ਅੰਮ੍ਰਿਤਸਰ 4 ਅਗਸਤ (ਪਵਿੱਤਰ ਜੋਤ) : ਅੱਜ ਸਥਾਨਕ ਮਾਈ ਭਾਗੋ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਅੰਮ੍ਰਿਤਸਰ ਵਿਖੇ ਨਵੇਂ ਸੈਸ਼ਨ ਦੇ ਕੰਪਿਉਟਰ ਇੰਜ:, ਇਲੈਕਟ੍ਰਾਨਿਕਸ ਐਂਡ ਕਮਿਉਨੀਕੇਸ਼ਨ ਇੰਜ:, ਮੈਡੀਕਲ ਲੈਬ ਟੈਕਨਾਲਜੀ, ਆਰਕੀਟੈਕਚਰ, ਮਾਡਰਨ ਆਫਿਸ ਪ੍ਰੈਕਟਿਸ ਦੇ ਕੋਰਸਾਂ ਲਈ ਦਾਖਲੇ ਲਈ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਗਈ । ਸਰਕਾਰੀ ਦੀਆਂ ਹਦਾਇਤਾਂ ਦੇ ਸਨਮੁੱਖ ਵਿਦਿਆਰਥਣਾਂ ਦੀ ਸਹੂਲਤ ਲਈ ਫ੍ਰੀ ਰਜਿਸਟ੍ਰੇਸ਼ਨ ਕਾਲਜ ਦੇ ਦਾਖਲੇ ਸੈਲ ਵੱਲੋਂ ਕਰਵਾਈ ਜਾ ਰਹੀ ਹੈ । ਦਾਖਲਾ ਸੈਲ ਇੰਚਾਰਜ ਸ਼੍ਰੀ ਨਰੇਸ਼ ਕੁਮਾਰ, ਮੁੱਖੀ ਵਿਭਾਗ ਅਤੇ ਸ਼੍ਰੀ ਰਾਜ ਕੁਮਾਰ ਦੀ ਅਗਵਾਈ ਹੇਠ ਵੱਖ-ਵੱਖ ਕੋਰਸਾਂ ਲਈ ਦਾਖਲਾ ਲੈਣ ਲਈ ਵਿਦਿਆਰਥਣਾਂ ਵੱਲੋਂ ਬਹੁਤ ਉਤਸ਼ਾਹ ਦਿਖਾਇਆ ਜਾ ਰਿਹਾ ਹੈ । ਦਾਖਲਾ ਕਮੇਟੀ ਦੇ ਮੈਂਬਰਾਂ ਰਮਨਦੀਪ ਕੌਰ, ਮੀਨਾ ਸ਼ਰਮਾ, ਅਨੁਰਾਧਾ, ਰੇਣੁਕਾ ਡੋਗਰਾ, ਅਮੋਲਕ ਸਿੰਘ, ਪਦਮਜੀਤ, ਅਮਨਦੀਪ, ਦੀਪਕ ਕੁਮਾਰ ਵੱਲੋਂ ਨਿਰੰਤਰ ਰਜਿਸਟ੍ਰੇਸ਼ਨ ਲਈ ਕੰਮ ਕੀਤਾ ਜਾ ਰਿਹਾ ਹੈ ।
ਇਸ ਮੌਕੇ ਤੇ ਜਾਣਕਾਰੀ ਦਿੰਦੀਆਂ ਸੰਸਥਾ ਦੇ ਮੁਖੀ ਸ਼੍ਰੀ ਦਵਿੰਦਰ ਸਿੰਘ ਭੱਟੀ ਨੇ ਦੱਸਿਆ ਕਿ ਕਾਲਜ ਵੱਲੋਂ ਹਰ ਸਾਲ ਸਤ ਪ੍ਰਤੀਸ਼ਤ ਨਤੀਜਿਆਂ ਸਦਕਾ ਬੱਚਿਆਂ ਦੀ ਵਧੀਆ ਪੈਕੇਜ ਤੇ ਪਲੇਸਮੈਂਟ ਕਰਵਾਈ ਜਾਦੀ ਹੈ । ਇਸ ਮੌਕੇ ਤੇ ਯਸ਼ਪਾਲ ਪਠਾਣੀਆ, ਜਸਮਿੰਦਰਜੀਤ ਸਿੰਘ, ਜਸਵਿੰਦਰਪਾਲ, ਸੰਦੀਪ ਕੌਰ, ਰਾਮ ਸਰੂਪ, ਬਲਜਿੰਦਰ ਸਿੰਘ, ਰਵੀ ਕੁਮਾਰ, ਸੰਜੀਵ ਕੁਮਾਰ ਅਤੇ ਸੁਖਦੇਵ ਸਿੰਘ ਆਦਿ ਹਾਜਰ ਸਨ ।