ਮਹਿਲਾ ਮੰਡਲ ਵੱਲੋਂ ਤੀਆਂ ਦਾ ਤਿਉਹਾਰ ਮਨਾਇਆ

0
48

 

ਬੁਢਲਾਡਾ, 6 ਅਗਸਤ (ਦਵਿੰਦਰ ਸਿੰਘ) :  ਅਜੋਕੇ ਸਮੇਂ ਵਿੱਚ ਜਦੋਂ ਸਾਡੀ ਨੌਜਵਾਨ ਪੀੜ੍ਹੀ ਪੱਛਮੀਕਰਨ ਦੇ ਪ੍ਰਭਾਵ ਹੇਠ ਆਉਦੀ ਜਾ ਰਹੀ ਹੈ। ਤਾ ਤੀਜ ਵਰਗੇ ਤਿਉਹਾਰ ਦਾ ਆਯੋਜਨ ਇੱਕ ਬਹੁਤ ਹੀ ਚੰਗਾ ਤੇ ਸਾਰਥਿਕ ਕਦਮ ਮੰਨਿਆ ਜਾ ਸਕਦਾ ਹੈ ਇਸੇ ਉਦੇਸ਼ ਨੂੰ ਮੁੱਖ ਰੱਖਦਿਆ ਹੋਇਆ ਸਥਾਨਕ ਸ੍ਰੀ ਰਾਧਾ ਕ੍ਰਿਸ਼ਨਾ ਮਹਿਲਾ ਮੰਡਲ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਉਣ ਮਹੀਨੇ ਦਾ ਵਿਸ਼ੇਸ਼ ਤਿਉਹਾਰ ਤਿਆ ਦਾ ਤਿਉਹਾਰ ਸਥਾਨਕ ਪਾਮ ਵਿਲਾ ਰਿਜ਼ੋਰਟ ਵਿਖੇ ਧੁਮ ਧਾਮ ਨਾਲ ਮਨਾਇਆ ਗਿਆ । ਜਿਸ ਵਿੱਚ ਪੁਰਾਤਨ ਸਭਿਆਚਾਰਕ ਵਸਤੂਆਂ ਦੀ ਪ੍ਰਦਰਸ਼ਨੀ , ਗਰੁੱਪ ਡਾਂਸ , ਸੋਲੋ ਡਾਂਸ ਕੀਤਾ ਗਿਆ। ਮਹਿਲਾ ਮੰਡਲ ਦੀ ਸੰਤੋਸ਼ ਰਾਣੀ ,ਸੁਸ਼ੀਲਾ ਰਾਣੀ ,ਨਿਰਮਲਾ ਦੇਵੀ , ਉਰਮਿਲਾ ਰਾਣੀ, ਰਜਨੀ ਵਾਲਾ ਅਤੇ ਰੀਟਾ ਵੀ ਹਾਜਰ ਸਨ।

NO COMMENTS

LEAVE A REPLY