਲੰਬੇ ਅਤੇ ਚਮਕਦਾਰ ਬਣਾਇਆ ਜਾ ਸਕਦਾ ਹੈ। ਸੰਸਥਾ ਦੇ ਪ੍ਰਮੁੱਖ ਅਰਵਿੰਦਰ ਅਤੇ ਲਵਲੀਨ ਵੜੈਚ ਵੱਲੋਂ ਡਾ.ਨਰਿੰਦਰ ਚਾਵਲਾ ਵੱਲੋਂ ਹਰ ਪੱਖੋਂ ਸਹਿਯੋਗ ਦੇਣ ਤੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਦਿਆਂ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਕਾਲਜ ਦੇ ਪ੍ਰਿੰਸੀਪਲ ਪਰਮਬੀਰ ਸਿੰਘ ਮੱਤੇਵਾਲ ਨੇ ਬਿਊਟੀ ਪਾਰਲਰ ਸੈਂਟਰ ਦੀ ਸਿਖਲਾਈ ਦੇ ਦੌਰਾਨ ਮਾਹਿਰ ਡਾਕਟਰਾਂ ਵੱਲੋਂ ਵਿਸ਼ੇਸ਼ ਤੌਰ ਤੇ ਜਾਣਕਾਰੀ ਦੇਣ ਦੀ ਪ੍ਰਸੰਸਾ ਕੀਤੀ। ਇਸ ਮੌਕੇ ਤੇ ਸੁਨੀਤਾ ਕੁਮਾਰੀ,ਸਪਨਾ ਸਿੰਘ,ਐਨੀ, ਰਜਨੀ ਸ਼ਰਮਾ,ਆਂਚਲ,ਰੂਹਾ,ਅਨਾਮੀਕਾ,ਮਨਦੀਪ ਕੌਰ,ਸੀਆ ਸ਼ਰਮਾ,ਸਨੇਹ ਗਿੱਲ,ਸਿਮਰਨ, ਚਾਹਤ ਸ਼ਰਮਾ ਸਮੇਤ ਸੈਂਟਰ ਦੇ ਹੋਰ ਬੱਚੇ ਵੀ ਮੌਜੂਦ ਸਨ।

NO COMMENTS

LEAVE A REPLY