ਡਾ: ਨਿੱਝਰ ਨੇ ਫਾਇਰ ਬ੍ਰਿਗੇਡ ਵਿਭਾਗ ਨੂੰ ਸੌਪੀ ਆਧੁਨਿਕ ਏਰੀਅਲ ਲੈਡਰ ਹਾਈਡ੍ਰੌਲਿਕ ਪਲੇਟਫਾਰਮ ਮਸ਼ੀਨ

0
19

70 ਮੀਟਰ ਦੀ ਉਚਾਈ ਤੱਕ ਅੱਗ ਨੂੰ ਕਾਬੂ ਅਤੇ 52 ਮੀਟਰ ਦੀ ਉਚਾਈ ਤੱਕ ਕੀਤਾ ਜਾ ਸਕੇਗਾ ਰੇਸਕੀਓ
ਅੰਮ੍ਰਿਤਸਰ 15 ਅਕਤੂਬਰ (ਰਾਜਿੰਦਰ ਧਾਨਿਕ) :- ਸ਼ਹਿਰ ਦੇ ਹੁੰਦੇ ਵਿਕਾਸ ਅਤੇ ਇਮਾਰਤਾਂ ਦੀ ਵੱਧ ਰਹੀ ਉਚਾਈ ਨੂੰ ਧਿਆਨ ਵਿੱਚ
ਰੱਖਦਿਆਂ ਨਗਰ ਨਿਗਮ ਦੇ ਫਾਇਰ ਬ੍ਰਿਗੇਡ ਵਿਭਾਗ ਨੂੰ ਅਪਗ੍ਰੇਡ ਕਰਨ ਲਈ ਸਮਾਰਟ ਸਿਟੀ ਮਿਸ਼ਨ ਤਹਿਤ 8.50 ਕਰੋੜ ਦੀ ਲਾਗਤ ਨਾਲ ਖਰੀਦੀ ਗਈ ਏਰੀਅਲ ਲੈਡਰ ਹਾਈਡ੍ਰਲਿਕ ਪਲੇਟਫਾਰਮ ਮਸ਼ੀਨ ਨੂੰ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ: ਇੰਦਰਬੀਰ ਸਿੰਘ ਨਿੱਝਰ ਨੇ ਮੇਅਰ ਕਰਮਜੀਤ ਸਿੰਘ ਰਿੰਟੂ ਦੀ ਮੌਜੂਦਗੀ ਵਿੱਚ ਨਗਰ ਨਿਗਮ ਨੂੰ ਸੌਂਪਿਆ।
ਇਸ ਮੌਕੇ ਮੰਤਰੀ ਡਾ: ਇੰਦਰਬੀਰ ਸਿੰਘ ਨਿੱਝਰ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੀ ਕੁੱਲ ਲਾਗਤ 8.50 ਕਰੋੜ ਰੁਪਏ ਹੈ, ਜਿਸ ਵਿੱਚੋਂ / ਸਾਲ ਮਸ਼ੀਨ ਦਾ ਸੰਚਾਲਨ ਅਤੇ ਰੱਖ-ਰਖਾਅ ਅਤੇ ਪਹਿਲੇ 6 ਮਹੀਨਿਆਂ ਲਈ ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਮਸ਼ੀਨ ਚਲਾਉਣ ਦੀ ਸਿਖਲਾਈ ਵੀ ਮਸ਼ੀਨ ਬਣਾਉਣ ਵਾਲੀ ਕੰਪਨੀ ਵੱਲੋਂ ਦਿੱਤੀ ਜਾਵੇਗੀ। ਸਮਾਰਟ ਸਿਟੀ ਮਿਸ਼ਨ ਤਹਿਤ ਫਾਇਰ ਬ੍ਰਿਗੇਡ ਵਿਭਾਗ ਵਲੋਂ ਪਹਿਲਾਂ ਹੀ ਪ੍ਰਾਪਤ ਕੀਤੇ ਗਏ ਵਾਟਰ ਬ੍ਰਾਊਜ਼ਰ
ਟੈਂਡਰ ਨੂੰ ਇਸ ਮਸ਼ੀਨ ਨਾਲ ਜੋੜ ਕੇ ਲਗਭਗ 70 ਮੀਟਰ ਦੀ ਉਚਾਈ ਤੱਕ ਅੱਗ ਲੱਗਣ ਤੇ ਕਾਬੂ ਪਾਇਆ ਜਾ ਸਕੇਗਾ।
ਇਸ ਮਸ਼ੀਨ ਰਾਹੀਂ ਅੱਗ ਲੱਗਣ ਵਾਲੀ ਇਮਾਰਤ ਦੇ ਬਾਹਰ 52 ਮੀਟਰ ਦੀ ਉਚਾਈ ਤੱਕ ਜਾ ਕੇ ਵੀ ਆਸਾਨੀ ਨਾਲ ਰੇਸਕੀਓ ਕੀਤਾ ਜਾ ਸਕਦਾ ਹੈ। ਇਹ ਮਸ਼ੀਨ ਇਨਫਰਾਰੈਂਡ ਤਕਨੀਕ ਨਾਲ ਲੈਸ ਹੈ, ਜਿਸ ਨਾਲ ਅੱਗ ‘ਤੇ ਪ੍ਰਭਾਵਸ਼ਾਲੀ ਢੰਗ ਨਾਲ ਕਾਬੂ ਪਾਇਆ ਜਾ ਸਕਦਾ ਹੈ। ਇਸ ਮੌਕੇ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਫਾਇਰ ਬ੍ਰਿਗੇਡ ਵਿਭਾਗ ਨੂੰ ਪਹਿਲ ਦੇ ਆਧਾਰ ‘ਤੇ ਅਪਗ੍ਰੇਡ ਕੀਤਾ ਜਾ ਰਿਹਾ ਹੈ ਅਤੇ ਇਸ ਤੋਂ ਪਹਿਲਾਂ ਵੀ ਸਮਾਰਟ ਸਿਟੀ ਮਿਸ਼ਨ ਤਹਿਤ ਕਰੀਬ 4.5 ਕਰੋੜ ਰੁਪਏ ਦੀ ਲਾਗਤ ਨਾਲ ਫਾਇਰ ਬ੍ਰਿਗੇਡ ਵਿਭਾਗ ਨੂੰ ਆਧੁਨਿਕ ਉਪਕਰਨਾਂ ਨਾਲ ਅੱਪਗ੍ਰੇਡ ਕੀਤਾ ਗਿਆ ਹੈ।
ਰਣਜੀਤ ਐਵੇਨਿਊ ਦੁਸਹਿਰਾ ਗਰਾਊਂਡ ਵਿਖੇ ਮਸ਼ੀਨ ਦਾ ਟਰਾਇਲ ਲੈਣ ਦੇ ਦੌਰਾਨ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿਝੱਰ, ਮੇਅਰ ਕਰਮਜੀਤ ਸਿੰਘ ਰਿੰਟੂ,ਏ.ਡੀ.ਐਫ.ਓ ਲਵਪ੍ਰੀਤ ਸਿੰਘ ਨੇ ਮਸ਼ੀਨ ਤੇ ਸਵਾਰ ਹੋ ਕੇ 52 ਮੀਟਰ (160 ਫੁੱਟ) ਤੇ ਜਾ ਕੇ ਮਸ਼ੀਨ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਵੀ ਲਿਆ ਅਤੇ ਕਈ ਮੀਟਰ ਤੱਕ ਜਾਣ ਵਾਲ਼ੀਆਂ ਪਾਣੀ ਦੀ ਫੁਹਾਰਾਂ ਨੂੰ ਦੇਖ ਕੇ ਸਰਕਾਰ ਅਤੇ ਵਿਭਾਗ ਦੇ ਕੰਮਾਂ ਦੀ ਪ੍ਰਸੰਸਾ ਕੀਤੀ। ਇਸ ਮੌਕੇ ਤੇ ਵਰਿੰਦਰਜੀਤ ਸਿੰਘ, ਦਿਲਬਾਗ ਸਿੰਘ,ਰਜਿੰਦਰ ਸਿੰਘ,ਯਸ਼ਪਾਲ,ਅਨਿਲ ਲੁਥਰਾ,ਹਰਦੇਵ ਸਿੰਘ ਸਮੇਤ ਫਾਇਰ ਵਿਭਾਗ ਦੇ ਹੋਰ ਕਈ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਸਨ।

NO COMMENTS

LEAVE A REPLY