ਸੰਤ ਸਿੰਘ ਸੁੱਖਾ ਸਿੰਘ ਖ਼ਾਲਸਾ ਵਿੱਦਿਅਕ ਸੰਸਥਾ ਵੱਲੋਂ ਮਨਾਇਆ ਗਿਆ ਸਾਵਣ ਮੇਲਾ

0
38

 

ਅੰਮ੍ਰਿਤਸਰ 13 ਅਗਸਤ (ਪਵਿੱਤਰ ਜੋਤ) : ਅੰਮ੍ਰਿਤਸਰ ਦੀ ਨਾਮਵਰ ਵਿਦਿਅਕ ਸੰਸਥਾ ਸੰਤ ਸਿੰਘ ਸੁੱਖਾ ਸਿੰਘ ਖ਼ਾਲਸਾ ਵਿੱਦਿਅਕ ਸੰਸਥਾਵਾਂ ਦੇ ਡਾਇਰੈਕਟਰ ਸਾਹਿਬ ਦੀ ਸਰਪ੍ਰਸਤੀ ਹੇਠ ਖਾਲਸਾ ਸੀਨੀਅਰ ਸਕੈਂਡਰੀ ਸਕੂਲ ਮਾਲ ਰੋਡ ਵੱਲੋਂ ਪ੍ਰਿੰਸੀਪਲ ਸਾਹਿਬ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਸਾਂਝੇ ਤੌਰ ਤੇ ਸੰਤ ਸਿੰਘ ਸੁੱਖਾ ਸਿੰਘ ਖਾਲਸਾ ਕਾਲਜ ਆਫ ਕਾਮਰਸ ਐਂਡ ਅਲਾਇਡ ਸਟੱਡੀਜ਼ ਕਸ਼ਮੀਰ ਐਵੇਨਿਊ ਦੀ ਗਰਾਊਂਡ ਵਿਚ ਬੜੇ ਉਤਸ਼ਾਹ ਤੇ ਸ਼ਰਧਾ ਨਾਲ ਸਾਵਣ ਮੇਲਾ ਮਨਾਇਆ ਗਿਆ।
ਡਾਇਰੈਕਟਰ ਪ੍ਰਿੰਸੀਪਲ ਜਗਦੀਸ਼ ਸਿੰਘ ਨੇ ਇਸ ਮੇਲੇ ਦਾ ਉਦਘਾਟਨ ਕਰਦਿਆਂ ਵਿਦਿਆਰਥੀਆਂ ਨੂੰ ਅਜਿਹੇ ਮੌਕਿਆਂ ਤੇ ਮਿਲ ਜੁਲ ਕੇ ਖੁਸ਼ੀਆਂ ਸਾਂਝੀਆਂ ਕਰਨ ਦਾ ਉਪਦੇਸ਼ ਦਿੱਤਾ ਅਤੇ ਕਿਹਾ ਕਿ ਪੰਜਾਬੀ ਕਲਚਰ ਦੇ ਅਜਿਹੇ ਮੇਲਿਆਂ ਦੇ ਆਯੋਜਨ ਕਰਕੇ ਆਪਸੀ ਮੇਲਜੋਲ ਨਾਲ ਹੀ ਸਮਾਜ ਵਿਚ ਸਦਭਾਵਨਕ ਸੋਚ ਦਾ ਸੰਚਾਰ ਹੁੰਦਾ ਹੈ ਜੋ ਚੰਗੇ ਤੇ ਨਰੋਏ ਸਮਾਜ ਦੀ ਉਸਾਰੀ ਲਈ ਸਹਾਇਕ ਹੁੰਦਾ ਹੈ।
ਪ੍ਰਿੰਸੀਪਲ ਸਤਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਚੰਗੇ ਸ਼ਹਿਰੀ ਬਣ ਕੇ ਪੰਜਾਬ ਤੇ ਦੇਸ਼ ਵਿਕਾਸ ਵਿਚ ਉਸਾਰੂ ਯੋਗਦਾਨ ਪਾਉਣ ਦੀ ਅਪੀਲ ਕਰਦਿਆਂ ਸਾਵਣ ਮੇਲੇ ਦੀਆਂ ਵਧਾਈਆਂ। ਇਸ ਮੇਲੇ ਵਿੱਚ ਪ੍ਰਬੰਧਕਾਂ ਵੱਲੋਂ ਝੁਲਿਆ, ਪੰਘੂੜਿਆਂ ਤੇ ਵੰਨ ਸੁਵੰਨੇ ਪਕਵਾਨਾਂ ਲਈ ਰੇਹੜੀਆਂ, ਸਟਾਲ ਦਾ ਵਧੀਆ ਪ੍ਰਬੰਧ ਕੀਤਾ ਗਿਆ ਸੀ ਜਿਸ ਦਾ ਵਿਦਿਆਰਥੀਆਂ ਨੇ ਖੂਬ ਆਨੰਦ ਮਾਣਿਆ। ਇਸ ਮੌਕੇ ਅਲਾਈਡ ਕਾਲਜ ਦੇ ਪ੍ਰਿੰਸੀਪਲ ਸ਼ਵੇਤਾ ਖੰਨਾ, ਸੀਨੀਅਰ ਵਿੰਗ ਦੇ ਇੰਚਾਰਜ ਗੁਰ ਰਤਨ, ਸੀਨੀਅਰ ਅਧਿਆਪਕ ਸੁਖਵਿੰਦਰ ਸਿੰਘ ਅਵਤਾਰ ਸਿੰਘ ਭੁਪਿੰਦਰ ਸਿੰਘ ਗੁਰਜੀਤ ਸਿੰਘ ਸੁਖਵਿੰਦਰ ਕੌਰ ਬਲਜਿੰਦਰ ਕੌਰ ਅਵਿਨਾਸ਼ ਕੌਰ ਅਤੇ ਕਮਲਜੀਤ ਬੇਦੀ ਵੀ ਹਾਜ਼ਰ ਸਨ।

NO COMMENTS

LEAVE A REPLY