ਪੰਜ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਤੇ ਸੀਵਰੇਜ ਕਰਮਚਾਰੀ ਨਾਰਾਜ਼

0
53

5 ਸਤੰਬਰ ਤੱਕ ਨਾ ਮਿਲੀ ਤਣਖਾਹ ਤਾਂ ਕਰਾਂਗੇ ਹੜਤਾਲ- ਦੀਪਕ ਗਿੱਲ
_______
ਅੰਮ੍ਰਿਤਸਰ,3 ਸਤੰਬਰ ( ਰਾਜਿੰਦਰ ਧਾਨਿਕ)- ਨਗਰ ਨਿਗਮ ਵਿੱਚ ਤਰਸ ਦੇ ਅਧਾਰ ਨੌਕਰੀ ਮਿਲਣ ਵਾਲੇ ਸੀਵਰੇਜ ਕਰਮਚਾਰੀਆਂ ਦੇ ਵਿੱਚ ਆਸ ਦੀ ਕਿਰਨ ਜਾਗੀ ਸੀ ਕਿ ਹੁਣ ਉਨ੍ਹਾਂ ਦੇ ਘਰਾਂ ਦੇ ਗੁਜ਼ਾਰੇ ਹੋਣੇ ਸੁਖਾਲੇ ਹੋ ਜਾਣਗੇ। ਰਸੋਈ ਵਿੱਚ ਚੁੱਲ੍ਹਾ ਬਲੇਗਾ ਅਤੇ ਪਰਿਵਾਰਿਕ ਮੈਂਬਰਾਂ ਨੂੰ ਦੋ ਵਕਤ ਦੀ ਰੋਟੀ ਖਾਣੀ ਆਸਾਨ ਹੋ ਜਾਵੇਗੀ। ਪਰ ਉਨ੍ਹਾਂ ਸੀਵਰੇਜ ਕਰਮਚਾਰੀਆਂ ਦੇ ਨੌਕਰੀ ਉੱਪਰ ਤਾਇਨਾਤ ਹੋਣ ਦੇ ਬਾਵਜੂਦ ਪਿਛਲੇ ਪੰਜ ਮਹੀਨਿਆਂ ਦੀ ਤਨਖਾਹ ਨਾ ਮਿਲਣ ਕਰਕੇ ਨੌਕਰੀ ਮਿਲੀ ਜਾਂ ਨਾ ਮਿਲੀ ਵਾਲੇ ਅਸਾਰ ਹੀ ਘਰਾਂ ਵਿੱਚ ਬਣੇ ਹੋਏ ਹਨ।
ਸੀਵਰੇਜ ਕਰਮਚਾਰੀਆਂ ਨੂੰ ਪੰਜ ਮਹੀਨੇ ਤੋਂ ਤਨਖਾਹ ਨਾ ਮਿਲਣ ਕਰਕੇ ਸੀਵਰੇਜ ਕਰਮਚਾਰੀ ਯੂਨੀਅਨ,ਨਗਰ ਨਿਗਮ,ਅੰਮ੍ਰਿਤਸਰ ਵੱਲੋਂ ਉੱਚ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤੇ ਗਏ ਹਨ। ਜਿਸ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਅਗਰ 5 ਸਤੰਬਰ ਤੱਕ ਤਨਖਾਹ ਰਿਲੀਜ਼ ਨਾ ਕੀਤੀ ਗਈ ਤਾਂ ਸੀਵਰੇਜ ਕਰਮਚਾਰੀ ਕੰਮ ਕਾਜ ਠੱਪ ਕਰਕੇ ਹੜਤਾਲ ਕਰਨ ਲਈ ਮਜਬੂਰ ਹੋ ਜਾਣਗੇ। ਯੂਨੀਅਨ ਦੇ ਪ੍ਰਧਾਨ ਦੀਪਕ ਗਿੱਲ,ਚੇਅਰਮੈਨ ਬਲਵਿੰਦਰ ਬੱਲੂ ਨੇ ਉਕਤ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੂਰੇ ਗੁਰੂ ਨਗਰੀ ਨੂੰ ਸਾਫ ਸੁਥਰਾ ਰੱਖਣ ਲਈ ਗੰਦਗੀ ਵਿਚ ਰਹਿ ਕੇ ਸੀਵਰੇਜ ਕਰਮਚਾਰੀ ਕੰਮ ਕਰ ਰਹੇ ਹਨ। ਪਰ ਉਨ੍ਹਾਂ ਨੂੰ ਲਗਾਤਾਰ ਪੰਜ-ਪੰਜ ਮਹੀਨਿਆਂ ਤੱਕ ਤਨਖਾਹ ਨਾ ਮਿਲਣਾ ਬਹੁਤ ਸ਼ਰਮਨਾਕ ਗੱਲ ਹੈ। ਕਰਮਚਾਰੀ ਸ਼ਹਿਰ ਦੀਆਂ 85 ਵਾਰਡਾਂ ਦੇ ਸੀਵਰੇਜ ਦੀ ਬਹਾਲੀ ਲਈ ਕੋਈ ਕਸਰ ਨਹੀਂ ਛੱਡ ਰਹੇ। ਇਸ ਨੂੰ ਦੇਖਦਿਆਂ ਨਿਗਮ ਕਮਿਸ਼ਨਰ ਕੁਮਾਰ ਸੋਰਭ ਰਾਜ, ਮੇਅਰ ਕਰਮਜੀਤ ਸਿੰਘ ਰਿੰਟੂ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਕਰਮਚਾਰੀਆਂ ਦੀਆਂ ਤਨਖਾਹਾਂ ਤੁਰੰਤ ਉਨ੍ਹਾਂ ਦੇ ਖਾਤਿਆਂ ਵਿੱਚ ਪਾਈਆਂ ਜਾਣ।

NO COMMENTS

LEAVE A REPLY