ਅਕਾਲੀ ਨੇਤਾਵਾਂ ਨੇ ਰਾਮ-ਲੀਲਾ ਵੇਰਕਾ ਦਾ ਕੀਤਾ ਉਦਘਾਟਨ

0
14

ਅੰਮ੍ਰਿਤਸਰ 4 ਅਕਤੂਬਰ (ਪਵਿੱਤਰ ਜੋਤ) : ਲਵ  ਕੁਸ਼ ਡਰਾਮਾਟ੍ਰੀਕ ਕਲੱਬ ਵੱਲੋਂ ਕਰਵਾਈ ਜਾ ਰਹੀ ਰਾਮ ਲੀਲਾ ਦੀ 8ਵੀ ਨਾਈਟ ਦਾ ਸਰਦਾਰ ਤਲਬੀਰ ਸਿੰਘ ਇੰਚਾਰਜ ਹਲਕਾ ਦੱਖਣੀ ਵੱਲੋਂ ਰਿਬਨ ਕੱਟ ਕੇ ਉਦਘਾਟਨ ਕੀਤਾ। ਇਸ ਮੌਕੇ ਲਵ ਕੁਸ਼ ਡਰਾਮਾਟ੍ਰੀਕ ਦੇ ਮੈਂਬਰਾਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਾਰਡ ਨੰਬਰ 20 ਤੋਂ ਆਗੂ ਸੰਦੀਪ ਸਿੰਘ ਸੰਨੀ ਵੇਰਕਾ ਵੱਲੋਂ ਤਲਬੀਰ ਸਿੰਘ ਗਿੱਲ ਨੂੰ ਸ੍ਰੀ ਸਾਹਿਬ ਅਤੇ ਪ੍ਰਭੂ ਸ਼੍ਰੀ ਰਾਮ ਜੀ ਦਾ ਸਰੂਪ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਆਈ ਟੀ ਵਿੰਗ ਦੇ ਮਾਝਾ ਜੋਨ ਦੇ ਪ੍ਰਧਾਨ ਪ੍ਰਬ ਪੰਡੋਰੀ, ਸਾਬਕਾ ਕੌਂਸਲਰ ਮਹਿੰਦਰ ਸਿੰਘ ਵੇਰਕਾ ਦਵਿੰਦਰ ਸਿੰਘ ਹੈਪੀ, ਕੌਂਸਲ ਸ਼ਰਮਾ, ਵਿੱਕੀ ਭਾਟੀਆ, ਕਾਲੂ ਕਾਰ ਵਾਸ਼ਿੰਗ ਵਾਲੇ, ਸ਼ੇਰਾ ਬਕਸ਼, ਗੁਰਿੰਦਰ ਸਿੰਘ ਹੋਲਡਰ , ਲੱਖਾਂ ਪ੍ਰਧਾਨ ਆਦਿ ਮੌਜੂਦ ਸਨ।

NO COMMENTS

LEAVE A REPLY