ਮੰਨਣ ਬਰਾਦਰੀ ਦੇ ਜਠੇਰੇ ਦਾਦੀ ਸਤੀ ਜੀ ਦਾ 22ਵਾਂ ਸਾਲਾਨਾ ਧਾਰਮਿਕ ਪ੍ਰੋਗਰਾਮ ਕਰਵਾਇਆ ਗਿਆ

0
72

ਪੰਜਾਬ ਭਰ ਤੋਂ ਆਈਆਂ ਸੰਗਤਾਂ ਨੇ ਭਰੀ ਹਾਜ਼ਰੀ
_________

ਅੰਮ੍ਰਿਤਸਰ,6 ਅਕਤੂਬਰ ( ਪਵਿੱਤਰ ਜੋਤ)- ਪਿੰਡ ਲਾਲੂ ਘੁੰਮਣ ਖੇਮਕਰਨ ਰੋਡ ਵਿਖੇ ਮੰਨਣ ਬਰਾਦਰੀ ਦੇ ਜਠੇਰੇ ਪੂਜਨਯੋਗ ਦਾਦੀ ਸਤੀ ਜੀ ਅਤੇ ਬਾਬਾ ਬਾਲਾ ਜੀ 22ਵਾਂ ਸਾਲਾਨਾ ਭੰਡਾਰਾ ਪੂਰੇ ਉਤਸਾਹ ਅਤੇ ਧੂਮ-ਧਾਮ ਨਾਲ ਮਨਾਇਆ ਗਿਆ। ਜਿਸ ਦੌਰਾਨ ਵੱਖ-ਵੱਖ ਰਾਜਾਂ ਅਤੇ ਪੰਜਾਬ ਦੇ ਕਈ ਜ਼ਿਲਿਆਂ ਵਿੱਚੋਂ ਸੈਂਕੜੇ ਸੰਗਤਾਂ ਵੱਲੋਂ ਹਾਜ਼ਰੀਆਂ ਭਰਦੇ ਹੋਏ ਦਾਦੀ ਸਤੀ ਜੀ ਅਤੇ ਬਾਬਾ ਬਾਲਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਗਿਆ। ਭੰਡਾਰੇ ਤੇ ਲੱਗੇ ਮੇਲੇ ਦੌਰਾਨ ਜਿਥੇ ਚਾਹ ਪਕੌੜਿਆਂ ਸਮੇਤ ਲੰਗਰ ਭੰਡਾਰਾ ਲਗਾਇਆ ਗਿਆ ਓਥੇ ਵੱਖ ਵੱਖ ਲੱਗੇ ਸਟਾਲਾਂ ਤੇ ਸੰਗਤਾਂ ਨੇ ਖਾਣ-ਪੀਣ ਦੇ ਸਾਮਾਨ ਦਾ ਆਨੰਦ ਉਠਾਇਆ। ਧਾਰਮਿਕ ਗਾਇਕ ਅਸ਼ਵਨੀ ਮੰਨਣ ਐਂਡ ਪਾਰਟੀ ਵੱਲੋਂ ਆਯੋਜਿਤ ਪ੍ਰੋਗਰਾਮ ਦੌਰਾਨ ਭਜਨ ਅਤੇ ਸ਼ਬਦ ਗਾਇਨ ਕਰਦੇ ਹੋਏ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਕਮੇਟੀ ਦੇ ਪ੍ਰਮੁੱਖ ਰਾਮ ਰਾਜ ਮੰਨਣ,ਜਸਪਾਲ ਮੰਨਣ,ਹੈਪੀ ਮੰਨਣ ਨੇ ਮਹਿਮਾਨਾਂ ਦਾ ਸੁਆਗਤ ਕਰਦਿਆਂ ਸੰਗਤਾਂ ਨੂੰ ਇਸ ਧਾਰਮਿਕ ਸਥਾਨ ਦੇ ਇਤਿਹਾਸ ਸਬੰਧੀ ਵੀ ਜਾਗਰੂਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਮੇਲੇ ਨੂੰ ਲੈ ਕੇ ਕਈ ਦਿਨ ਪਹਿਲਾਂ ਤੋਂ ਹੀ ਸੰਗਤਾਂ ਵਿਚ ਭਾਰੀ ਉਤਸ਼ਾਹ ਪਾਇਆ ਜਾਂਦਾ ਹੈ। ਸੰਗਤ ਭਾਰੀ ਸੰਖਿਆ ਵਿੱਚ ਹਾਜਰੀਆਂ ਭਰਦੇ ਹੋਏ ਮੂੰਹ ਮੰਗੀਆਂ ਮੁਰਾਦਾਂ ਪੂਰੀਆਂ ਕਰਦੀ ਹੈ। ਇਸ ਮੌਕੇ ਦੌਰਾਨ ਰਮਨ ਕੁਮਾਰ ਮੰਨਣ,ਸ਼ੁਸ਼ੀਲ ਮੰਨਣ,ਮਨੋਹਰ ਲਾਲ ਮੰਨਣ, ਅਸ਼ਵਨੀ ਕੁਮਾਰ ਮੰਨਣ,ਰਮਨ ਕੁਮਾਰ ਮੰਨਣ,ਵਿਜੇ ਕੁਮਾਰ, ਤਰਸੇਮ ਕੁਮਾਰ,ਰਾਜੀਵ ਜਤਿੰਦਰ,ਹੀਰਾ ਲਾਲ,ਦੀਪਕ ਹਿਮਾਂਸ਼ੂ,ਸ਼ਾਮ ਲਾਲ,ਨਿਰਮਲ, ਸ਼ਾਂਤੀ ਸਰੂਪ,ਲਖਬੀਰ,ਰਾਣਾ ਸਿੰਘ,ਅੰਕੁਸ਼,ਰਾਹੁਲ ,ਡਾ.ਕਪਿਲ ਮੰਨਣ,ਰਵਿੰਦਰ,ਵਿਸ਼ਾਲ ਸਮੇਤ ਕਈ ਸੇਵਾਦਾਰ ਅਤੇ ਪਿੰਡ ਵਾਸੀ ਮੌਜੂਦ ਸਨ।

NO COMMENTS

LEAVE A REPLY