ਅੰਮ੍ਰਿਤਸਰ 2 ਅਗਸਤ (ਪਵਿੱਤਰ ਜੋਤ) : ਪੰਜਾਬ ਸਰਕਾਰ ਵਲੋਂ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਪੈਨਸਨ ਅਤੇ ਹੋਰ ਵਿੱਤੀ ਸਹਾਇਤਾ ਸਬੰਧੀ 4 ਸਕੀਮਾਂ ( ਬੁਢਾਪਾ , ਵਿਧਵਾ , ਆਸਰਿਤ ਬੱਚੇ ਅਤੇ ਅੰਗਹੀਣ ) ਚਲਾਈਆਂ ਜਾ ਰਹੀਆਂ ਹਨ। ਜਿਸ ਨਾਲ ਗਰੀਬ ਲੋਕਾਂ ਨੂੰ ਕਾਫ਼ੀ ਵੱਡੀ ਰਾਹਤ ਮਿਲ ਰਹੀ ਹੈ ਅਤੇ ਸਰਕਾਰ ਵਲੋਂ ਜੂਨ 2022 ਤੱਕ ਲਾਭਪਾਤਰੀਆਂ ਦੀਆਂ ਪੈਨਸ਼ਨਾਂ ਸਿੱਧੀਆਂ ਉਨਾਂ ਦੇ ਬੈਂਕ ਖਾਤਿਆਂ ਵਿੱਚ ਭੇਜ ਦਿੱਤੀਆਂ ਗਈਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ: ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਕਿ ਜਿਲ੍ਹੇ ਵਿੱਚ ਜੂਨ 2022 ਦੌਰਾਨ ਪੈਨਸਨ ਦੀ 30,46,18,500/- ਰੁਪਏ ਦੀ ਅਦਾਇਗੀ ਕੀਤੀ ਜਾ ਚੁਕੀ ਹੈ। ਉਨਾਂ ਦੱਸਿਆ ਕਿ ਜਿਲ੍ਹੇ ਵਿੱਚ ਬੁਢਾਪਾ -148298 , ਵਿਧਵਾ -47787 , ਆਸਰਿਤ ਬੱਚੇ 12738 ਅਤੇ ਅੰਗਹੀਣ -16059 ਪੈਨਸਨਰ ਹਨ। ਸ੍ਰੀ ਸੂਦਨ ਨੇ ਦੱਸਿਆ ਕਿ ਸਮਾਜਿਕ ਸੁਰੱਖਿਆ ਪੈਨਸ਼ਨ ਸਕੀਮਾ ਦੀ ਪਾਤਰਤਾ ਅਧੀਨ ਪੈਨਸ਼ਨ ਸਕੀਮ ਲਈ ਪੰਜਾਬ ਦੇ ਵਸਨੀਕ ਮਰਦ ਜਿਸ ਦੀ ਉਮਰ 65 ਹੈ ਅਤੇ ਔਰਤ ਜਿਸਦੀ ਉਮਰ 58 ਹੈ, ਆਸ਼ਰਿਤ ਔਰਤਾ ਸਕੀਮ ਲਈ ਜਿਸ ਔਰਤ ਦੀ ਉਮਰ 58 ਸਾਲ ਹੈ, ਬੱਚੇ ਜਿੰਨਾ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਜਾ ਤਲਾਕ ਹੋ ਗਿਆ ਹੋਵੇ, ਜਿਸ ਦੀ ਡਿਸਏਬਲਟੀ ਘੱਟੋ ਘੱਟ 50% ਹੋਵੇ ਅਤੇ ਇਹਨਾਂ ਸਾਰੀਆ ਸਕੀਮਾ ਲਈ ਬਿਨੈਕਾਰ ਦੀ ਸਲਾਨਾ ਆਮਦਨ 60,000/- ਤੋ ਜਿਆਦਾ ਨਹੀ ਹੋਣੀ ਚਾਹੀਦੀ, ਇਸ ਸਕੀਮ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕਿਸੇ ਵੀ ਸੇਵਾ ਕੇਂਦਰ ਤੋਂ ਮੁਫਤ ਆਨ ਲਾਈਨ ਅਪਲਾਈ ਕਰਕੇ ਇਸ ਸਕੀਮ ਦਾ ਲਾਭ ਲੈ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਸੇਵਾ ਕੇਂਦਰ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 8 ਤੋਂ ਸ਼ਾਮ 6 ਵਜੇ ਤੱਕ ਅਤੇ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਸਵੇਰੇ 8 ਤੋਂ ਸ਼ਾਮ 4 ਤੱਕ ਖੁਲਦੇ ਹਨ। ਇਸ ਸਮੇਂ ਦੌਰਾਨ ਵੀ ਲੋਕ ਆਪਣੇ ਕੰਮ ਸੇਵਾ ਕੇਂਦਰਾਂ ਤੋਂ ਕਰਵਾ ਸਕਦੇ ਹਨ। ਸ੍ਰੀ ਸੂਦਨ ਨੇ ਦੱਸਿਆ ਕਿ ਇਸ ਤੋਂ ਇਲਾਵਾ ਨਾਲ ਭਾਰਤ ਸਰਕਾਰ ਵੱਲੋਂ ਚਲਾਈ ਜਾ ਰਹੀ (1L9M3O) ਸਕੀਮ ਜਿਸ ਦੌਰਾਨ ਬਜ਼ੁਰਗਾਂ ਤੇ ਦਿਵਿਆਂਗ ਵਿਅਕਤੀਆਂ ਬਨਾਵਟੀ ਅੰਗ ਮੁਹੱਈਆ ਕਰਵਾਏ ਜਾਂਦੇ ਹਨ। ਜਿਸ ਅਧੀਨ ਜਿਲ੍ਹਾ ਪ੍ਰਸਾਸ਼ਨ ਵਲੋ ਸਾਰੇ ਬਲਾਕਾਂ ਵਿੱਚ 25 ਜੁਲਾਈ ਤੋਂ 5 ਅਗਸਤ ਤੱਕ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਜਿਸ ਦੌਰਾਨ ਮੌਕੇ ਤੇ ਹੀ ਉਨਾਂ ਦਾ ਮੈਡੀਕਲ ਕਰਵਾ ਕੇ ਮੁਲਾਂਕਣ ਸਰਟੀਫਿਕੇਟ ਜਾਰੀ ਕਰ ਦਿੱਤਾ ਜਾਂਦਾ ਹੈ ਅਤੇ ਆਉਂਦੇ ਕੁਝ ਦਿਨਾਂ ਵਿੱਚ ਬਨਾਵਟੀ ਅੰਗ ਜਾਰੀ ਕਰ ਦਿੱਤੇ ਜਾਂਦੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 3 ਅਗਸਤ ਨੂੰ ਸਰਕਾਰੀ ਸੀਨੀ: ਸੈਕ: ਸਕੂਲ ਨੰਗਲੀ, 4 ਅਗਸਤ ਨੂੰ ਸਰਕਾਰੀ ਇੰਟੀਚਿਊਟ ਆਫ਼ ਟੈਕਸਟਾਈਲ ਸਾਹਮਣੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅਤੇ 5 ਅਗਸਤ ਨੂੰ ਸਰਕਾਰੀ ਸੀਨੀ: ਸਕੈ: ਸਕੂਲ ਲੜਕੇ ਵਿਖੇ ਇਹ ਕੰਮ ਲੱਗਣਗੇ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨਾਂ ਕੈਂਪਾ ਦਾ ਫਾਇਦਾ ਵੱਧ ਤੋਂ ਵੱਧ ਉਠਾਉਣ।