ਮੁਲਾਜ਼ਮ/ਪੈਨਸ਼ਨਰਜ਼ ਵਲੋਂ ਸੰਘਰਸ਼ ਦਾ ਅਗਾਜ਼ ਅੱਜ ਤੋਂ–ਬਲਕਾਰ ਵਲਟੋਹਾ

0
37

 

ਅੰਮਿ੍ਤਸਰ 07 ਅਗਸਤ (ਪਵਿੱਤਰ ਜੋਤ ):  ਮੁਲਾਜਮਾਂ ਦਾ ਰੋਕਿਆ ਪੇਂਡੂ ਭੱਤਾ, ਬੰਦ ਕੀਤਾ ਬਾਰਡਰ ਭੱਤਾ ਤੇ ਹੋਰ ਭੱਤੇ ਬੰਦ ਕਰਨ, ਡੀ ਏ ਦੀਆਂ ਕਿਸ਼ਤਾਂ ਨਾ ਦੇਣ, ਪੇ ਕਮਿਸ਼ਨ ਦੀਆਂ ਤਰੁਟੀਆਂ ਤੇ ਸਰਕਾਰ ਵਲੋਂ ਚੁੱਪ ਵੱਟਣ ਅਤੇ ਖਾਸ ਕਰ ਕੱਚੇ ਤੇ ਆਊਟਸੋਰਸਿੰਗ ਅਧੀਨ ਕੰਮ ਕਰ ਰਹੇ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਅਨੁਸਾਰ ਪੱਕੇ ਨਾ ਕਰਨ ਵਿਰੁੱਧ ਅੱਜ ਪੰਜਾਬ ਤੇ ਯੂ ਟੀ ਸਾਂਝਾ ਮੁਲਾਜ਼ਮ/ਪੈਨਸ਼ਨਰਜ਼ ਫਰੰਟ ਵਲੋਂ ਜਲੰਧਰ ਦੇਸ਼ ਭਗਤ ਹਾਲ ਚ ਸੂਬਾਈ ਕਨਵੈਨਸ਼ਨ ਕਰਕੇ ਅਗਲੇ ਵਿਸ਼ਾਲ ਤੇ ਤਿੱਖੇ ਸੰਘਰਸ਼ ਦਾ ਐਲਾਨ ਹੋਵੇਗਾ। ਪਰੈਸ ਨੂੰ ਇਹ ਬਿਆਨ ਜਾਰੀ ਕਰਦਿਆਂ ਪੰਜਾਬ ਸੁਬਾਰਡੀਨੇਟ ਸਰਵਸਿਜ ਫੈਡਰੇਸ਼ਨ ਦੇ ਸੂਬਾਈ ਮੀਤ ਪ੍ਰਧਾਨ ਤੇ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਦੇ ਸੂਬਾਈ ਸਲਾਹਕਾਰ ਬਲਕਾਰ ਵਲਟੋਹਾ ਨੇ ਕਿਹਾ ਕਿ ਕੱਚੇ ਤੇ ਪੱਕੇ ਮੁਲਾਜ਼ਮਾਂ ਅਤੇ ਪੈਨਸ਼ਨਰਜ਼ ਦੀਆਂ ਮੰਗਾਂ ਵੱਲ ਮੌਜੂਦਾ ਸਰਕਾਰ ਦਾ ਰਵਈਆ ਵੀ ਪਿਛਲੀ ਸਰਕਾਰ ਵਾਲਾ ਹੀ ਹੈ। ਆਊਟਸੋਰਸਿੰਗ ਤੇ ਵਲੰਟੀਅਰ ਤੌਰ ਤੇ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਵਾਅਦਾ ਪੂਰਾ ਕਰਨਾ ਤਾਂ ਦੂਰ ਦੀ ਗੱਲ ਇਹਨਾਂ ਦੀ ਤਨਖਾਹ ਵਧਾਉਣ ਤੋਂ ਵੀ ਸਰਕਾਰ ਮੁਕਰ ਰਹੀ ਹੈ। ਸੋ ਅੱਜ ਦੀ ਕਨਵੈਨਸ਼ਨ ਚ ਸਰਕਾਰ ਨੂੰ ਚਿਤਾਵਨੀ ਦੇ ਕੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਕਨਵੈਨਸ਼ਨ ਚ ਸ਼ਮੂਲੀਅਤ ਲਈ ਜਾ ਰਹੇ ਫੈਡਰੇਸ਼ਨ ਦੇ ਜਿਲ੍ਹਾ ਸਕੱਤਰ ਜਸਵੰਤ ਰਾਏ, ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਦੇ ਜਿਲ੍ਹਾ ਪ੍ਧਾਨ ਬਲਜਿੰਦਰ ਵਡਾਲੀ, ਪੈਨਸ਼ਨਰਜ਼ ਆਗੂ ਹਰਦੇਵ ਭਕਨਾ ਸਮੇਤ ਹੋਰ ਸਾਥੀ ਵੀ ਹਾਜ਼ਰ ਸਨ।

NO COMMENTS

LEAVE A REPLY